ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 11 ਅਕਤੂਬਰ: ਗਿਆਨੀ ਜੈਲ ਸਿੰਘ ਸਕੂਲ ਆਫ ਆਰਕੀਟੈਕਚਰ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਵੱਲੋਂ ਆਰਕੀਟੈਕਚਰ ਵਿਭਾਗ ਦੇ ਵਿਦਿਆਰਥੀਆਂ ਲਈ “ਸਿੱਖ ਆਰਕੀਟੈਕਚਰ“ ਵਿਸੇ ‘ਤੇ ਮਾਹਿਰ ਲੈਕਚਰ ਦਾ ਆਯੋਜਨ ਕੀਤਾ ਗਿਆ। ਮੁੱਖ ਬੁਲਾਰੇ ਡਾ. ਕਰਮਜੀਤ ਸਿੰਘ ਚਾਹਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਰਤਸਰ ਦੇ ਆਰਕੀਟੈਕਚਰ ਦੇ ਪ੍ਰੋਫੈਸਰ ਸਨ। ਉਹਨਾਂ ਨੇ “ਪੂਰਬੀ ਪੰਜਾਬ ਵਿੱਚ ਸਿੱਖ ਧਾਰਮਿਕ ਸਥਾਨਾਂ ਰਾਹੀਂ ਸਿੱਖ ਆਰਕੀਟੈਕਚਰ ਨੂੰ ਸਮਝਣਾ“ ਵਿਸੇ ‘ਤੇ ਖੋਜ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪੀਐਚਡੀ ਦੀ ਡਿਗਰੀ ਪ੍ਰਾਪਤ ਕੀਤੀ ਹੋਈ ਹੈ। ਡਾ. ਚਾਹਲ ਨੇ ਆਪਣੇ ਲੈਕਚਰ ਦੀ ਸੁਰੂਆਤ ਇਹ ਕਹਿ ਕੇ ਕੀਤੀ, “ਦੁਨੀਆਂ ਦੇ ਸਾਰੇ ਧਰਮਾਂ ਵਿੱਚੋਂ, ਸਿੱਖ ਧਰਮ ਸਭ ਤੋਂ ਛੋਟੀ ਉਮਰ ਦਾ ਧਰਮ ਹੈ ਅਤੇ ਫਿਰ ਵੀ ਸਿੱਖ ਆਰਕੀਟੈਕਚਰ ਬਹੁਤ ਘੱਟ ਖੋਜ ਵਾਲਾ ਖੇਤਰ ਹੈ”। ਉਹਨਾਂ ਨੇ ਵਿਦਿਆਰਥੀਆਂ ਨੂੰ ਸਿੱਖਿਅਤ ਕੀਤਾ ਕਿ ਕਿਵੇਂ ਸਿੱਖ ਇਤਿਹਾਸ ਸਿੱਖ ਗੁਰਧਾਮਾਂ ਦੇ ਆਲੇ ਦੁਆਲੇ ਘੁੰਮਦਾ ਹੈ ਅਤੇ ਉਹਨਾਂ ਦਾ ਢਾਂਚਾ ਪੂਰੇ ਇਤਿਹਾਸ ਵਿੱਚ ਬਣਾਉਣ, ਵਿਨਾਸ ਅਤੇ ਰੀਮੇਕ ਕਰਨ ਦਾ ਵਰਣਨ ਕਰਦਾ ਹੈ। ਸਮੇਂ ਅਤੇ ਵੱਖ-ਵੱਖ ਲੋਕਾਂ ਦੇ ਰਾਜ ਦੇ ਨਾਲ ਆਰਕੀਟੈਕਚਰਲ ਸਬਦਾਵਲੀ ਵੀ ਬਦਲ ਗਈ ਹੈ ਅਤੇ ਸਿੱਖ ਆਰਕੀਟੈਕਚਰ ਨੂੰ ਫਲਸਫੇ ਵਿਚ ਇਕ ਵੱਖਰਾ ਸਥਾਨ ਮਿਲਿਆ ਹੈ।
