spot_img
spot_img

ਨਵੀਂ ਚੁਣੀ ਐਸ.ਐਸ.ਡੀ. ਸਭਾ ਦੀ ਟੀਮ ਅਤੇ ਕਾਲਜ ਪ੍ਰਬੰਧਕੀ ਕਮੇਟੀ ਦਾ ਕੀਤਾ ਸ਼ਾਨਦਾਰ ਸਵਾਗਤ

Date:

spot_img

ਸੁਖਜਿੰਦਰ ਮਾਨ
ਬਠਿੰਡਾ, 28 ਅਕਤੂੁਬਰ: ਪਿਛਲੇੇ ਦਿਨੀਂ ਸ਼੍ਰੀ ਸਨਾਤਨ ਧਰਮ ਦੇ ਨਵੇਂ ਚੁਣੇ ਗਏ ਐਸ.ਐਸ. ਡੀ. ਸਭਾ ਦੇ ਪ੍ਰਧਾਨ ਸ਼੍ਰੀ ਅਭੈ ਸਿੰਗਲਾ ਅਤੇ ਕਾਲਜ ਕਮੇਟੀ ਦੇ ਪ੍ਰਧਾਨ ਸ਼੍ਰੀ ਸੰਜੈ ਗੋਇਲ ਦੀ ਅੱਜ ਕਾਲਜ ਵਿੱਚ ਆਮਦ ਮੌਕੇ ਐਸ.ਐਸ. ਡੀ. ਗਰਲਜ਼ ਕਾਲਜ ਦੇ ਪਿ੍ਰੰਸੀਪਲ ਡਾ. ਨੀਰੂ ਗਰਗ ਅਤੇ ਬੀ.ਐਡ ਕਾਲਜ ਦੇ ਕਾਰਜਕਾਰੀ ਪਿ੍ਰੰਸੀਪਲ ਡਾ. ਚੰਚਲ ਬਾਂਸਲ ਵੱਲੋਂ ਫੁੱਲਾਂ ਦੇ ਗੁਲਦੱਸਤੇ ਦੇ ਕੇ ਉਹਨਾਂ ਨੂੰ ਜੀ ਆਇਆਂ ਕਿਹਾ ਗਿਆ । ਸਮਾਗਮ ਦੀ ਸ਼ੁਰੂਆਤ ਕੇਕ ਕਟਿੰਗ ਕਰਵਾ ਕੇ ਕੀਤੀ ਗਈ । ਨਵੀਂ ਬਣੀ ਕਮੇਟੀ ਦੇ ਬਾਕੀ ਮੈਂਬਰਾਂ ਸੀਨੀਅਰ ਉੱਪ ਪ੍ਰਧਾਨ ਸ਼੍ਰੀ ਸੰਦੀਪ ਬਾਘਲਾ, ਉੱਪ ਪ੍ਰਧਾਨ ਸ਼੍ਰੀ ਨਰਿੰਦਰ ਬਾਂਸਲ ਅਤੇ ਜਨਰਲ ਸੈਕਟਰੀ ਸ਼੍ਰੀ ਸਤੀਸ਼ ਅਰੋੜਾ ਦਾ ਸੁਆਗਤ ਵੀ ਵੱਖ-ਵੱਖ ਸ਼ਖਸ਼ੀਅਤਾਂ ਵੱਲੋਂ ਕੀਤਾ ਗਿਆ । ਇਸ ਸਵਾਗਤ ਸਮਾਰੋਹ ਵਿਚ ਐਸ.ਐਸ. ਡੀ. ਸਭਾ ਦੇ ਪ੍ਰਧਾਨ ਸ਼੍ਰੀ ਅਭੈ ਸਿੰਗਲਾ, ਉਹਨਾਂ ਦੀ ਟੀਮ, ਕਾਲਜ ਪ੍ਰਬੰਧਕੀ ਕਮੇਟੀ ਤੋਂ ਇਲਾਵਾ ਐਸ.ਐਸ. ਡੀ. ਸਭਾ ਦੇ ਅਧੀਨ ਆਉਂਦੇ ਕੁੱਝ ਸਕੂਲਾਂ ਅਤੇ ਕਾਲਜਾਂ ਦੇ ਪ੍ਰਧਾਨ ਵੀ ਸ਼ਾਮਿਲ ਰਹੇ । ਐਸ.ਐਸ. ਡੀ. ਸਭਾ ਦੇ ਪ੍ਰਧਾਨ ਸ਼੍ਰੀ ਅਭੈ ਸਿੰਗਲਾ ਵੱਲੋਂ ਕਾਲਜ ਪ੍ਰਧਾਨ ਸ਼੍ਰੀ ਸੰਜੈ ਗੋਇਲ ਦੀ ਸ਼ਲਾਘਾ ਕੀਤੀ ਗਈ ਅਤੇ ਉਹਨਾਂ ਨੂੰ ਹਮੇਸ਼ਾ ਆਪਣਾ ਅਤੇ ਸਭਾ ਦਾ ਸਾਥ ਦੇਣ ਦਾ ਵਾਅਦਾ ਕੀਤਾ ਗਿਆ । ਕਾਲਜ ਪਿ੍ਰੰਸੀਪਲ ਡਾ. ਨੀਰੂ ਗਰਗ  ਵੱਲੋਂ ਕਾਲਜ ਨੂੰ  ਵੱਲੋਂ ਦੁਬਾਰਾ ‘ਏ’ ਗ੍ਰੇਡ ਮਿਲਣ ’ਤੇ ਪ੍ਰਧਾਨ ਦੇ ਯੋਗਦਾਨ ਬਾਰੇ ਦੱਸਿਆ ਗਿਆ ਤੇ ਅੱਗੇ ਤੋਂ ਵੀ ਹਮੇਸ਼ਾ ਉਹਨਾਂ ਵੱਲੋਂ ਸਹਿਯੋਗ ਮਿਲਣ ਦੀ ਕਾਮਨਾ ਕੀਤੀ । ਕਾਲਜ ਪ੍ਰਧਾਨ ਸ਼੍ਰੀ ਸੰਜੈ ਗੋਇਲ ਵੱਲੋਂ ਆਉਣ ਵਾਲੇ ਸਮੇਂ ਵਿੱਚ ਵੀ ਤਨਦੇਹੀ ਨਾਲ ਕਾਲਜ ਦੀ ਤਰੱਕੀ ਲਈ ਹਮੇਸ਼ਾ ਕੰਮ ਕਰਨ ਦਾ ਵਾਅਦਾ ਕੀਤਾ ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਮੋਦੀ ਸਰਕਾਰ ਨੇ ਲੋਕਾਂ ‘ਤੇ ਈ-20 ਪੈਟਰੋਲ ਥੋਪਣ ਲਈ ਆਟੋ ਕੰਪਨੀਆਂ ਤੋਂ ਝੂਠ ਬੁਲਵਾਇਆ- ਕੇਜਰੀਵਾਲ

