ਇੱਕ ਸ੍ਰੋਮਣੀ ਕਮੇਟੀ ਮੈਂਬਰ ਦੀ ਭਾਜਪਾ ਆਗੂ ਪ੍ਰੋ ਸਰਚਾਂਦ ਸਿੰਘ ਨਾਲ ਹੋਈ ਗੱਲਬਾਤ ਦੀ ਆਡੀਓ ਕੀਤੀ ਨਸ਼ਰ
ਪੰਜਾਬੀ ਖ਼ਬਰਸਾਰ ਬਿਉਰੋ
ਅੰਮਿ੍ਰਤਸਰ, 7 ਨਵੰਬਰ: ਦੋ ਦਿਨਾਂ ਬਾਅਦ 9 ਨਵੰਬਰ ਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਮੰਨੀ ਜਾਂਦੀ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮਿ੍ਰਤਸਰ ਸਾਹਿਬ ਦੇ ਪ੍ਰਧਾਨ ਅਤੇ ਹੋਰ ਅਹੁੱਦੇਦਾਰਾਂ ਦੀ ਹੋਣ ਜਾ ਰਹੀ ਚੋਣ ਤੋਂ ਪਹਿਲਾਂ ਬਾਦਲ ਅਤੇ ਵਿਰੋਧੀਆਂ ਵਿਚਕਾਰ ਚੱਲ ਰਹੀ ਸਿਆਸੀ ਜੰਗ ਦੌਰਾਨ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਇੰਨ੍ਹਾਂ ਚੋਣਾਂ ਵਿਚ ਭਾਜਪਾ ਦੀ ਕਥਿਤ ਦਖਲਅੰਦਾਜ਼ੀ ਦਾ ਸਟਿੰਗ ਜਾਰੀ ਕਰਕੇ ਦਾਅਵਾ ਕੀਤਾ ਕਿ ‘‘ ਭਾਜਪਾ ਇੰਨ੍ਹਾਂ ਚੋਣਾਂ ਵਿਚ ਬੀਬੀ ਜੰਗੀਰ ਕੌਰ ਦੀ ਮੱਦਦ ਕਰ ਰਹੀ ਹੈ। ’’ ਪਾਰਟੀ ਦੀ ਅਨੁਸਾਸਨੀ ਕਮੇਟੀ ਦੇ ਮੈਂਬਰ ਵਿਰਸਾ ਸਿੰਘ ਵਲਟੋਹਾ ਨੇ ਅੰਮਿ੍ਰਤਸਰ ਵਿਚ ਸ੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਭਿਟੀਵਿੰਡ ਨਾਲ ਭਾਜਪਾ ਆਗੂ ਪ੍ਰੋਂ ਸਰਚਾਂਦ ਸਿੰਘ ਦੀ ਫ਼ੋਨ ’ਤੇ ਹੋਈ ਗੱਲਬਾਤ ਦਾ ਆਡੀਓ ਕਲਿੱਪ ਜਾਰੀ ਕਰਦਿਆਂ ਦਾਅਵਾ ਕੀਤਾ ਕਿ ‘‘ ਭਾਜਪਾ ਤੇ ਇਕਬਾਲ ਸਿੰਘ ਲਾਲਪੁਰਾ ਨਾ ਸਿਰਫ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਦੀਆਂ ਚੋਣਾਂ ਵਿਚ ਦਖਲਅੰਦਾਜੀ ਕਰ ਰਹੇ ਹਨ ਬਲਕਿ ਉਹ ਬੀਬੀ ਜਗੀਰ ਕੌਰ ਲਈ ਵੋਟਾਂ ਲੈਣ ਵਾਸਤੇ ਮੈਂਬਰਾਂ ਤੱਕ ਪਹੁੰਚ ਵੀ ਕਰ ਰਹੇ ਹਨ। ’’ ਸ: ਵਲਟੋਹਾ ਮੁਤਾਬਕ ਪ੍ਰੋ ਸਰਚਾਂਦ ਸਿੰਘ ਮੈਂਬਰਾਂ ਦੀਆਂ ਵੋਟਾਂ ਲੈਣ ਲਈ ਉਹਨਾਂ ਨੂੰ ਪੈਸੇ ਦੇਣ ਦੀ ਪੇਸਕਸ ਵੀ ਕਰ ਰਹੇਹਨ। ਉਹਨਾਂ ਮੰਗ ਕੀਤੀ ਕਿ ਪ੍ਰੋ. ਸਰਚਾਂਦ ਤੇ ਲਾਲਪੁਰਾ ਦੇ ਫੋਨਾਂ ਦੇ ਕਾਲ ਰਿਕਾਰਡ ਕੱਢਵਾਏ ਜਾਣ ਅਤੇ ਇਹ ਜਾਂਚ ਕੀਤੀ ਜਾਵੇ ਕਿ ਉਹਨਾਂ ਨੇ ਸ੍ਰੋਮਣੀ ਕਮੇਟੀ ਤੋੜਨ ਵਾਸਤੇ ਕਿਸ ਹੱਦ ਤੱਕ ਸਾਜਿਸ ਰਚੀ ਹੈ।
Share the post "ਅਕਾਲੀ ਦਲ ਨੇ ਸ਼੍ਰੋਮਣੀ ਕਮੇਟੀ ਚੋਣਾਂ ’ਚ ਭਾਜਪਾ ਆਗੂ ਦੀ ਦਖਲਅੰਦਾਜ਼ੀ ਦਾ ‘ਸਟਿੰਗ’ ਜਾਰੀ ਕੀਤਾ"