ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਸੂਰਜਕੁੰਡ ਵਿਚ ਪ੍ਰਬੰਧਿਤ ਦੋ ਦਿਨਾਂ ਦਾ ਚਿੰਤਨ ਸ਼ਿਵਿਰ ਵਿਚ ਪਹੁੰਚਣ ‘ਤੇ ਮੁੱਖ ਮੰਤਰੀ ਮਨੋਹਰ ਲਾਲ ਨੇ ਕੀਤਾ ਸਵਾਗਤ
ਮੁੱਖ ਮੰਤਰੀ ਮਨੋਹਰ ਲਾਲ ਨੇ ਸ਼ਿਵਿਰ ਦੇ ਪਹਿਲੇ ਦਿਨ ਕੌਮੀ ਸੁਰੱਖਿਆ ਵਿਚ ਨਵੀਨਤਮ ਤਕਨੀਕਾਂ, ਫੋਰੇਂਸਿਕ ਸਾਇੰਸ ਤੇ ਆਰਟੀਫਿਸ਼ਯਲ ਇੰਟੈਲੀਜੈਂਸ ਨੂੰ ਲੈ ਕੇ ਰਾਜ ਦੀ ਭੁਮਿਕਾ ‘ਤੇ ਰੱਖੇ ਵਿਚਾਰ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 27 ਅਕਤੂਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅਪਰਾਧਿਕ ਘਟਨਾਵਾਂ ‘ਤੇ ਰੋਕ ਦੇ ਲਈ ਵਿਗਿਆਨਕ ਦਿ੍ਰਸ਼ਟੀਕੋਣ ਅਪਨਾਉਣ ‘ਤੇ ਜੋਰ ਦਿੰਦੇ ਹੋਏ ਕਿਹਾ ਕਿ ਫੇਸ ਤੇ ਬਾਇਓਮੈਟਿ੍ਰਕ ਰਿਕੋਗਨਿਸ਼ਨ ਦੇ ਨਾਲ-ਨਾਲ ਹੁਣ ਵੋਇਸ ਰਿਕੋਗਨਿਸ਼ਨ ‘ਤੇ ਵੀ ਕੰਮ ਕਰਨਾ ਚਾਹੀਦਾ ਹੈ। ਗੁਜਰਾਤ ਵਿਚ ਖੁੱਲੀ ਫੋਰੇਂਸਿਕ ਯੂਨੀਵਰਸਿਟੀ ਦਾ ਵਿਸਤਾਰ ਹਰਿਆਣਾ ਸਮੇਤ ਹੋਰ ਸੂਬਿਆਂ ਵਿਚ ਵੀ ਹੋਣਾ ਚਾਹੀਦਾ ਤਾਂ ਜੋ ਦੋਸ਼ੀਆਂ ਦੀ ਗਿਰਫਤਾਰੀ ਤੇ ਉਨ੍ਹਾਂ ਨੂੰ ਸਜਾ ਦਿਵਾਉਣ ਦੇ ਕਾਰਜ ਵਿਚ ਆਸਾਨੀ ਹੋਵੇ। ਉਨ੍ਹਾਂ ਨੇ ਇਹ ਗਲ ਵੀਰਵਾਰ ਨੂੰ ਸੂਰਜਕੁੰਡ ਵਿਚ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਸ਼ੁਰੂ ਦੋ ਦਿਨਾਂ ਦੀ ਚਿੰਤਨ ਸ਼ਿਵਿਰ ਦੇ ਪਹਿਲੇ ਦਿਨ ਆਪਣੇ ਸੰਬੋਧਨ ਵਿਚ ਕਹੀ।ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਦਾ ਸੂਰਜਕੁੰਡ ਪਹੁੰਚਣ ‘ਤੇ ਮੇਜਬਾਨ ਸੂਬੇ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸਵਾਗਤ ਕਰਦੇ ਹੋਏ ਕਿਹਾ ਕਿ ਸੂਚਨਾ ਤਕਨਾਲੋਜੀ ਦੇ ਵੱਧਦੇ ਇਸਤੇਮਾਲ ਨਾਲ ਕਾਨੂੰਨ ਵਿਵਸਥਾ ਦੇ ਸਾਹਮਣੇ ਆਉਣ ਵਾਲੀਆਂ ਚਨੌਤੀਆਂ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਦਾ ਇਹ ਇਕ ਸ਼ਲਾਘਾਯੋਗ ਯਤਨ ਹੈ। ਕੇਂਦਰ ਅਤੇ ਸੂਬਾ ਆਪਸ ਵਿਚ ਬੈਠਕੇ ਦੋ ਦਿਨ ਤਕ ਇੱਥੇ ਕਾਨੂੰਨ ਵਿਵਸਥਾ ਬਣਾਏ ਰੱਖਣ ਤੇ ਅਪਰਾਧਿਕ ਘਟਨਾਵਾਂ ‘ਤੇ ਕੰਟਰੋਲ ਨੁੰ ਲੈ ਕੇ ਆਪਸੀ ਸੰਵਾਦ ਕਰਣਗੇ। ਉਨ੍ਹਾਂ ਨੇ ਦੋ ਦਿਲਾਂ ਦੇ ਚਿੰਤਨ ਸ਼ਿਵਿਰ ਵਿਚ ਵੱਖ-ਵੱਖ ਰਾਜਾਂ ਦੇ ਰਾਜਪਾਲ, ਮੁੱਖ ਮੰਤਰੀ, ਗ੍ਰਹਿ ਮੰਤਰੀ ਤੇ ਡੇਲੀਗੇਟਸ ਦਾ ਵੀ ਸਵਾਗਤ ਕੀਤਾ।
