ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਕੰਮਕਾਜ ਦੀ ਕੀਤੀ ਸ਼ਲਾਘਾ
ਸ੍ਰੀ ਮਨੋਹਰ ਲਾਲ ਨੇ 8 ਸਾਲ ਦਾ ਕਾਰਜਕਾਲ ਬਹੁਤ ਯਸ਼ਸਵੀ ਢੰਗ ਨਾਲ ਪੂਰਾ ਕੀਤਾ – ਅਮਿਤ ਸ਼ਾਹ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 27 ਅਕਤੂਬਰ – ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਬਾਅਦ ਹੁਣ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਹਰਿਆਣਾ ਸਰਕਾਰ ਅਤੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਕੰਮਕਾਜ ਦੀ ਖੂਬ ਸ਼ਲਾਘਾ ਕੀਤੀ ਹੈ। ਫਰੀਦਾਬਾਦ ਵਿਚ ਪ੍ਰਬੰਧਿਤ ਇਕ ਪ੍ਰੋਗ੍ਰਾਮ ਵਿਚ ਉਨ੍ਹਾਂ ਨੇ ਕਿਹਾ ਕਿ ਸ੍ਰੀ ਮੋਦੀ ਅਤੇ ਸ੍ਰੀ ਮਨੋਹਰ ਦੀ ਜੋੜੀ ਨੇ ਹਰਿਆਣਾ ਨੂੰ ਨੰਬਰ 1 ਬਨਾਉਣ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੀ ਮਨੋਹਰ ਲਾਲ ਵਜੋ ਆਜਾਦੀ ਦੇ ਬਹੁਤ ਸਮੇਂ ਬਾਅਦ ਪੂਰੇ ਹਰਿਆਣਾ ਨੂੰ ਇਕ ਮੁੱਖ ਮੰਤਰੀ ਮਿਲਿਆ ਹੈ। ਪਹਿਲਾਂ ਜਾਂ ਤਾਂ ਮੁੱਖ ਮੰਤਰੀ ਸਿਰਸਾ ਜਾਂ ਫਿਰ ਰੋਹਤਕ ਦੇ ਹੁੰਦੇ ਸਨ, ਹਰਿਆਣਾ ਦੇ ਨਹੀਂ ਹੁੰਦੇ ਸਨ। ਸਾਡਾ ਮੁੱਖ ਮੰਤਰੀ ਪੂਰੇ ਹਰਿਆਣਾ ਦਾ ਮੁੱਖ ਮੰਤਰੀ ਹੈ। ਇਸ ਦੌਰਾਲ ਕੇਂਦਰੀ ਗ੍ਰਹਿ ਮੰਤਰੀ ਨੇ ਪਿਛਲੇ 8 ਸਾਲ ਵਿਚ ਹਰਿਆਣਾ ਸਰਕਾਰ ਦੀ ਉਪਲਬਧੀਆਂ ਦਾ ਵੀ ਜਿਕਰ ਕੀਤਾ ਅਤੇ ਮੁੱਖ ਮੰਤਰੀ ਸਮੇਤ ਉਨ੍ਹਾਂ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸ੍ਰੀ ਮਨੋਹਰ ਲਾਲ ਨੇ 8 ਸਾਲ ਦਾ ਕਾਰਜਕਾਲ ਬਹੁਤ ਯਸ਼ਸਵੀ ਢੰਗ ਨਾਲ ਪੂਰਾ ਕੀਤਾ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਹਰਿਆਣਾ ਸਰਕਾਰ ਨੇ 8 ਸਾਲ ਵਿਚ ਹਰਿਆਣਾ ਨੂੰ ਬਦਲਣ ਦਾ ਕੰਮ ਕੀਤਾ ਹੈ। ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਾਬਕਾ ਸਰਕਾਰਾਂ ਨਾਲ ਤੁਲਣਾ ਕਰਦੇ ਹੋਏ ਕਿਹਾ ਕਿ 50 ਸਾਲ ਦੀ ਸਰਕਾਰਾਂ ਇਕ ਪਾਸੇ ਅਤੇ 8 ਸਾਲ ਦੀ ਸਾਡੀ ਸਰਕਾਰ ਇਕ ਪਾਸੇ, ਪਲੜਾ ਸਾਡਾ ਭਾਰੀ ਹੈ। ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੀ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਅਤੇ ਹਰਿਆਣਾ ਸਰਕਾਰ ਦੇ ਕੰਮਕਾਜ ਦੀ ਸ਼ਲਾਘਾ ਕਰ ਚੁੱਕੇ ਹਨ। ਪਿਛਲੇ ਦਿਨਾਂ ਫਰੀਦਾਬਾਦ ਵਿਚ ਅਮਿ੍ਰਤਾ ਹਸਪਤਾਲ ਦੇ ਉਦਘਾਟਨ ਮੌਕੇ ‘ਤੇ ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿਚ ਹਰਿਆਣਾ ਸਰਕਾਰ ਦੇ ਕੰਮਕਾਜ ਦੀ ਸ਼ਲਾਘਾ ਕੀਤੀ ਸੀ। ਬੀਤੇ ਸਾਲ ਅਕਤੂਬਰ ਮਹੀਨੇ ਵਿਚ ਏਮਸ ਦੇ ਝੱਜਰ ਪਰਿਸਰ ਵਿਚ ਨੈਸ਼ਨਲ ਕੈਂਸਰ ਇੰਸਟੀਟਿਯੂਟ ਵਿਚ ਪ੍ਰਬੰਧਿਤ ਪ੍ਰੋਗ੍ਰਾਮ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਕਈ ਦਹਾਕਿਆਂ ਬਾਅਦ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਹਰਿਆਣਾ ਨੂੰ ਇਕ ਅਜਿਹੀ ਸਰਕਾਰ ਮਿਲੀ ਜੋ ਪੂਰੀ ਇਮਾਨਦਾਰੀ ਨਾਲ ਕੰਮ ਕਰਦੀ ਹੈ। ਜਦੋਂ ਵੀ ਕਦੀ ਮੁਲਾਂਕਨ ਕੀਤਾ ਜਾਵੇਗਾ ਤਾਂ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਸੱਭ ਤੋਂ ਵਧੀਆ ਮੰਨੀ ਜਾਵੇਗੀ।
Share the post "ਮੋਦੀ ਅਤੇ ਮਨੋਹਰ ਦੀ ਜੋੜੀ ਨੇ ਹਰਿਆਣਾ ਨੂੰ ਨੰਬਰ 1 ਬਨਾਉਣ ਦਾ ਕੰਮ ਕੀਤਾ – ਅਮਿਤ ਸ਼ਾਹ"