ਪੰਜਾਬੀ ਖਬਰਸਾਰ ਬਿਉਰੋ
ਨਵਾਂ ਸਹਿਰ, 21 ਨਵੰਬਰ : ਅੱਜ ਯੂਨਾਈਟਿਡ ਅਕਾਲੀ ਦਲ ਵੱਲੋਂ ਕੇਸਰੀ ਪੰਜਾਬ ਮਾਰਚਾਂ ਦੀ ਲੜੀ ਵਿੱਚ ਭਾਈ ਬਹਾਦਰ ਸਿੰਘ ਰਾਹੋ ਪ੍ਰਧਾਨ ਦੇ ਪ੍ਰਬੰਧ ਹੇਠ ਗੁਰੂਦਵਾਰਾ ਮੰਜੀ ਸਾਹਿਬ ਨਵਾ ਸ਼ਹਿਰ ਤੋਂ ਗੁਰੂਦਵਾਰਾ ਚਰਨ ਕਵਲ ਸਾਹਿਬ ਬੰਗਾ ਤੱਕ ਵੱਡੀ ਗਿਣਤੀ ਵਿਚ ਕਾਰਾ ਦੇ ਕਾਫ਼ਿਲੇ ਅਤੇ ਪ੍ਰਭਾਵਸ਼ਾਲੀ ਸੰਗਤਾਂ ਦੀ ਹਾਜ਼ਰੀ ਵਿੱਚ ਕੀਤਾ ਗਿਆ। ਇਸ ਮਾਰਚ ਵਿਚ ਪਾਰਟੀ ਚੇਅਰਮੈਨ ਭਾਈ ਗੁਰਦੀਪ ਸਿੰਘ ਬਠਿੰਡਾ , ਸਰਪ੍ਰਸਤ ਗੁਰਨਾਮ ਸਿੰਘ ਚੰਡੀਗੜ੍ਹ , ਪ੍ਰੈਸ ਸਕੱਤਰ ਭਾਈ ਅਮਨਦੀਪ ਸਿੰਘ ਜਲੰਧਰ , ਚੰਡੀਗੜ੍ਹ ਪ੍ਰਧਾਨ ਸ ਰਸ਼ਪਾਲ ਸਿੰਘ , ਬਾਬਾ ਠਾਕੁਰ ਸਿੰਘ , ਦਰਸ਼ਨ ਸਿੰਘ ਪ੍ਰਧਾਨ ਨਵਾਂਸ਼ਹਿਰ , ਪਰਿਤਪਾਲ ਸਿੰਘ ਸਰਪੰਚ, ਹਰਵੰਤ ਸਿੰਘ, ਹਰਬੰਸ ਸਿੰਘ, ਮੇਜ਼ਰ ਸਿੰਘ ਮਲੂਕਾ, ਗੁਰਚਰਨ ਸਿੰਘ ਕੈਨੇਡਾ, ਕੁਲਵਿੰਦਰ ਸਿੰਘ, ਪਰਮਜੀਤ ਸਿੰਘ ਦੇਹਾਤੀ ਪ੍ਰਧਾਨ ਨਵਾ ਸ਼ਹਿਰ, ਪ੍ਰਭਜੋਤ ਸਿੰਘ ਰਾਹੋ, ਤੇਗਵੀਰ ਸਿੰਘ ਰਾਹੋ, ਰੌਸ਼ਨ ਸਿੰਘ ਖਾਲਸਾ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਸਾਮਿਲ ਸਨ। ਇਹ ਮਾਰਚ ਪਿੰਡ ਗੁਜਰਪੁਰ , ਭੀਨ, ਜੱਬੋਵਾਲ, ਪੱਲੀ ਉੱਚੀ, ਪੱਲੀ ਝਿੱਕੀ, ਭੌਰਾ, ਨੌਰਾ, ਬੈਂਸਾ ਭੂਤਾ, ਸੰਗੋਵਾਲ, ਕਰਨਾਨਾ ਆਦਿ ਪਿੰਡਾਂ ਵਿਚੋਂ ਗੁਜ਼ਰਿਆ ਹਰ ਪਿੰਡ ਵਿੱਚ ਸੰਗਤਾਂ ਵੱਲੋਂ ਭਰਵੀ ਹਾਜ਼ਰੀ ਵਿੱਚ ਮਾਰਚ ਦਾ ਸਵਾਗਤ ਕੀਤਾ ਗਿਆ ਅਤੇ ਪਰਬੰਤਕਾ ਦੇ ਵਿਚਾਰ ਸੁਣੇ । ਮਾਰਚ ਦੇ ਉਦੇਸ਼ ਬੰਦੀ ਸਿੰਘਾਂ ਦੀਆ ਰਿਹਾਈਆਂ ਬੇਅਦਬੀ ਅਤੇ ਬਹਿਬਲ ਗੋਲੀ ਕਾਂਡ ਦੇ ਦੋਸ਼ੀਆ ਨੂੰ ਸਖ਼ਤ ਸਜ਼ਾਵਾਂ, ਪਾਕਿਸਤਾਨ ਨਾਲ ਖੁੱਲਾ ਵਪਾਰਕ ਲਾਘਾ, ਅੰਗਹੀਣਾਂ, ਵਿਦਬਾਵਾ , ਆਸਾ ਵਰਕਰਾਂ, ਚੌਂਕੀਦਾਰਾ, ਮਿਡ ਡੇ ਮੀਲ ਵਰਕਰਾਂ, ਬੁਢਾਪਾ ਪੈਨਸ਼ਨ , ਆਂਗਣਵਾੜੀ ਵਰਕਰਾਂ, ਦੀ ਘੱਟੋ ਘੱਟ ਤਨਖਾਹ 15000 । ਮਾਰਚ ਨੂੰ ਗੁਰਦੀਪ ਸਿੰਘ ਬਠਿੰਡਾ, ਗੁਰਨਾਮ ਸਿੰਘ ਚੰਡੀਗੜ੍ਹ, ਬਹਾਦੁਰ ਸਿੰਘ ਰਾਹੋ, ਰਸ਼ਪਾਲ ਸਿੰਘ ਚੰਡੀਗੜ, ਅਮਨਦੀਪ ਸਿੰਘ ਜਲੰਧਰ, ਮੇਜਰ ਸਿੰਘ ਮਲੂਕਾ ਨੇ ਸੰਬੋਧਨ ਕਰਦੇ ਹੋਏ ਭਗਵੰਤ ਸਿੰਘ ਮਾਨ ਅਤੇ ਮੋਦੀ ਸਰਕਾਰ ਨੂੰ ਚੇਤਾਵਨੀ ਦਿੱਤੀ ਕੇ ਜੇਕਰ ਪੰਥ ਅਤੇ ਪੰਜਾਬ ਨੂੰ ਇਨਸਾਫ਼ ਨਾ ਦਿੱਤਾ ਤਾਂ ਘਰ ਘਰ ਨੂੰ ਅੰਦੋਲਨ ਦਾ ਹਿੱਸਾ ਬਣਾ ਕੇ ਸਰਕਾਰ ਦੀਆ ਚੂਲਾ ਹਲਾ ਦਿੱਤੀਆ ਜਾਣਗੀਆ। ਯੂਨਾਈਟਿਡ ਅਕਾਲੀ ਦਲ ਸਾਰੀਆ ਪੰਥਕ ਧਿਰ ਅਤੇ ਬਹੋਜਨ ਪਾਰਟੀ ਅਤੇ ਕਿਸਾਨ ਜੇਬੰਦੀਆਂ, ਹਿੰਦੂ ਸਮਾਜ ਦੇ ਆਗੂਆਂ ਰਾਗੀ ਸਿੰਘਾਂ, ਢਾਡੀ ਸਿੰਘਾਂ ਦੇ ਸਹਿਯੋਗ ਨਾਲ ਵੱਡੇ ਅੰਦੋਲਨ ਦੀ ਤਿਆਰੀ ਕੀਤੀ ਜਾ ਰਹੀ ਹੈ।