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਮੇਂ ਦੇ ਨਾਲ ਤਕਨੀਕ ਦੇ ਵੱਧਦੇ ਇਸਤੇਮਾਲ ਨਾਲ ਅਪਰਾਧੀ ਆਪਣੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਨਵੇਂ-ਨਵੇਂ ਢੰਗ ਅਪਨਾਉਣ ਲੱਗੇ ਹਨ। ਹਰਿਆਣਾ ਸਰਕਾਰ ਨੇ ਵੀ ਸੂਬੇ ਦੀ ਪੁਲਿਸ ਨੂੰ ਤਕਨੀਕੀ ਰੂਪ ਨਾਲ ਸਮਰੱਥ ਬਨਾਉਣ ਦੇ ਕੰਮ ਕੀਤੇ ਹਨ। ਕਈ ਵਾਰ ਅਜਿਹਾ ਦੇਖਣ ਨੂੰ ਵੀ ਮਿਲਿਆ ਕਿ ਦੋਸ਼ੀਆਂ ਨੇ ਫਰਜੀ ਦਸਤਾਵੇਜ ਤਿਆਰ ਕਰਾ ਕੇ ਦੂਜੇ ਨਾਂਅ ਨਾਲ ਪਾਸਪੋਰਟ ਵੀ ਤਿਆਰ ਕਰਵਾ ਲਏ ਪਰ ਪੁਲਿਸ ਨੇ ਅੱਗੇ ਵੱਧ ਕੇ ਅਜਿਹੇ 250 ਲੋਕਾਂ ਨੂੰ ਚੋਣ ਕੀਤਾ। ਜਿਨ੍ਹਾਂ ਵਿੱਚੋਂ 126 ਨੂੰ ਗਿਰਫਤਾਰ ਵੀ ਕੀਤਾਗਿਆ ਅਤੇ ਬਾਕੀ ਮਾਮਲਿਆਂ ਨੇ ਤੇਜੀ ਨਾਲ ਜਾਂਚ ਵੀ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਅਪਰਾਧਿਕ ਘਟਨਾਵਾਂ ‘ਤੇ ਰੋਕ ਤੇ ਦੋਸ਼ੀਆਂ ਦੀ ਫੜਨ ਲਹੀ ਹਰਿਆਣਾ ਸਮੇਤ ਦੇਸ਼ ਦੇ ਸੂਬਿਆਂ ਨੂੰ ਆਪਸ ਵਿਚ ਇਕ ਸਾਂਝੀ ਸਹਿਮਤੀ ਪੱਤਰ (ਐਮਓਯੂ) ‘ਤੇ ਕੰਮ ਕਰਨ ਦਾ ਵੀ ਸੁਝਾਅ ਦਿੱਤਾ। ਜਿਸ ਨਾਲ ਵੱਖ-ਵੱਖ ਅਪਰਾਧਾਂ ਵਿਚ ਸ਼ਾਮਿਲ ਲੋਕਾਂ ਦੀ ਗਤੀਵਿਧੀਆਂ ਤੇ ਹੋਰ ਮਹਤੱਵਪੂਰਣ ਸੂਚਨਾਵਾਂ ਦਾ ਡੇਟਾ ਸ਼ੇਅਰ ਹੋਵੇ। ਜਿਸ ਨਾਲ ਦੋਸ਼ੀਆਂ ਨੁੰ ਗਿਰਫਤਾਰ ਕਰਨ ਤੇ ਸਜਾ ਦਿਵਾਉਣ ਵਿਚ ਆਸਾਨੀ ਹੋਵੇ। ਉਨ੍ਹਾਂ ਨੇ ਕੌਮੀ ਸੁਰੱਖਿਆ ਵਿਚ ਸੂਬਿਆਂ ਦੀ ਭੂਮਿਕਾ ਨੂੰ ਲੈ ਕੇ ਨਵੀਨਤਮ ਤਕਨੀਕਾਂ, ਫੋਰੇਂਸਿਕ ਸਾਇੰਸ ਤੇ ਆਰਟੀਫਿਸ਼ਅਲ ਇੰਟੈਲੀਜੈਂਸ ਨੂੰ ਲੈ ਕੇ ਮਹਤੱਵਪੂਰਣ ਸੁਝਾਅ ਦਿੱਤੇ।
Share the post "ਅਪਰਾਧਿਕ ਘਟਨਾਵਾਂ ‘ਤੇ ਰੋਕ ਲਈ ਨਵੀਨਤਮ ਤਕਨੀਕਾਂ ਦਾ ਇਸਤੇਮਾਲ ਜਰੂਰੀ – ਮੁੱਖ ਮੰਤਰੀ"