ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 17 ਅਕਤੂਬਰ- ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਅਜਿਹੇ ਪ੍ਰਬੰਧ ਕੀਤੇ ਜਾਣ ਕਿ ਰੇਲਵੇ ਲਾਇਨਾਂ ਦੇ ਹੇਠਾਂ ਤੋਂ ਗੁਜਰਣ ਵਾਲੇ ਅੰਡਰਪਾਸ ਵਿਚ ਬਰਸਾਤੀ ਪਾਣੀ ਨਾ ਭਰ ਪਾਵੇ। ਡਿਪਟੀ ਸੀਐਮ ਅੱਜ ਇੱਥੇ ਜੀਂਦ ਜਿਲ੍ਹਾ ਤੋਂ ਇਲਾਵਾ ਹੋਰ ਖੇਰਤਾਂ ਵਿਚ ਰੇਲਵੇ ਲਾਇਨਾਂ ਦੇ ਹੇਠਾਂ ਬਰਸਾਤੀ ਪਾਣੀ ਭਰਨ ਨਾਲ ਸਬੰਧਿਤ ਆਈ ਸ਼ਿਕਾਇਤਾਂ ਦੇ ਹੱਲ ਲਈ ਲੋਕ ਨਿਰਮਾਣ (ਭਵਨ ਅਤੇ ਸੜਕਾਂ) ਵਿਭਾਗ ਅਤੇ ਭਾਂਰਤੀ ਕੌਮੀ ਰਾਜਮਾਰਗ ਅਥਾਰਿਟੀ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਸ੍ਰੀ ਦੁਸ਼ਯੰਤ ਚੌਆਲਾ ਨੇ ਕਿਹਾ ਕਿ ਰਾਜ ਦੇ ਪੇਂਡੂ ਖੇਤਰ ਵਿਚ ਕਈ ਥਾਂਵਾਂ ਤੋਂ ਰੇਲਵੇ ਲਾਇਨ ਦੇ ਹੇਠਾਂ ਤੋਂ ਲੋਕਾਂ ਦੀ ਆਵਾਜਾਈ ਲਈ ਅੰਡਰਪਾਸ ਬਣਾਏ ਗਏ ਹਨ। ਬਰਸਾਤ ਦੇ ਦਿਨਾਂ ਵਿਚ ਇੰਨ੍ਹਾਂ ਅੰਡਰਪਾਸ ਵਿਚ ਪਾਣੀ ਭਰ ਜਾਂਦਾ ਹੈ। ਕਿਉਂਕਿ ਪੇਂਡੂ ਖੇਤਰ ਵਿਚ ਸੀਵਰੇਜ ਦੀ ਵਿਵਸਥਾ ਨਹੀਂ ਹੈ, ਅਜਿਹੇ ਵਿਚ ਇਹ ਬਰਸਾਤੀ ਪਾਣੀ ਅੰਡਰਪਾਸ ਦੀ ਥਾਂ ਵਿਚ ਭਰਿਆ ਰਹਿੰਦਾ ਹੈ ਅਤੇ ਲੋਕਾਂ ਨੂੰ ਆਉਣ ਜਾਣ ਵਿਚ ਪਰੇਸ਼ਾਨੀ ਹੁੰਦੀ ਹੈ। ਉਨ੍ਹਾਂ ਨੇ ਜੀਂਦ ਜਿਲ੍ਹਾ ਤੋਂ ਇਲਾਵਾ ਹੋਰ ਪਿੰਡਾਂ ਦੇ ਲੋਕਾਂ ਦੇ ਸਾਹਮਣੇ ਆਈ ਪਰੇਸ਼ਾਨੀਆਂ ਨੂੰ ਸਮਝਦੇ ਹੋਏ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਿੱਥੇ ਜਰੂਰਤ ਹੈ ਉੱਥੇ ਅੰਡਰਪਾਸ ਦੇ ਉੱਪਰ ਸ਼ੈਡ ਆਦਿ ਲਗਾਉਣ ਦੀ ਵਿਵਸਥਾ ਕੀਤੀ ਜਾਵੇ ਤਾਂ ਜੋ ਬਰਸਾਤੀ ਪਾਣੀ ਨਾ ਭਰੇ। ਡਿਪਟੀ ਮੁੱਖ ਮੰਤਰੀ ਨੇ ਜੀਂਦ, ਉਚਾਨਾ ਸਮੇਤ ਹੋਰ ਸ਼ਹਿਰਾਂ ਤੇ ਕਸਬਿਆਂ ਦੇ ਬਾਈਪਾਸ ਬਾਰੇ ਵੀ ਚਰਚਾ ਕੀਤੀ ਅਤੇ ਅਧਿਕਾਰੀਆਂ ਨੂੰ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਨੇ ਪੇਂਡੂ ਖੇਤਰ ਵਿਚ ਹਾਈਵੇ ਦੇ ਫਲਾਈਓਵਰ ‘ਤੇ ਚੜਨ-ਉਤਰਣ ਲਈ ਸਹਾਇਕ ਸੜਕਾਂ ਦੇ ਨਿਰਮਾਣ ਬਾਰੇ ਵੀ ਚਰਚਾ ਕੀਤੀ ਅਤੇ ਸਬੰਧਿਤ ਅਧਿਕਾਰੀਆਂ ਨੂੰ ਕਾਰਵਾਈ ਦੇ ਨਿਰਦੇਸ਼ ਦਿੱਤੇ। ਇਸ ਮੌਕੇ ‘ਤੇ ਜਨਸਿਹਤ ਇੰਜੀਨੀਅਰਿੰਗ ਵਿਭਾਗ ਦੇ ਵਧੀਕ ਮੁੱਖ ਸਕੱਤਰ ਏਕੇ ਸਿੰਘ, ਡਿਪਟੀ ਮੁੱਖ ਮੰਤਰੀ ਦੇ ਓਐਸਡੀ ਕਮਲੇਸ਼ ਭਾਦੂ ਤੋਂ ਇਲਾਵਾ ਲੋਕ ਨਿਰਮਾਣ (ਭਵਨ ਅਤੇ ਸੜਕਾਂ) ਵਿਭਾਗ ਅਤੇ ਭਾਰਤੀ ਕੌਮੀ ਰਾਜਮਾਰਗ ਅਥਾਰਿਟੀ ਦੇ ਅਧਿਕਾਰੀ ਮੌਜੂਦ ਸਨ।
Share the post "ਉਪ ਮੁੱਖ ਮੰਤਰੀ ਨੇ ਰੇਲਵੇ ਲਾਇਨਾਂ ਦੇ ਹੇਠਾਂ ਤੋਂ ਗੁਜਰਣ ਵਾਲੇ ਅੰਡਰਪਾਸ ਵਿਚ ਬਰਸਾਤੀ ਪਾਣੀ ਭਰਨ ਤੋਂ ਰੋਕਣ ਦੇ ਪ੍ਰਬੰਧਾਂ ਲਈ ਦਿੱਤੇ ਆਦੇਸ਼"