ਕੀਤਾ ਐਲਾਨ ਸਰਕਾਰ ਖੇਤਾਂ ਵਿਚ ਆਵੇ, ਕਰਾਂਗਾ ਘਿਰਾਓ
ਸੁਖਜਿੰਦਰ ਮਾਨ
ਬਠਿੰਡਾ, 17 ਅਕਤੁਬਰ: ਅੱਜ ਬਠਿੰਡਾ ’ਚ ਕਿਸਾਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਦਿਆਂ ਐਲਾਨ ਕੀਤਾ ਕਿ ਜੇਕਰ ਕਿਸਾਨਾਂ ਨੂੰ ਪਰਾਲੀ ਦੀ ਸਾਂਭ-ਸੰਭਾਲ ਲਈ ਖੇਤੀ ਸੰਦ ਨਹੀਂ ਦਿੱਤੇ ਤਾਂ ਉਹ ਪਰਾਲੀ ਨੂੰ ਜਲਾਉਣਗੇ। ਬੰਿਠਡਾ ਦੇ ਮਿੰਨੀ ਸਕੱਤਰੇਤ ਅੱਗੇ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਇਕੱਤਰ ਹੋਏ ਕਿਸਾਨਾਂ ਤੇ ਮਜਦੂਰਾਂ ਨੇ ਖੇਤਾਂ ਤੋਂ ਭਰ ਭਰ ਕੇ ਲਿਆਂਦੀਆਂ ਪਰਾਲੀ ਦੀਆਂ ਟਰਾਲੀਆਂ ਖਿਲਾਰ ਦਿੱਤੀਆਂ। ਇਸਤੋਂ ਪਹਿਲਾਂ ਸਰਕਾਰ ਵਿਰੁਧ ਰੋਹ ਭਰਪੂਰ ਨਾਅਰੇਬਾਜ਼ੀ ਕਰਦਿਆਂ ਰੋਸ਼ ਪ੍ਰਦਰਸ਼ਨ ਵੀ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਹਨੀ ਨੇ ਪੰਜਾਬ ਸਰਕਾਰ ’ਤੇ ਦੋਸ਼ ਲਗਾਇਆ ਕਿ ਸਰਕਾਰ ਵਲੋਂ ਝੋਨੇ ਦੀ ਪਰਾਲੀ ਦਾ ਠੋਸ ਹੱਲ ਕਰਨ ਦੀ ਬਜਾਏ ਉਲਟਾ ਕਿਸਾਨਾਂ ਤੇ ਪਰਚੇ ਜੁਰਮਾਨਾ ਜ਼ਮੀਨ ਦੇ ਰਿਕਾਰਡ ਤੇ ਲਾਲ ਲਕੀਰ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ॥ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਵੀ ਕਿਸਾਨ ਤੇ ਪਰਚਾ ਜਾਂ ਜੁਰਮਾਨਾ ਪਾਇਆ ਤਾਂ ਇਸਦੇ ਵਿਰੁਧ ਜਥੇਬੰਦੀ ਇਸ ਧੱਕੇਸ਼ਾਹੀ ਦੇ ਖ਼ਿਲਾਫ਼ ਸੰਘਰਸ਼ ਕਰੇਗੀ। ਉਨ੍ਹਾਂ ਮੰਗ ਕੀਤੀ ਕਿ ਪਰਾਲੀ ਦੀ ਸੰਭਾਲ ਲੲਂੀ ਛੇ ਹਜਾਰ ਕਿੱਲੇ ਮਗਰ ਸਹਾਇਤਾ ਦਿੱਤੀ ਜਾਵੇ ਜਾਂ ਸਰਕਾਰ ਪਰਾਲੀ ਚੁੱਕਣ ਦਾ ਪ੍ਰਬੰਧ ਕਰੇ ਛੋਟੀ ਕਿਸਾਨੀ ਨੂੰ ਪਹਿਲ ਦੇ ਆਧਾਰ ਤੇ ਸਹਾਇਤਾ ਦੇਵੇ ।ਇਸ ਮੌਕੇ ਮਿਨੀ ਸਕੱਤਰ ਤਕ ਮਾਰਚ ਕੱਢਿਆ ਗਿਆ ਤੇੇ ਕਿਸਾਨਾਂ ਨੇ ਪਰਾਲੀ ਦੇ ਢੇਰ ਲਗਾ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ।ਇਸ ਦੌਰਾਨ ਸਥਿਤੀ ਉਸ ਸਮੇਂ ਤਨਾਅ ਪੂਰਨ ਹੋ ਗਈ ਜਦ ਜਥੇਬੰਦੀ ਵਲੋਂ ਦਿੱਤਾ ਜਾਣ ਵਾਲਾ ਮੰਗ ਪੱਤਰ ਲੈਣ ਲਈ ਕੋਈ ਅਧਿਕਾਰੀ ਨਹੀਂ ਆਇਆ ਤਾਂ ਅੱਕੇ ਕਿਸਾਨਾਂ ਨੇ ਮਿੰਨੀ ਸਕੱਤਰੇਤ ਦੇ ਗੇਟ ਤੇ ਮੰਗ ਪੱਤਰ ਟੰਗ ਦਿੱਤਾ ਗਿਆ। ਇਸ ਮੌਕੇ ਭੋਲਾ ਸਿੰਘ, ਕੁਲਦੀਪ ਸਿੰਘ ਜੋਗਾਨੰਦ, ਜਸਵੰਤ ਸਿੰਘ, ਜ਼ੈਲਦਾਰ ਬਲਤੇਜ ਸਿੰਘ,ਬਖਸ਼ੀਸ਼ ਸਿੰਘ ਖਾਲਸਾ, ਬੂਟਾ ਸਿੰਘ, ਗੁਰਚਰਨ ਸਿੰਘ, ਨੱਥਾ ਸਿੰਘ,ਤੇਜਾ ਸਿੰਘ, ਮਿੱਠੂ ਸਿੰਘ, ਦਾਰਾ ਸਿੰਘ, ਬੰਤ ਸਿੰਘ ਖਾਲਸਾ, ਸੁਖਮੰਦਰ ਸਿੰਘ ਸਰਾਭਾ ,ਪੱਪੂ ਸਿੰਘ ਭਾਈ ਕਾ, ਬਾਵਾ ਸਿੰਘ ਆਦਿ ਕਿਸਾਨ ਮੌਜੂਦ ਸਨ।
Share the post "ਕਿਸਾਨਾਂ ਨੇ ਘੇਰੀ ਆਪ ਸਰਕਾਰ, ਬਠਿੰਡਾ ’ਚ ਡੀਸੀ ਦਫ਼ਤਰ ਅੱਗੇ ਪਰਾਲੀ ਖਿਲਾਰ ਕੀਤਾ ਰੋਸ਼ ਪ੍ਰਦਰਸ਼ਨ"