WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਬੱਸ ਤੇ ਮੋਟਰਸਾਈਕਲ ਹਾਦਸੇ ਵਿੱਚ ਅੱਗ ਦੀ ਚਪੇਟ ‘ ਚ ਆਊਣ ਕਾਰਨ ਦਿਉਰ -ਭਰਜਾਈ ਦੀ ਹੋਈ ਮੌਤ

ਸੁਖਜਿੰਦਰ ਮਾਨ
ਬਠਿੰਡਾ,20 ਨਵੰਬਰ: ਦੇਰ ਰਾਤ ਜਿਲ੍ਹੇ ਦੇ ਪਿੰਡ ਮਛਾਣਾ ਤੇ ਗੁਰਥੜੀ ਵਿਚਕਾਰ ਬੱਸ ਤੇ ਮੋਟਰਸਾਈਕਲ ਵਿਚਕਾਰ ਹੋਏ ਭਿਆਨਕ ਹਾਦਸੇ ਵਿੱਚ ਅੱਗ ਲੱਗਣ ਕਾਰਨ ਦਿਉਰ ਤੇ ਭਰਜਾਈ ਦੇ ਜਿੰਦਾ ਜਲਣ ਦੀ ਦੁਖਦਾਈ ਸੂਚਨਾ ਮਿਲੀ ਹੈ। ਮਿ੍ਤਕਾਂ ਦੀ ਪਹਿਚਾਣ ਰੇਖਾ ਰਾਣੀ (33) ਪਤਨੀ ਸਵਰਗੀ ਸੁਖਵਿੰਦਰ ਪੁਰੀ ਵਾਸੀ ਪਥਰਾਲਾ ਅਤੇ ਉਸਦੇ ਦਿਉਰ ਲਵਪ੍ਰੀਤ ਸਿੰਘ (34) ਵਾਸੀ ਖਿਆਲਾ ਜਿਲ੍ਹਾ ਮਾਨਸਾ ਦੇ ਤੌਰ ‘ਤੇ ਹੋਈ ਹੈ। ਲਵਪ੍ਰੀਤ ਰੇਖਾ ਰਾਣੀ ਦੇ ਪਤੀ ਸੁਖਵਿੰਦਰ ਦੇ ਮਾਸੀ ਦਾ ਪੁੱਤਰ ਸੀ। ਸੂਚਨਾ ਮੁਤਾਬਕ ਸੁਖਵਿੰਦਰ ਦੀ ਕੁੱਝ ਸਮਾਂ ਪਹਿਲਾਂ ਮੌਤ ਹੋ ਗਈ ਸੀ। ਘਟਨਾ ਸਮੇਂ ਦੋਨੋਂ ਬਠਿੰਡਾ ਤੋਂ ਦਵਾਈ ਲੈ ਕੇ ਵਾਪਸ ਜਾ ਰਹੇ ਸਨ ਕਿ ਰਾਸਤੇ ਵਿਚ ਦੀਪ ਬੱਸ ਕੰਪਨੀ ਦੀ ਇੱਕ ਬੱਸ ਨਾਲ ਮੋਟਰਸਾਈਕਲ ਦੀ ਟੱਕਰ ਹੋਣ ਕਾਰਨ ਅੱਗ ਦੀ ਚਪੇਟ ਵਿੱਚ ਆ ਗਏ ਸਨ। ਮੌਕੇ ‘ਤੇ ਦੱਸਣ ਵਾਲਿਆਂ ਮੁਤਾਬਕ ਇਹ ਹਾਦਸਾ ਇੰਨਾਂ ਭਿਆਨਕ ਸੀ ਕਿ ਬੱਸ ਦਾ ਇੱਕ ਹਿੱਸਾ ਹੀ ਬਾਹਰ ਨਿਕਲ ਗਿਆ । ਬਹਰਹਾਲ ਥਾਣਾ ਸੰਗਤ ਦੀ ਪੁਲਿਸ ਵਲੋਂ ਮਾਮਲੇ ਦੀ ਜਾਂਚ ਕਰ ਰਹੇ ਥਾਣੇਦਾਰ ਇਕਬਾਲ ਸਿੰਘ ਨੇ ਦਸਿਆ ਕਿ ਮਿ੍ਤਕ ਦੇ ਪ੍ਰਵਾਰ ਵਾਲਿਆਂ ਦੇ ਬਿਆਨਾਂ ਉਪਰ ਬੱਸ ਦੇ ਡਰਾਇਵਰ ਵਿਰੁੱਧ ਪਰਚਾ ਦਰਜ ਕੀਤਾ ਜਾ ਰਿਹਾ ਹੈ, ਜਿਹੜਾ ਮੌਕੇ ਤੋਂ ਫਰਾਰ ਹੋ ਗਿਆ ਸੀ। ਮੁਢਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਜਿਲ੍ਹੇ ਅਧੀਨ ਆਉਂਦੇ ਪਿੰਡ ਮਛਾਣਾ ਤੋਂ ਥੋੜ੍ਹਾ ਅੱਗੇ ਗੁਰਥੜੀ ਰੋਡ ‘ਤੇ ਉਸ ਸਮੇਂ ਵਾਪਰਿਆ ਜਦ ਦੀਪ ਕੰਪਨੀ ਦੀ ਬੱਸ ਅਤੇ ਬੁਲੇਟ ਮੋਟਰਸਾਇਕਲ ਵਿਚਕਾਰ ਆਹਮੋ ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ ਕਾਰਨ ਬੱਸ ਨੂੰ ਅੱਗ ਲੱਗ ਗਈ। ਹਾਲਾਂਕਿ ਬੱਸ ਵਿੱਚ ਸਵਾਰ ਸਵਾਰੀਆਂ ਬਚ ਕੇ ਨਿਕਲਣ ਵਿੱਚ ਸਫਲ ਰਹੀਆਂ ਪਰੰਤੂ ਬੱਸ ਦੀ ਚਪੇਟ ਵਿੱਚ ਆਉਣ ਵਾਲੇ ਮੋਟਰਸਾਇਕਲ ਸਵਾਰ ਅੱਗ ਵਿੱਚ ਬੁਰੀ ਤਰ੍ਹਾਂ ਝੁਲਸ ਗਏ ਤੇ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਉਕਤ ਪ੍ਰਾਈਵੇਟ ਕੰਪਨੀ ਦੀ ਬੱਸ ਸਾਲਾਸਰ ਤੋਂ ਵਾਪਸ ਮੋੜ ਨੂੰ ਜਾ ਰਹੀ ਸੀ। ਸੂਚਨਾ ਮੁਤਾਬਕ ਕਾਫ਼ੀ ਲੰਮੀ ਜਦੋ ਜਹਿਦ ਦੇ ਵਾਪਸ ਤੋਂ ਬੱਸ ਨੂੰ ਲੱਗੀ ਅੱਗ ‘ਤੇ ਕਾਬੂ ਪਾਇਆ ਜਾ ਸਕਿਆ।

Related posts

ਜਸਵੀਰ ਕੌਰ ਬਠਿੰਡਾ ਤੇ ਅੰਮ੍ਰਿਤਪਾਲ ਕੌਰ ਬੱਲੂਆਣਾ ਦਿਹਾਤੀ  ਆਂਗਣਵਾੜੀ ਯੂਨੀਅਨ ਦੀਆਂ ਬਣੀਆਂ ਬਲਾਕ ਪ੍ਰਧਾਨ 

punjabusernewssite

ਸੈਸ਼ਨ ਕੋਰਟ ਦੇ ਸੀਨੀਅਰ ਸਟੈਨੋ ਬਲਵਿੰਦਰ ਸਿੰਘ ਦਾ ਦਿਹਾਂਤ

punjabusernewssite

ਕਰੋਨਾ ਦਾ ਡਰ: ਬਠਿੰਡਾ ’ਚ 38 ਦਿਨਾਂ ’ਚ ਪੰਜ ਲੱਖ ਲੋਕਾਂ ਦੇ ਲੱਗੇ ਕਰੋਨਾ ਵੈਕਸੀਨ

punjabusernewssite