ਡਾ: ਚਾਹਲ ਨੇ ਆਪਣੇ ਲੈਕਚਰ ਦੌਰਾਨ ਇਹ ਵੀ ਚਰਚਾ ਕੀਤੀ ਕਿ ਕਿਵੇਂ ਮਿਸਲ ਕਾਲ ਤੋਂ ਲੈ ਕੇ ਆਧੁਨਿਕ ਸਮੇਂ ਦੌਰਾਨ “ਗੁਰਦੁਆਰਿਆਂ” ਦੀ ਬਣਤਰ, ਡਿਜਾਇਨ ਅਤੇ ਨਿਰਮਾਣ ਰੂਪਾਂ ਦਾ ਵਿਕਾਸ ਹੋਇਆ ਹੈ ਜਿਸ ਵਿੱਚ ਆਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਡੇਰਾ ਬਾਬਾ ਨਾਨਕ, ਅੰਮਿ੍ਰਤਸਰ, ਫਤਿਹਗੜ ਸਾਹਿਬ, ਖਡੂਰ ਸਾਹਿਬ ਅਤੇ ਹੋਰ ਵੱਖ ਵੱਖ ਥਾਵਾਂ ਦੀਆਂ ਉਦਾਹਰਣਾਂ ਸਾਮਲ ਹਨ। ਡਾ. ਸਿੰਘ ਨੇ ਕਿਹਾ ਕਿ “ਨਵੀਂਆਂ ਆਰਕੀਟੈਕਚਰ ਸੈਲੀਆਂ ਪ੍ਰਚਲਿਤ ਆਰਕੀਟੈਕਚਰਲ ਸੈਲੀਆਂ ਤੋਂ ਪ੍ਰੇਰਿਤ ਹੁੰਦੀਆਂ ਹਨ ਅਤੇ ਆਯਾਤ ਕੀਤੇ ਤੱਤਾਂ ਨੂੰ ਪਰਦੇਸੀ ਨਹੀਂ ਬਣਾਉਂਦੀਆਂ, ਮੌਜੂਦਾ ਅਤੇ ਨਵੇਂ ਤੱਤ ਦੋਵੇਂ ਹੀ ਢਾਂਚਿਆਂ ਦੇ ਬਿਹਤਰ ਸੁਹਜ-ਸਾਸਤਰ ਵਿੱਚ ਬਰਾਬਰ ਯੋਗਦਾਨ ਪਾਉਂਦੇ ਹਨ। ਇਹ ਸੰਭਵ ਹੈ ਕਿ ਸਿੱਖ ਆਰਕੀਟੈਕਚਰ ਦੀਆਂ ਬਹੁਤ ਸਾਰੀਆਂ ਵਿਸੇਸਤਾਵਾਂ ਰਾਜਸਥਾਨ ਅਤੇ ਮੁਗਲ ਨਮੂਨੇ ਦੇ ਕਾਰਨ ਹਨ। ਆਨਲਾਈਨ ਮੋਡ ਰਾਹੀਂ ਸਮਾਗਮ ਦਾ ਆਯੋਜਨ ਵਿਭਾਗ ਦੇ ਮੁਖੀ ਪ੍ਰੋ.(ਡਾ.) ਭੁਪਿੰਦਰ ਪਾਲ ਸਿੰਘ ਢੋਟ, ਆਰ. ਕਨਿਸਕ ਕੁਰਦੰਦ ਅਤੇ ਆਰ. ਸੁਖਮਨ ਚਾਵਲਾ ਦੀ ਅਗਵਾਈ ਵਿਚ ਕੀਤਾ ਗਿਆ। ਵਿਦਿਆਰਥੀਆਂ ਨਾਲ ਇੱਕ ਸੰਖੇਪ ਗੱਲਬਾਤ ਸੈਸਨ ਵੀ ਆਯੋਜਿਤ ਕੀਤਾ ਗਿਆ। ਆਰ. ਸੁਖਮਨ ਚਾਵਲਾ ਨੇ ਧੰਨਵਾਦ ਦਾ ਮਤਾ ਪੇਸ ਕੀਤਾ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ: ਬੂਟਾ ਸਿੰਘ ਸਿੱਧੂ ਅਤੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਗੁਰਿੰਦਰ ਪਾਲ ਸਿੰਘ ਬਰਾੜ ਨੇ ਇਨਾਂ ਯਤਨਾਂ ਦੀ ਸਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਆਰਕੀਟੈਕਚਰ ਦੇ ਇਤਿਹਾਸ ਦੇ ਵੱਖ-ਵੱਖ ਪਹਿਲੂਆਂ ਨੂੰ ਸਿੱਖਣ ਦਾ ਅਭਿਆਸ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ।
ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵੱਲੋਂ ਸਿੱਖ ਆਰਕੀਟੈਕਚਰ ‘ਤੇ ਮਾਹਿਰ ਲੈਕਚਰ ਦਾ ਆਯੋਜਨ
6 Views