ਪ੍ਰਸ਼ਾਸਨ ਨੇ ਸਾਰਿਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਕੀਤਾ ਸਨਮਾਨਤ ਸੁਖਜਿੰਦਰ ਮਾਨ
ਬਠਿੰਡਾ, 1 ਅਕਤੂਬਰ : ਬਠਿੰਡਾ ’ਚ 185 ਅਜਿਹੇ ਕਰਮੇ ਵਾਲੇ ਵੋਟਰ ਹਨ, ਜਿੰਨ੍ਹਾਂ ਨੇ ਅਪਣੀ ਉਮਰ ਦਾ ਸੈਕੜਾਂ ਭਾਵ 100 ਸਾਲ ਪੂਰਾ ਕਰ ਲਿਆ ਹੈ। ਜ਼ਿਲ੍ਹੇ ਦੇ 6 ਵਿਧਾਨ ਸਭਾ ਹਲਕਿਆਂ ਵਿਚ ਹਲਕਾ ਮੋੜ ’ਚ ਸਭ ਤੋਂ ਵੱਧ ਵੱਡੀ ਉਮਰ ਦੇ 50 ਵੋਟਰ ਹਨ। ਜਦੋਂਕਿ ਦੂਜੇ ਨੰਬਰ ਉਪਰ ਹਲਕਾ ਰਾਮਪੁਰਾ ਦਾ ਨੰਬਰ ਆਉਂਦਾ ਹੈ, ਜਿਸ ਵਿਚ 41 ਵੋਟਰ 100 ਸਾਲ ਤੋਂ ਵੱਡੀ ਉਮਰ ਵਾਲੇ ਹਨ। ਇਸੇ ਤਰ੍ਹਾਂ ਭੁੱਚੋਂ ਮੰਡੀ ਹਲਕੇ ਵਿਚ 18, ਬਠਿੰਡਾ (ਸ਼ਹਿਰੀ) ਵਿਚ 23, ਬਠਿੰਡਾ (ਦਿਹਾਤੀ) ਵਿਚ 24 ਅਤੇ ਤਲਵੰਡੀ ਸਾਬੋ ਦੇ ਵਿਚ 29 ਵੋਟਰਾਂ ਦਾ ਪਤਾ ਲੱਗਿਆ ਹੈ ਜਿੰਨ੍ਹਾਂ ਨੇ ਅਪਣੀਆਂ ਜਿੰਦਗੀ ਦੀਆਂ 100 ਬਹਾਰਾਂ ਦੇਖ ਲਈਆਂ ਹਨ। ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸੌਕਤ ਅਹਿਮਦ ਪਾਰੇ ਨੇ ਦਸਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅੱਜ ਸੀਨੀਅਰ ਸਿਟੀਜਨ ਦਿਵਸ ਮੌਕੇ ਜ਼ਿਲ੍ਹੇ ਅਧੀਨ ਪੈਂਦੇ ਇੰਨ੍ਹਾਂ 6 ਵਿਧਾਨ ਸਭਾ ਹਲਕਿਆਂ ਦੇ 100 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਵੋਟਰਾਂ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਤਹਿਸੀਲਦਾਰ ਚੋਣਾਂ ਸ੍ਰੀ ਗੁਰਚਰਨ ਸਿੰਘ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਦੇ ਇੰਨ੍ਹਾਂ 185 ਵੋਟਰਾਂ ਨੂੰ ਬੂਥ ਲੈਵਲ ਅਫ਼ਸਰਾਂ (ਬੀਐਲਓਜ਼) ਵਲੋਂ ਘਰ-ਘਰ ਜਾ ਕੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਬਠਿੰਡਾ ’ਚ 100 ਸਾਲ ਤੋਂ ਵੱਧ ਉਮਰ ਦੇ 185 ਵੋਟਰ
6 Views