WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਸੰਗਰੂਰ

ਪੀ.ਐੱਸ.ਯੂ ਸ਼ਹੀਦ ਰੰਧਾਵਾ ਦੀ ਅਗਵਾਈ ‘ਚ ਵਫਦ ਡੀਐਸਪੀ ਧੂਰੀ ਨੂੰ ਮਿਲਿਆ

ਵਿਦਿਆਰਥੀ ਕਾਰਕੁੰਨ ਦੀ ਕੁੱਟਮਾਰ ਦਾ ਮਸਲਾ..
ਗੁੰਡਾ ਅਨਸਰਾਂ ਨੂੰ ਫੌਰੀ ਗਿ੍ਫਤਾਰ ਕਰਨ ਦੀ ਕੀਤੀ ਮੰਗ
ਪੰਜਾਬੀ ਖ਼ਬਰਸਾਰ ਬਿਉਰੋ
ਧੂਰੀ, 26 ਅਕਤੂਬਰ: ਪੀ ਐੱਸ ਯੂ ਸ਼ਹੀਦ ਰੰਧਾਵਾ ਦੀ ਅਗਵਾਈ ‘ਚ ਵਫਦ ਨੇ ਡੀਐਸਪੀ ਧੂਰੀ ਨੂੰ ਮਿਲਿਆ।ਇਸ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਨੁਮਾਇੰਦੇ ਵੀ ਸਾਮਲ ਸਨ। ਜਿਕਰਯੋਗ ਹੈ ਕਿ 22 ਅਕਤੂਬਰ ਨੂੰ ਪੀੜਤ ਨੌਜਵਾਨ ਬੰਟੀ ਕਹੇਰੂ ਕਾਲਜ ਤੋਂ ਘਰ ਵਾਪਸੀ ਵੇਲੇ ਧੂਰੀ ਵਿਖੇ ਕਾਲਜ ਵਿੱਚ ਹੀ ਪੜਦੀਆਂ ਦੋ ਕੁੜੀਆਂ ਨਾਲ ਪੁਲ ਦੇ ਹੇਠਾਂ ਆਪਣੀ ਦਵਾਈ ਲੈਣ ਲਈ ਪੈਦਲ ਜਾ ਰਿਹਾ ਸੀ।ਇਸ ਮੌਕੇ ਹੀ ਜਦੋਂ ਕੁੜੀਆਂ ਆਪਣੇ ਘਰਾਂ ਨੂੰ ਮੁੜ ਗਈਆਂ ਤਾਂ ਕੁੱਝ ਨੌਜਵਾਨਾਂ ਨੇ ਕੁੜੀਆਂ ਨਾਲ ਬੋਲਣ ‘ਤੇ ਇਤਰਾਜ ਕਰਦਿਆਂ ਕੁੱਟਮਾਰ ਕਰਨੀ ਸੁਰੂ ਕਰ ਦਿੱਤੀ। ਵਿਦਿਆਰਥੀ ਵੱਲੋਂ ਰੌਲਾ ਪਾਉਣ ਤੇ ਉਹ ਉਸਨੂੰ ਛੱਡ ਕੇ ਚਲੇ ਗਏ।ਹੁਣ ਉਹ ਸਿਵਲ ਹਸਪਤਾਲ ਧੂਰੀ ਦਾਖਲ ਹੈ। ਸਥਾਨਕ ਸੇਰਪੁਰ ਬਾਈਪਾਸ ਪੁਲ ਹੇਠ ਕੱਲ ਦੁਪਿਹਰ ਸਰਕਾਰੀ ਰਣਬੀਰ ਕਾਲਜ ਵਿੱਚ ਬੀਏ ਭਾਗ ਤੀਜਾ ਵਿੱਚ ਪੜਦਾ ਵਿਦਿਆਰਥੀ ਬੰਟੀ ਸਿੰਘ ਪਿੰਡ ਕਹੇਰੂ ਦਾ ਰਹਿਣ ਵਾਲਾ ਹੈ। ਉਸਦੇ ਖੱਬੀ ਅੱਖ ‘ਤੇ ਜਖਮ ਹੈ,ਅੱਖ ਵਾਲੀ ਥਾਂ ਸੁੱਜੀ ਹੋਈ ਹੈ।ਸਰੀਰ ‘ਤੇ ਗੁੱਝੀਆਂ ਸੱਟਾਂ ਹਨ।ਹੁਣ ਵਿਦਿਆਰਥੀ ਸਿਵਲ ਹਸਪਤਾਲ ਧੂਰੀ ਵਿਖੇ ਦਾਖਲ ਹੈ। ਇਹ ਵਿਦਿਆਰਥੀ ਰਣਬੀਰ ਕਾਲਜ ਵਿਚਲੀ ਪੰਜਾਬ ਸਟੂਡੈਂਟਸ ਯੂਨੀਅਨ (ਸਹੀਦ ਰੰਧਾਵਾ) ਦਾ ਕਾਲਜ ਕਮੇਟੀ ਸਰਗਰਮ ਮੈਂਬਰ ਹੈ।
ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ (ਸਹੀਦ ਰੰਧਾਵਾ) ਦੇ ਸੂਬਾ ਸਕੱਤਰ ਹੁਸਿਆਰ ਸਿੰਘ ਸਲੇਮਗੜ ਦੱਸਿਆ ਕਿ ਪੰਜਾਬ ਵਿੱਚ ਗੁੰਡਾਗਰਦੀ, ਕਤਲ ਅਤੇ ਬਲਾਤਕਾਰ ਦੀਆਂ ਘਟਨਾਵਾਂ ਨਿੱਤ ਵਾਪਰ ਰਹੀਆਂ ਹਨ। ਇਸ ਤਰ੍ਹਾਂ ਇਸ ਵਿਦਿਆਰਥੀ ਕਾਰਕੁੰਨ ਨੂੰ ਗੁੰਡਾ ਅਨਸਰਾਂ ਨੇ ਨਿਸਾਨਾ ਬਣਾਇਆ ਹੈ। ਵਿਦਿਆਰਥੀ ਬੁਰੀ ਤਰ੍ਹਾਂ ਜਖਮੀ ਹੈ। ਪੀੜਤ ਵਿਦਿਆਰਥੀ ਦੇ ਬਿਆਨਾਂ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ, ਦੋਸੀਆਂ ਦੀ ਪਹਿਚਾਣ ਵੀ ਦੱਸ ਦਿੱਤੀ ਹੈ।ਪਰ 3 ਦਿਨ ਬੀਤ ਜਾਣ ਤੇ ਵੀ ਪੁਲਿਸ ਨੇ ਕੋਈ ਗਿ੍ਰਫਤਾਰੀ ਕੀਤੀ ਹੈ ਤੇ ਨਾ ਕੋਈ ਛਾਪੇਮਾਰੀ।ਇਸ ਦੇ ਰੋਸ ਵਜੋਂ ਅੱਜ ਇਕ ਵਫਦ ਡੀਐਸਪੀ ਧੂਰੀ ਨੂੰ ਮਿਲਿਆ ਹੈ। ਆਗੂਆਂ ਦਾ ਕਹਿਣਾ ਹੈ ਕਿ ਵਿਦਿਆਰਥੀ ਕਾਰਕੁਨਾਂ ਤੇ ਅਜਿਹੇ ਹਮਲੇ ਬਰਦਾਸਤ ਨਹੀਂ ਕੀਤੇ ਜਾਣਗੇ। ਜੱਥੇਬੰਦੀ ਨੇ ਮੰਗ ਕੀਤੀ ਇਸ ਕਾਰੇ ਨੂੰ ਅੰਜਾਮ ਦੇਣ ਵਾਲਿਆਂ ਨੂੰ ਫੌਰੀ ਗਿ੍ਰਫਤਾਰ ਕੀਤਾ ਜਾਵੇ ਅਤੇ ਇਰਾਦਾ ਕਤਲ ਦਾ ਪਰਚਾ ਦਰਜ ਕੀਤਾ ਜਾਵੇ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਧੂਰੀ ਬਲਾਕ ਦੇ ਆਗੂ ਹਰਪਾਲ ਸਿੰਘ ਪੇਧਨੀ,ਬਲਾਕ ਪ੍ਰਧਾਨ ਹਰਬੰਸ ਸਿੰਘ ਲੱਡਾ, ਜਰਨੈਲ ਸਿੰਘ ਸੁਲਤਾਨਪੁਰ, ਵਿਦਿਆਰਥੀ ਜੱਥੇਬੰਦੀ ਦੇ ਮੈਂਬਰ ਰਮਨ ਸਿੰਘ ਕਾਲਾਝਾੜ ਬਲਵਿੰਦਰ ਸਿੰਘ ਸੋਨੀ, ਬਲਕਾਰ ਸਿੰਘ, ਸੁਨੀਲ ਕੁਮਾਰ, ਸੈਟੀ ਸਿੰਘ, ਗਗਨ ਮਨਪ੍ਰੀਤ ਸਿੰਘ,ਸਿਮਰ, ਸੈਟੀ ਆਦਿ ਹਾਜਰ ਸਨ।

Related posts

ਦਲਬੀਰ ਗੋਲਡੀ ਵੱਲੋਂ ਪਾਰਟੀ ਉਮੀਦਵਾਰ ਸੁਖਪਾਲ ਖਹਿਰਾ ਦੀ ਮੱਦਦ ਦਾ ਐਲਾਨ

punjabusernewssite

ਭਾਨਾ ਸਿੱਧੂ ਛੇ ਦਿਨਾਂ ਮਗਰੋ ਹੋਓ ਰਿਹਾਅ?

punjabusernewssite

ਸੁਖਬੀਰ ਸਿੰਘ ਬਾਦਲ ਵੱਲੋਂ ਹਰੀ ਸਿੰਘ ਪ੍ਰੀਤ ਪਾਰਟੀ ਦੇ ਇੰਡਸਟਰੀ ਵਿੰਗ ਦੇ ਪ੍ਰਧਾਨ ਨਿਯੁਕਤ

punjabusernewssite