ਬਠਿੰਡਾ ‘ਚੋਂ ਅਨਿੱਲ ਠਾਕੁਰ ਤੇ ਨਵਦੀਪ ਜੀਦਾ ਸਹਿਤ ਚਾਰ ਨੂੰ ਬਣਾਇਆ ਚੈਅਰਮੇਨ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 31 ਅਗਸਤ : ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੇਅਰਮੈਨੀਆਂ ਦੀ ਪਹਿਲੀ ਲਿਸਟ ਜਾਰੀ ਕਰਦਿਆਂ ਪਾਰਟੀ ਦੇ 14 ਆਗੂਆਂ ਨੂੰ ਵੱਖ-ਵੱਖ ਵਿਭਾਗਾਂ, ਕਾਰਪੋਰੇਸ਼ਨਾਂ, ਬੋਰਡਾਂ ਆਦਿ ਦੇ ਚੈਅਰਮੇਨ ਬਣਾਇਆ ਗਿਆ ਹੈ। ਹਾਲਾਂਕਿ ਪਾਰਟੀ ਦੇ ਕਈ ਆਗੂ ਅਜਿਹੇ ਵੀ ਹਨ, ਜਿੰਨ੍ਹਾਂ ਨੂੰ ਪਹਿਲੀ ਲਿਸਟ ’ਚ ਚੇਅਰਮੈਨ ਬਣਾਏ ਜਾਣ ਦੀ ਚਰਚਾ ਸੀ ਪ੍ਰੰਤੂ ਉਨ੍ਹਾਂ ਦਾ ਦਾਅ ਨਹੀਂ ਲੱਗ ਸਕਿਆ। ਪੰਜਾਬ ਸਰਕਾਰ ਵਲੋਂ ਅੱਜ ਜਾਰੀ ਸੂਚੀ ਵਿਚ ਰਮਨ ਬਹਿਲ ਨੂੰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ, ਡਾ ਸੰਨੀ ਆਹਲੂਵਾਲੀਆ ਨੂੰ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ਼ ਬੋਰਡ, ਇੰਦਰਜੀਤ ਮਾਨ ਨੂੰ ਪੰਜਾਬ ਖਾਦੀ ਤੇ ਇੰਡਸਟਰੀ ਬੋਰਡ, ਅਨਿੱਲ ਠਾਕੁਰ ਨੂੰ ਪੰਜਾਬ ਟ੍ਰੇਡਰ ਬੋਰਡ, ਨਵਦੀਪ ਜੀਦਾ ਨੂੰ ਸ਼ੂਗਰਫੈਡ, ਰਾਕੇਸ਼ ਪੁਰੀ ਨੂੰ ਸਟੇਟ ਫੋਰਸਟ ਡਿਵੈਲਪਮੈਂਟ ਕਾਰਪੋਰੇਸ਼ਨ, ਨਰਿੰਦਰ ਸਿੰਘ ਸੇਰਗਿੱਲ ਨੂੰ ਮਿਲਕਫ਼ੈਡ, ਰਣਜੀਤ ਸਿੰਘ ਚੀਮਾ ਨੂੰ ਵਾਟਰ ਰੀਸੋਰਸ ਐਂਡ ਮੈਨੇਜ਼ਮੈਂਟ ਕਾਰਪੋਰੇਸ਼ਨ, ਅਸੋਕ ਕੁਮਾਰ ਸਿੰਗਲਾ ਨੂੰ ਪੰਜਾਬ ਗਊ ਸੇਵਾ ਸੰਮਤੀ, ਵਿਭੂਤੀ ਸ਼ਰਮਾ ਨੂੰ ਪੰਜਾਬ ਟੂਰਿਜ਼ਮ ਡਿਵੇਪਲਮੈਂਟ ਕਾਰਪੋਰੇਸ਼ਨ, ਗੁਰਦੇਵ ਸਿੰਘ ਨੂੰ ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ, ਮਹਿੰਦਰ ਸਿੰਘ ਸਿੱਧੂ ਨੂੰ ਪੰਜਾਬ ਸਟੇਟ ਸੀਡ ਕਾਰਪੋਰੇਸ਼ਨ, ਸੁਰੇਸ਼ ਗੋਇਲ ਨੂੰ ਪੰਜਾਬ ਸਟੇਟ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਅਤੇ ਬਲਵੀਰ ਸਿੰਘ ਪੰਨੂੰ ਨੂੰ ਪਨਸਪ ਦਾ ਚੈਅਰਮੇਨ ਲਗਾਇਆ ਗਿਆ ਹੈ। ਉਧਰ ਬਠਿੰਡਾ ਨਾਲ ਸਬੰਧਤ ਆਪ ਆਗੂਆਂ ਅਨਿੱਲ ਠਾਕੁਰ, ਨਵਦੀਪ ਜੀਦਾ, ਇੰਦਰਜੀਤ ਮਾਨ ਅਤੇ ਰਾਕੇਸ਼ ਪੁਰੀ ਨੂੰ ਚੈਅਰਮੇਨ ਲੱਗਣ ’ਤੇ ਹਲਕਾ ਬਠਿੰਡਾ (ਸ਼ਹਿਰੀ) ਤੋਂ ਵਿਧਾਇਕ ਜਗਰੂਪ ਸਿੰਘ ਗਿੱਲ, ਆਮ ਆਦਮੀ ਪਾਰਟੀ ਦੇ ਸੂਬਾ ਬੁਲਾਰੇ ਨੀਲ ਗਰਗ, ਬਠਿੰਡਾ ਸ਼ਹਿਰੀ ਪ੍ਰਧਾਨ ਅਮਿ੍ਰਤਲਾਲ ਅਗਰਵਾਲ, ਜਿਲ੍ਹਾ ਯੂਥ ਵਿੰਗ ਦੇ ਪ੍ਰਧਾਨ ਅਮਰਦੀਪ ਸਿੰਘ ਰਾਜਨ, ਬੀਸੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਮੈਡਮ ਮਨਦੀਪ ਕੌਰ ਰਾਮਗੜੀਆ ਤੋਂ ਇਲਾਵਾ ਜ਼ਿਲ੍ਹੇ ਭਰ ਦੀ ਸਮੁੱਚੀ ਲੀਡਰਸ਼ਿਪ ਨੇ ਵਧਾਈ ਦਿੱਤੀ।
ਭਗਵੰਤ ਮਾਨ ਨੇ 14 ਆਪ ਆਗੂਆਂ ਨੂੰ ਦਿੱਤੀਆਂ ਚੇਅਰਮੈਨੀਆਂ
10 Views