👉ਮਾਰੂਤੀ ਸੁਜ਼ੂਕੀ, ਟੋਇਟਾ ਕਿਰਲੋਸਕਰ ਅਤੇ ਹੀਰੋ ਮੋਟੋਕਾਰਪ ਨੇ ਝੂਠ...

Vigilance Bureau ਨੇ ਰਿਕਵਰੀ ਏਜੰਟ ਨੂੰ 10,000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕੀਤਾ ਕਾਬੂ

Ludhiana News:ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ...

151 ਬੇਲ ਪੱਤਰ ਦੇ ਪੌਦੇ ਲਗਾਉਣ ਦੀ ਮੁਹਿੰਮ ਦਾ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਕੀਤਾ ਆਗਾਜ਼

Bathinda News:ਸ਼ਹਿਰ ਨੂੰ ਹਰਿਆ-ਭਰਿਆ ਬਣਾਉਣ ਅਤੇ ਵਾਤਾਵਰਣ ਸੰਭਾਲ ਪ੍ਰਤੀ...

ਹੜ੍ਹਾਂ ਤੋਂ ਬਚਾਅ ਤੇ ਜੰਗਲੀ ਜੀਵ ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਸਰਕਾਰ ਦਾ ਵੱਡਾ ਕਦਮ

👉ਬਿਆਸ ਤੇ ਰਾਵੀ ਦਰਿਆ ਦੀਆਂ 7 ਥਾਵਾਂ 'ਤੇ ਡੀ-ਸਿਲਟਿੰਗ...