Saturday, May 16, 2026
spot_img
spot_img
spot_img

75ਵੀ ਵਰ੍ਹੇਗੰਢ ਨੂੰ ਸਮਰਪਿਤ ਰਾਜ ਪੱਧਰੀ ਵਿੱਦਿਅਕ ਮੁਕਾਬਲੇ ਆਨਲਾਈਨ ਕਰਵਾਏ – ਸਿਵਪਾਲ ਗੋਇਲ

Date:

spot_img

ਪ੍ਰਾਇਮਰੀ ਸਕੂਲ ਬੱਚਿਆਂ ਨੇ ਵਿੱਦਿਅਕ ਮੁਕਾਬਲਿਆਂ ਵਿੱਚ ਕਲਾਂ ਦੇ ਜੌਹਰ ਦਿਖਾਏ

ਸੁਖਜਿੰਦਰ ਮਾਨ

ਬਠਿੰਡਾ , 2 ਸਤੰਬਰ : 75 ਵੇਂ ਆਜਾਦੀ ਦਿਵਸ ਅਮਿ੍ਰੰਤ ਮਹਾਂ ਉਤਸਵ ਨੂੰ ਸਮਰਪਿਤ ਸਿੱਖਿਆ ਵਿਭਾਗ ਪੰਜਾਬ ਵੱਲੋਂ ਰਾਜ ਪੱਧਰੀ ਵਿੱਦਿਅਕ ਮੁਕਾਬਲੇ ਸ਼ਿਵ  ਪਾਲ ਗੋਇਲ ਜਿਲ੍ਹਾ ਸਿੱਖਿਆ ਅਫ਼ਸਰ ਦੇ ਦਿਸ਼ਾ ਨਿਰਦੇਸ਼ਾਂ  ਅਨੁਸਾਰ ਮਨਦੀਪ ਸਿੰਘ ਜਿਲ੍ਹਾ ਨੋਡਲ ਅਫਸਰ ਦੀ ਅਗਵਾਈ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਧੋਬੀਆਣਾ ਨਗਰ ਬਠਿੰਡਾ ਵਿਖੇ ਆਨਲਾਈਨ ਮੁਕਾਬਲੇ ਕਰਵਾਏ ਗਏ। ਇਹਨਾਂ  ਮੁਕਾਬਲਿਆਂ ਵਿੱਚ ਜ਼ਿਲ੍ਹਾ ਪੱਧਰੀ ਵਿੱਦਿਅਕ ਮੁਕਾਬਲਿਆਂ ਵਿੱਚ ਪਹਿਲੇ ਅਤੇ ਦੂਜੇ ਸਥਾਨ ਤੇ ਆਏ ਬੱਚਿਆਂ ਨੇ ਭਾਗ ਲਿਆ। ਇਹਨਾਂ  ਮੁਕਾਬਲਿਆਂ ਵਿੱਚ ਸਲੋਗਨ, ਕੋਲਾਜ , ਲੇਖ ਰਚਨਾ, ਸੁੰਦਰ ਲਿਖਾਈ, ਪੇਟਿੰਗ, ਰੰਗੋਲੀ ,  ਕੋਰੀਓਗ੍ਰਾਫੀ  ਸਕਿੱਟ , ਗੀਤ, ਭਾਸ਼ਣ  ਕਵਿਤਾ ਆਦਿ ਦੇ ਮੁਕਾਬਲੇ ਧੋਬੀਆਣਾ ਸਕੂਲ ਬਠਿੰਡਾ ਵਿਖੇ ਕਰਵਾਏ ਗਏ। ਬਠਿੰਡਾ ਦੇ ਜਿਲ੍ਹਾ ਮੀਡੀਆ ਕੋਆਰਡੀਨੇਟਰ  ਸੁਖਪਾਲ ਸਿੰਘ ਸਿੱਧੂ ਅਤੇ ਬਲਵੀਰ  ਕਮਾਂਡੋ ਘੁੱਦਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਬਠਿੰਡਾ ਵਿਖੇ ਆਜ਼ਾਦੀ  ਦੀ 75 ਵੀਂ ਵਰ੍ਹੇਗੰਢ ਨੂੰ ਸਮਰਪਿਤ ਕਰਵਾਏ ਗਏ ਆਨਲਾਈਨ  ਰਾਜ ਪੱਧਰੀ ਵਿੱਦਿਅਕ ਮੁਕਾਬਲੇ ਬਹੁਤ ਹੀ ਵਧੀਆ ਢੰਗ ਨਾਲ਼ ਕਰਵਾਏ ਗਏ। ਇਨ੍ਹਾਂ ਰਾਜ ਪੱਧਰੀ ਵਿੱਦਿਅਕ ਮੁਕਾਬਲਿਆਂ ਨੂੰ ਸਫਲ ਬਣਾਉਣ ਲਈ ਕੰਟਰੋਲਰ ਦੇ ਤੌਰ ‘ਤੇ ਸ਼ਿਮਲਾ ਦੇਵੀ ਹੈੱਡ ਟੀਚਰ, ਜੁਗਰਾਜ ਸਿੰਘ ਹੈੱਡ ਟੀਚਰ, ਵਿਜੈ ਕੁਮਾਰ ਹੈੱਡ ਟੀਚਰ, ਜਤਿੰਦਰ ਸ਼ਰਮਾ  ਸਹਾਇਕ ਸਮਾਰਟ ਕੋਆਰਡੀਨੇਟਰ , ਰੁਪਿੰਦਰ ਕੌਰ, ਪਿ੍ਰਤਪਾਲ ਕੌਰ, ਜਸਵੀਰ ਕੌਰ ਲਹਿਰਾ ਮੁਹੱਬਤ, ਅਮਨਦੀਪ ਕੌਰ, ਪਰਮਿੰਦਰ ਕੌਰ ਆਦਰਸ ਸਕੂਲ, ਭੁਪਿੰਦਰ   ਸਿੰਘ,  ਬਲਜਿੰਦਰ ਸਿੰਘ, ਜਗਸੀਰ ਸਿੰਘ, ਮਨਿੰਦਰ ਕੌਰ, ਮਨਦੀਪ ਸਿੰਘ, ਸ਼ਿਵਕਾਂਤਾ, ਅਮਿਤ, ਸਤਨਾਮ ਸਿੰਘ ਅਤੇ ਨਰਿੰਦਰ ਸਿੰਘ , ਜਗਮੇਲ ਸਿੰਘ  ਵੱਲੋਂ ਵਿਸ਼ੇਸ਼  ਯੋਗਦਾਨ ਪਾਇਆ ਗਿਆ।

