Sunday, May 17, 2026
spot_img
spot_img
spot_img

ਲਾਰੈਂਸ ਬਿਸ਼ਨੋਈ ਦੀ ਜਾਨ ਨੂੰ ਖ਼ਤਰਾ, ਵਕੀਲ ਨੇ ਪੇਸ਼ੀ ਦੌਰਾਨ ਮੁਕਾਬਲੇ ਦਾ ਖਦਸਾ ਪ੍ਰਗਟਾਇਆ

Date:

spot_img

ਸੁਖਜਿੰਦਰ ਮਾਨ
ਬਠਿੰਡਾ, 23 ਸਤੰਬਰ: ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਪੰਜਾਬ ਪੁਲਿਸ ਵਲੋਂ ਦਿੱਲੀ ਦੀ ਤਿਹਾੜ ਜੇਲ੍ਹ ਵਿਚੋਂ ਲਿਆਂਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਵਕੀਲ ਵਿਸਾਲ ਚੋਪੜਾ ਨੇ ਮੁੜ ਅਪਣੇ ਮੁਵੱਕਲ ਦੇ ਝੂਠੇ ਮੁਕਾਬਲੇ ਵਿਚ ਮਾਰੇ ਜਾਣ ਦਾ ਖਦਸ਼ਾ ਪ੍ਰਗਟਾਇਆ ਹੈ। ਤਿੰਨ ਦਿਨ ਪਹਿਲਾਂ ਰਾਜਸਥਾਨ ’ਚ ਬਿਸਨੋਈ ਦੇ ਰਿਸ਼ਤੇਦਾਰ ਦੱਸੇ ਜਾ ਰਹੇ ਇੱਕ ਹੋਰ ਗੈਂਗਸਟਰ ਸੰਦੀਪ ਬਿਸਨੋਈ ਨੂੰ ਅਦਾਲਤ ਵਿਚ ਪੇਸ਼ ਕਰਨ ਸਮੇਂ ਹੋਏ ਕਤਲ ਤੋਂ ਬਾਅਦ ਉਸਦੇ ਵਕੀਲ ਨੇ ਇਹ ਖ਼ਦਸਾ ਪ੍ਰਗਟ ਕੀਤਾ ਹੈ। ਮੌਜੂਦਾ ਸਮੇਂ ਇਂੱਕ ਵਪਾਰੀ ਤੋਂ ਸੁਪਾਰੀ ਮੰਗਣ ਦੇ ਮਾਮਲੇ ’ਚ ਲਾਰੇਂਸ ਪਿਛਲੇ 11 ਦਿਨਾਂ ਤੋਂ ਬਠਿੰਡਾ ਪੁਲਿਸ ਦੀ ਕਸਟੱਡੀ ਵਿਚ ਹੈ, ਜਿੱਥੇ ਭਲਕੇ ਉਸਨੂੰ ਮੁੜ ਅਦਾਲਤ ਵਿਚ ਪੇਸ਼ ਕੀਤਾ ਜਾਣਾ ਹੈ। ਹਾਲਾਂਕਿ ਪੰਜਾਬ ਲਿਆਉਣ ਤੋਂ ਬਾਅਦ ਪੁਲਿਸ ਵਲੋਂ ਲਾਰੇਂਸ ਦੀ ਸੁਰੱਖਿਆ ਲਈ ਵੱਡੇ ਉਪਰਾਲੇ ਕੀਤੇ ਹੋਏ ਹਨ ਤੇ ਉਸਨੂੰ ਕਿਸੇ ਵੀ ਅਦਾਲਤ ਵਿਚ ਪੇਸ਼ ਕਰਨ ਜਾਂ ਇੱਧਰ-ਉਧਰ ਲਿਜਾਣ ਸਮੇਂ ਬੁਲੇਟ ਪਰੂਫ਼ ਗੱਡੀ ਦੀ ਵਰਤੋਂ ਕੀਤੀ ਜਾਂਦੀ ਹੈ ਪ੍ਰੰਤੂ ਲਾਰੇਂਸ ਵਲੋਂ ਅਪਣੇ ਵਕੀਲ ਰਾਹੀਂ ਹਮੇਸ਼ਾ ਜਾਨ ਨੂੰ ਖ਼ਤਰਾ ਦਸਿਆ ਜਾਂਦਾ ਹੈ। ਇਸਤੋਂ ਇਲਾਵਾ ਲਾਰੇਂਸ ਦੇ ਵਕੀਲ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਕੇਂਦਰੀ ਏਜੰਸੀਆਂ ਨੇ ਵੀ ਲਾਰੇਂਸ ਬਿਸਨੋਈ ’ਤੇ ਹਮਲਾ ਹੋਣ ਦੀ ਸੰਭਾਵਨਾ ਜਤਾਈ ਹੈ। ਜਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਲਾਰੈਂਸ ਬਿਸ਼ਨੋਈ ਦੇ ਵਿਰੋਧੀ ਗੁੱਟ ਬੰਬੀਹਾ ਗੈਂਗ ਵਲੋਂ ਉਸਨੂੰ ਕਈ ਵਾਰ ਜਾਨੋਂ ਮਾਰਨ ਦੀ ਧਮਕੀ ਮਿਲ ਚੁੱਕੀ ਹੈ। ਉਧਰ ਬਠਿੰਡਾ ਪੁਲਿਸ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਬਿਸਨੋਈ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਸਾਰੇ ਇੰਤਜ਼ਾਮ ਕੀਤੇ ਗਏ ਹਨ।

spot_img

Share post:

spot_img

Popular

More like this
Related

Chandigarh News : ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਲ*

👉2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ...

Chandigarh News: ਕਾਂਗਰਸੀ ਆਗੂ ਨੂੰ ਗੈਂਗਸਟਰ ਤੋਂ ਫੋਨ ਕਰਵਾਉਣ ਵਾਲੇ ਡੀਐਸਪੀ ਨੂੰ ਬਰਖਾਸਤ ਕੀਤਾ ਜਾਵੇ: ਵੜਿੰਗ

👉ਫਿਰੋਜਪੁਰ ਵਿੱਚ ਕਾਂਗਰਸ ਉਮੀਦਵਾਰਾਂ ਨੂੰ ਨਾਮਜਦਗੀ ਪੱਤਰ ਦਾਖਲ ਕਰਨ...

Bathinda Municipal Corporation Elections; 50 ਵਾਰਡਾਂ ਲਈ 282 ਉਮੀਦਵਾਰ ਮੈਦਾਨ ‘ਚ ਨਿੱਤਰੇ

👉6 ਨਗਰ ਕੌਂਸਲਾਂ ਅਤੇ 8 ਨਗਰ ਪੰਚਾਇਤਾਂ ਲਈ ਕੁੱਲ...