ਗੁੱਡ ਗਵਰਨੈਂਸ ਵਿਚ ਲਾਭਦਾਇਕ ਸਾਬਤ ਹੋਵੇਗਾ ਸੀਐਮ ਡੈਸ਼ਬੋਰਡ ਪੋਰਟਲ – ਸ੍ਰੀ ਮਨੋਹਰ ਲਾਲ
ਸੀਐਮ ਉਪਹਾਰ ਪੋਰਟਲ ਨਾਂਲ ਮੁੱਖ ਮੰਤਰੀ ਨੂੰ ਪ੍ਰਾਪਤ ਭੇਂਟਾਂ ਨੂੰ ਕੀਤਾ ਜਾਵੇਗਾ ਨੀਲਾਮ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 31 ਅਕਤੂਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਚੰਡੀਗੜ੍ਹ ਵਿਚ ਸੀਐਮ ਡੈਸ਼ਬੋਰਡ ਅਤੇ ਸੀਐਮ ਉਪਹਾਰ ਪੋਰਟਲ ਲਾਂਚ ਕੀਤਾ। ਸੀਐਮ ਡੈਸ਼ਬੋਰਡ ਪੋਰਟਲ ਨਾਲ ਸਾਰੇ ਵਿਭਾਗਾਂ ਦੀ ਮੌਜੂਦਾ ਵਿਸ਼ਲੇਸ਼ਣ ਸਮੀਖਿਆ ਕੀਤੀ ਜਾ ਸਕੇਗੀ ਅਤੇ ਸਾਰੀ ਮੁੱਖ ਯੋਜਨਾਵਾਂ ‘ਤੇ ਉੱਚ ਪੱਧਰੀ ਫੈਸਲਿਆਂ ਦੀ ਜਾਣਕਾਰੀ ਸੀਐਮ ਡੈਸ਼ਬੋਰਡ ‘ਤੇ ਉਪਲਬਧ ਕਰਵਾਈ ਜਾਵੇਗੀ। ਇਸ ਡੈਸ਼ਬੋਰਡ ‘ਤੇ ਸਾਰੇ ਵਿਭਾਗਾਂ ਦੀ ਕਾਰਜਪ੍ਰਣਾਲੀ ਅਤੇ ਯੋਜਨਾਵਾਂ ਦੀ ਜਾਣਕਾਰੀ ਮੁੱਖ ਮੰਤਰੀ ਲਈ ਸਾਰੇ ਵੱਡੇ ਤੇ ਛੋਟੇ ਪੱਧਰਾਂ ‘ਤੇ ਉਪਲਬਧ ਹੋਵੇਗੀ। ਇਸ ‘ਤੇ ਕਾਰਜਪ੍ਰਣਾਲੀ ਦੀ ਟ੍ਰੈਕਿੰਗ ਕੀਤੀ ਜਾ ਸਕੇਗੀ ਅਤੇ ਰਿਪੋਰਟਾਂ ਦਾ ਵਿਸ਼ਲੇਸ਼ਣ ਕਰਨਾ ਆਸਾਨ ਹੋਵੇਗਾ। ਉੱਥੇ ਪੁਰਾਣੇ ਅਤੇ ਨਵੇਂ ਡੇਟਾ ਦੀ ਤੁਲਣਾ ਕੀਤੀ ਜਾ ਸਕੇਗੀ। ਇਸ ਤੋਂ ਡੇਟਾ ਦੇ ਆਧਾਰ ‘ਤੇ ਪਹਿਲਾਂ ਸੂਚਨਾ ਮਿਲਣਾ ਸੰਭਵ ਹੋਵੇਗਾ। ਵਰਨਣਯੋਗ ਹੈ ਕਿ ਇਹ ਡੈਸ਼ਬੋਰਡ ਅੱਤਆਧੁਨਿਕ ਬਿਜਨੈਸ ਇੰਟੈਲੀਜੈਂਸ ਸਾਫਟਵੇਅਰ ਦੇ ਨਾਲ ਇੰਨ੍ਹਾਂ ਹਾਊਸ ਵਿਕਸਿਤ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਗੁੜ ਗਵਰਨੈਂਸ ਵਿਚ ਇਸ ਪੋਰਟਲ ਦਾ ਕਾਫੀ ਲਾਭ ਹੋਵੇਗਾ। ਉਥੇ ਹੀ ਸ੍ਰੀ ਮਨੋਹਰ ਲਾਲ ਵੱਲੋਂ ਲਾਂਚ ਕੀਤੇ ਗਏ ਸੀਐਮ ਉਪਹਾਰ ਪੋਰਟਲ ਰਾਹੀਂ ਮੁੱਖ ਮੰਤਰੀ ਨੂੰ ਪ੍ਰਾਪਤ ਸਾਰੇ ਬਹੁਮੁੱਲੇ ਭੇਂਟਾਂ ਨੂੰ ਪੂਰੇ ਪਾਰਦਰਸ਼ੀ ਢੰਗ ਨਾਲ ਆਨਲਾਇਨ ਨੀਲਾਮ ਕੀਤਾ ਜਾਵੇਗਾ। ਸੀਐਮ ਉਪਹਾਰ ਪੋਰਟਲ ‘ਤੇ ਦੇਸ਼ ਦਾ ਕੋਈ ਵੀ ਨਾਗਰਿਕ ਉਪਹਾਰ ਲਈ ਬੋਲੀ ਲਗਾ ਸਕਦਾ ਹੈ, ਸੱਭ ਤੋਂ ਉੱਚੀ ਬੋਲੀ ਲਗਾਉਣ ਵਾਲੇ ਨੁੰ ਜੇਤੂ ਐਲਾਨ ਕਰ ਉਹ ਉਪਹਾਰ ਉਸ ਨੂੰ ਪ੍ਰਦਾਨ ਕਰ ਦਿੱਤਾ ਜਾਵੇਗਾ। ਇਸ ਮੌਕੇ ‘ਤੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਦੇਸ਼ ਸਾਨੂੰ ਸਾਰਿਆਂ ਨੁੰ ਕੁੱਝ ਦਿੰਦਾ ਹੈ, ਅਸੀਂ ਵੀ ਤਾਂ ਕੁੱਝ ਦੇਣ ਸਿੱਖਣ ਦੇ ਭਾਵ ਨੂੰ ਧਿਆਨ ਵਿਚ ਰੱਖਦੇ ਹੋਏ ਸਮਾਜ ਦੀ ਭਲਾਈ ਤਹਿਤ ਇਹ ਪੋਰਟਲ ਲਾਂਚ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੋਰਟਲ ਰਾਹੀਂ ਉਪਹਾਰਾਂ ਦੀ ਨੀਲਾਮੀ ਤੋਂ ਪ੍ਰਾਪਤ ਰਕਮ ਨੂੰ ਮੁੱਖ ਮੰਤਰੀ ਰਾਹਤ ਕੋਸ਼ ਰਾਹੀਂ ਹਰਿਆਣਾ ਦੇ ਨਾਗਰਿਕਾਂ ਦੀ ਭਲਾਈ ਵਿਚ ਲਗਾਇਆ ਜਾਵੇਗਾ। ਇਸ ਮੋਕੇ ‘ਤੇ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਵੀ ਉਮਾਸ਼ੰਕਰ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਅਤੇ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਮਹਾਨਿਦੇਸ਼ਕ ਡਾ. ਅਮਿਤ ਅਗਰਵਾਲ ਸਮੇਤ ਉੱਚ ਅਧਿਕਾਰੀ ਮੋਜੂਦ ਰਹੇ।
Share the post "ਮੁੱਖ ਮੰਤਰੀ ਨੇ ਚੰਡੀਗੜ੍ਹ ਵਿਚ ਸੀਐਮ ਡੈਸ਼ਬੋਰਡ ਅਤੇ ਸੀਐਮ ਉਪਹਾਰ ਪੋਰਟਲ ਕੀਤਾ ਲਾਂਚ"