6 Views
29 ਦੀ ਮੀਟਿੰਗ ਵਿੱਚ ਮੰਗਾਂ ਨਾ ਮੰਨਣ ‘ਤੇ ਕੀਤਾ ਤਿੱਖਾ ਐਕਸ਼ਨ ਦਾ ਐਲਾਨ
ਸੁਖਜਿੰਦਰ ਮਾਨ
ਬਠਿੰਡਾ, 6 ਨਵੰਬਰ: ਅੱਜ ਬੀ.ਐੱਡ.ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੀ ਇੱਕ ਮੀਟਿੰਗ ਸਥਾਨਕ ਚਿਲਡਰਨ ਪਾਰਕ ਵਿੱਚ ਹੋਈ। ਮੀਟਿੰਗ ਵਿੱਚ ਯੂਨੀਅਨ ਦੇ ਆਗੂਆਂ ਨੇ ਸਰਕਾਰ ਤੋਂ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਅਗਲੀ ਰੂਪ-ਰੇਖਾ ‘ਤੇ ਚਰਚਾ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਪੱਕਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਪਿਛਲੀਆਂ ਸਰਕਾਰਾਂ ਵਾਂਗ ਬੇਰੁਜ਼ਗਾਰਾਂ ਨੂੰ ਖੱਜਲ ਖੁਆਰ ਕਰਨ ਤੇ ਲੱਗੀ ਹੋਈ ਹੈ। ਵੋਟਾਂ ਤੋਂ ਪਹਿਲਾਂ ਸਿੱਖਿਆ ਸੁਧਾਰਾਂ ਦੀਆਂ ਗੱਲਾਂ ਕਰਨ ਵਾਲੀ ਪੰਜਾਬ ਸਰਕਾਰ ਅੱਠ ਮਹੀਨੇ ਬੀਤ ਜਾਣ ਦੇ ਬਾਅਦ ਵੀ ਸਿੱਖਿਆ ਦੇ ਖੇਤਰ ਵੱਲ ਕੋਈ ਧਿਆਨ ਨਹੀਂ ਦੇ ਰਹੀ। ਉਹਨਾਂ ਕਿਹਾ ਕਿ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਅਪੀਲ ਹੈ ਕਿ ਹਿਮਾਚਲ ਦੌਰਾ ਛੱਡਕੇ ਪਹਿਲਾਂ ਉਹ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਦੌਰਾ ਕਰਨ ਤਾਂ ਜੋ ਉਹਨਾਂ ਨੂੰ ਪਤਾ ਲੱਗ ਸਕੇ ਕਿ ਕਿੰਨੇ ਸਰਕਾਰੀ ਸਕੂਲ ਅਧਿਆਪਕਾਂ ਬਿਨਾਂ ਤਰਸ ਰਹੇ ਨੇ ਤੇ ਪੜ੍ਹੇ-ਲਿਖੇ ਅਧਿਆਪਕ ਸੜਕਾਂ ਤੇ ਰੁਲ ਰਹੇ ਨੇ ਤੇ ਦਿਹਾੜੀਆਂ ਕਰਕੇ ਆਪਣਾ ਗੁਜ਼ਾਰਾ ਕਰ ਰਹੇ ਹਨ। ਯੂਨੀਅਨ ਦੇ ਆਗੂਆਂ ਨੇ ਦਸਿਆ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ਪੰਜਾਬੀ,, ਸਮਾਜਿਕ ਸਿੱਖਿਆ,, ਹਿੰਦੀ ਵਿਸ਼ਿਆਂ ਦੇ ਅਧਿਆਪਕਾਂ ਦੀ ਵੱਡੀ ਗਿਣਤੀ ਵਿੱਚ ਜਲਦੀ ਨਵੀਂ ਭਰਤੀ ਕੀਤੀ ਜਾਵੇ। ਨਾਜਾਇਜ਼ ਢੰਗ ਨਾਲ ਲਗਾਈ 55% ਦੀ ਸ਼ਰਤ ਨੂੰ ਖ਼ਤਮ ਕੀਤਾ ਜਾਵੇ,, ਸਕੂਲੀ ਲੈਕਚਰਾਰ ਦੀਆਂ ਪੋਸਟਾਂ ਵਿੱਚ ਸਮਾਜਿਕ ਸਿੱਖਿਆ ਦੇ ਵਿਸ਼ੇ ਨੂੰ ਹ ਹਿਸਟਰੀ,,ਪੋਲਿਟੀਕਲ ਸਾਇੰਸ,,ਇਕਨਾਮਿਕਸ ਦੇ ਬਰਾਬਰ ਮੰਨਿਆ ਜਾਵੇ ਤੇ ਜਲਦ ਪੇਪਰ ਲਿਆ ਜਾਵੇ.. ਪੰਜਾਬ ਰਾਜ ਦੀ ਹਰ ਭਰਤੀ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਪਹਿਲ ਦਿੱਤੀ ਜਾਵੇ।. ਉਹਨਾਂ ਨੇ ਸਿੱਖਿਆ ਮੰਤਰੀ ਨੂੰ ਅਪੀਲ ਕੀਤੀ ਹੈ ਕਿ 31 ਦਿਸੰਬਰ ਤੱਕ 55% ਦੀ ਸ਼ਰਤ ਨੂੰ ਮੁੱਢੋਂ ਰੱਦ ਕਰਕੇ ਪੰਜਾਬੀ,, ਸਮਾਜਿਕ ਸਿੱਖਿਆ ਤੇ ਹਿੰਦੀ ਦੇ ਵਿਸ਼ਿਆਂ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ ਤਾਂ ਜ਼ੋ ਬਹੁਤ ਸਾਰੇ ਸਾਡੇ ਸਾਥੀ ਉਵਰਏਜ ਹੋਣ ਤੋਂ ਬੱਚ ਜਾਣ। ਉਹਨਾਂ ਦੱਸਿਆ ਕਿ ਯੂਨੀਅਨ ਦੀ 29 ਨਵੰਬਰ ਨੂੰ ਸਿੱਖਿਆਂ ਮੰਤਰੀ ਨਾਲ ਵਿੱਚ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਜਲਦ ਤਿੱਖਾ ਐਕਸ਼ਨ ਕੀਤਾ ਜਾਵੇਗਾ।.ਇਸ ਮੌਕੇ ਹਰਵਿੰਦਰ ਬਠਿੰਡਾ,ਗੁਰਮੁੱਖ ਨਸੀਬਪੁਰਾ, ਰਾਜਵੀਰ ਮੌੜ,,ਹਰਦੀਪ ਬਠਿੰਡਾ,, ਕਸ਼ਮੀਰ,,ਗੁਰਸਿਮਰਨ,,ਹੁਸਨਿੰਦਰ,, ਬਲਵਿੰਦਰ,,ਸਿਮਰ ਕੌਰ,,ਡਿੰਪਲ ਕੌਰ ਆਦਿ ਹਾਜ਼ਿਰ ਸਨ।