spot_img

Share post:

spot_img

Popular

More like this
Related

Punjab News : ਕੇਂਦਰ ਸਰਕਾਰ ਨੇ ਪਿਆਜ਼ ਦੀਆਂ ਖ਼ਰੀਦ ਕੀਮਤਾਂ ਵਧਾਈਆਂ

Punjab News : ਪਿਆਜ਼ ਦੀਆਂ ਕੀਮਤਾਂ ਵਿੱਚ ਆਈ ਲਗਾਤਾਰ...

Punjab News : ਪੰਜਾਬ ਦੇ ਮੁਲਾਜ਼ਮਾਂ ਲਈ ਨਵੀਂ ਹਦਾਇਤਾਂ ਜਾਰੀ

Punjab News : ਪੰਜਾਬ ਵਿੱਚ ਜਨਗਣਨਾ 2026 ਦੇ ਪਹਿਲੇ...

ਮਜੀਠਾ ‘ਚ ਕਾਂਗਰਸ ਨੂੰ ਝਟਕਾ, ਕਾਂਗਰਸੀ ਆਗੂ ਆਪ ‘ਚ ਸ਼ਾਮਿਲ

Majitha News : ਮਜੀਠਾ ਹਲਕੇ ਤੋਂ ਇੱਕ ਵੱਡੀ ਸਿਆਸੀ...

ਸੰਜੀਵ ਅਰੋੜਾ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਿਆ

Punjab News : ਅਦਾਲਤ ਨੇ ਸੰਜੀਵ ਅਰੋੜਾ ਨੂੰ ਦੋ...