ਬਠਿੰਡਾ, 29 ਸਤੰਬਰ : 11ਵੇਂ ਰਾਸ਼ਟਰੀ ਪੈਟਰੋ ਕੈਮੀਕਲ ਐਵਾਰਡ ਸਮਾਰੋਹ, ਦਿੱਲੀ ਵਿਖੇ 27 ਸਤੰਬਰ ਨੂੰ ਬਾਬਾ ਫ਼ਰੀਦ ਕਾਲਜ, ਬਠਿੰਡਾ ਦੀ ਫੈਕਲਟੀ ਆਫ਼ ਸਾਇੰਸਜ਼ ਤੋਂ ਕੈਮਿਸਟਰੀ ਵਿਭਾਗ ਦੇ ਮੁਖੀ ਡਾ. ਵਿਵੇਕ ਸ਼ਰਮਾ ਨੂੰ ਪੈਟਰੋ ਕੈਮੀਕਲਜ਼ ਅਤੇ ਨਵੀਆਂ ਪੋਲੀਮਰ ਐਪਲੀਕੇਸ਼ਨਾਂ ਵਿੱਚ ਇਨੋਵੇਸ਼ਨ ਕੈਟਾਗਰੀ ਦੇ ਤਹਿਤ ‘ਈਕੋ-ਫਰੈਂਡਲੀ, ਵੇਸਟ ਪੀ.ਈ.ਟੀ. ਤੋਂ ਸ਼ੁੱਧ ਪੀ.ਈ.ਟੀ. ਪ੍ਰਾਪਤ ਕਰਨ ਲਈ ਗਰੀਨ ਵਿਧੀ’ ਲਈ ਉਪ ਵਿਜੇਤਾ ਵਜੋਂ ਸਨਮਾਨਿਤ ਕੀਤਾ ਗਿਆ। ਰਸਾਇਣ ਤੇ ਖਾਦ ਅਤੇ ਨਵੀਂ ਅਤੇ ਨਵਿਆਉਣਯੋਗ ਊਰਜਾ ਲਈ ਰਾਜ ਮੰਤਰੀ ਸ਼੍ਰੀ ਭਗਵੰਤ ਖੁਬਾ ਨੇ ਨਵੀਂ ਦਿੱਲੀ ਵਿਖੇ 11ਵੇਂ ਰਾਸ਼ਟਰੀ ਪੈਟਰੋ ਕੈਮੀਕਲ ਪੁਰਸਕਾਰ ਪ੍ਰਦਾਨ ਕੀਤੇ ਸ਼੍ਰੀ ਅਰੁਣ ਬਰੋਕਾ, ਸਕੱਤਰ, ਰਸਾਇਣ ਅਤੇ ਪੈਟਰੋ ਕੈਮੀਕਲ ਵਿਭਾਗ ਅਤੇ ਸੀ.ਆਈ.ਪੀ.ਈ.ਟੀ. ਦੇ ਡਾਇਰੈਕਟਰ ਜਨਰਲ ਪ੍ਰੋਫੈਸਰ ਸ਼ਿਸ਼ੀਰ ਸਿਨਹਾ ਨੇ ਵੀ ਇਸ ਮੌਕੇ ਹਾਜ਼ਰੀ ਭਰੀ। ਇਸ ਸਮਾਗਮ ਵਿੱਚ ਪੁਰਸਕਾਰ ਜੇਤੂਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ, ਸੀਨੀਅਰ ਸਰਕਾਰੀ ਅਧਿਕਾਰੀ ਅਤੇ ਉਦਯੋਗ, ਅਕਾਦਮਿਕ ਅਤੇ ਖੋਜ ਤੇ ਵਿਕਾਸ ਸੰਸਥਾਵਾਂ ਦੇ ਨੁਮਾਇੰਦੇ ਵੀ ਮੌਜੂਦ ਸਨ। ਅਪ੍ਰੈਲ 2007 ਵਿੱਚ ਐਲਾਨੀ ਪੈਟਰੋ ਕੈਮੀਕਲਜ਼ ਬਾਰੇ ਕੌਮੀ ਨੀਤੀ ਦੇ ਅਨੁਸਾਰ, ਭਾਰਤ ਸਰਕਾਰ ਦੇ ਰਸਾਇਣ ਅਤੇ ਪੈਟਰੋ ਕੈਮੀਕਲ ਵਿਭਾਗ (ਡੀਸੀਪੀਸੀ) ਨੇ ਪੋਲੀਮੇਰਿਕ ਪਦਾਰਥਾਂ, ਉਤਪਾਦਾਂ, ਰਾਸ਼ਟਰੀ ਅਤੇ ਸਮਾਜਿਕ ਮਹੱਤਤਾ ਦੇ ਪ੍ਰਕਿਰਿਆ ਖੇਤਰਾਂ ਦੇ ਖੇਤਰ ਵਿੱਚ ਸ਼ਾਨਦਾਰ ਕਾਢਾਂ ਅਤੇ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨ ਲਈ ਇੱਕ ਐਵਾਰਡ ਸਕੀਮ ਸਥਾਪਤ ਕੀਤੀ ਹੈ। ਇਸ ਦਾ ਮੁੱਖ ਉਦੇਸ਼ ਵਾਤਾਵਰਨ-ਅਨੁਕੂਲ ਪ੍ਰਕਿਰਿਆਵਾਂ ਅਤੇ ਤਕਨੀਕਾਂ ਦੀ ਵਰਤੋਂ ਕਰਦੇ ਹੋਏ ਪੈਟਰੋ ਕੈਮੀਕਲ ਉਦਯੋਗ ਨੂੰ ਵਿਸ਼ਵ ਪੱਧਰ ‘ਤੇ ਪ੍ਰਤੀਯੋਗੀ ਉਦਯੋਗ ਵਜੋਂ ਵਿਕਸਤ ਕਰਨਾ ਅਤੇ ਕਾਇਮ ਰੱਖਣਾ ਹੈ। ਡੀ.ਸੀ.ਪੀ.ਸੀ. ਦੇ ਅਧੀਨ ਇੱਕ ਖ਼ੁਦਮੁਖ਼ਤਿਆਰ ਸੰਸਥਾ ਸੈਂਟਰਲ ਇੰਸਟੀਚਿਊਟ ਆਫ਼ ਪੈਟਰੋ ਕੈਮੀਕਲ ਇੰਜਨੀਅਰਿੰਗ ਐਂਡ ਟੈਕਨਾਲੋਜੀ (ਸੀ.ਆਈ.ਪੀ.ਈ.ਟੀ.) ਨੂੰ ਤਕਨਾਲੋਜੀ ਇਨੋਵੇਸ਼ਨ ਲਈ ਰਾਸ਼ਟਰੀ ਪੁਰਸਕਾਰਾਂ ਦੀ ਯੋਜਨਾ ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ 11ਵੇਂ ਨੈਸ਼ਨਲ ਪੈਟਰੋ ਕੈਮੀਕਲ ਐਵਾਰਡਜ਼ ਦੇ ਮੌਜੂਦਾ ਸਮਾਗਮ ਲਈ 351 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਸਨ ਅਤੇ ਜਿਨ੍ਹਾਂ ਵਿੱਚੋਂ ਅਖੀਰ ਵਿੱਚ 05 ਨਾਮਜ਼ਦਗੀਆਂ ਜੇਤੂਆਂ ਵਜੋਂ ਅਤੇ 06 ਨਾਮਜ਼ਦਗੀਆਂ ਨੂੰ ਉਪ ਵਿਜੇਤਾ ਵਜੋਂ ਚੁਣਿਆ ਗਿਆ ਹੈ ਜਦੋਂ ਕਿ ਇੱਕ ਨਾਮਜ਼ਦਗੀ ਨੂੰ ਜੀਵਨ ਭਰ ਲਈ ਮਾਨਤਾ ਦਿੱਤੀ ਗਈ ਹੈ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਬਾਬਾ ਫ਼ਰੀਦ ਕਾਲਜ ਦੀ ਫੈਕਲਟੀ ਆਫ਼ ਸਾਇੰਸਜ਼ ਦੇ ਡੀਨ ਡਾ. ਜਾਵੇਦ ਅਹਿਮਦ ਖ਼ਾਨ ਅਤੇ ਫੈਕਲਟੀ ਮੈਂਬਰਾਂ ਨੇ ਡਾ. ਵਿਵੇਕ ਸ਼ਰਮਾ ਨੂੰ ਇਸ ਅਹਿਮ ਪ੍ਰਾਪਤੀ ਲਈ ਵਧਾਈ ਦਿੱਤੀ।
Share the post "ਬਾਬਾ ਫ਼ਰੀਦ ਕਾਲਜ ਦੇ ਡਾ. ਵਿਵੇਕ ਸ਼ਰਮਾ ਨੂੰ 11ਵੇਂ ਨੈਸ਼ਨਲ ਪੈਟਰੋ ਕੈਮੀਕਲ ਐਵਾਰਡਜ਼ ਦਿੱਲੀ ਵਿਖੇ ਉਪ ਵਿਜੇਤਾ ਵਜੋਂ ਸਨਮਾਨਿਤ ਕੀਤਾ"