ਵਣ ਗਾਰਡ ਇਕਬਾਲ ਸਿੰਘ 10,000/ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀ ਗਿ੍ਰਫਤਾਰ

Date:

spot_img

ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ, 22 ਨਵੰਬਰ: ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਵਿਡੀ ਮੁਹਿਮ ਤਹਿਤ ਅੱਜ ਵਣਗਾਰਡ ਇਕਬਾਲ ਸਿੰਘ ਬੀਟ ਅਫਸਰ ਬੋਹਾ ਅਤੇ ਵਾਧੂ ਚਾਰਜ ਬਲਾਕ ਅਫਸਰ ਬੁਢਲਾਡਾ ਜੰਗਲਾਤ ਵਿਭਾਗ ਜਿਲ੍ਹਾ ਮਾਨਸਾ ਨੂੰ 10,000/ ਰੁਪਏ ਰਿਸ਼ਵਤ ਲੈਦਿਆ ਰੰਗੇ ਹੱਥੀ ਗਿ੍ਰਫਤਾਰ ਕੀਤਾ ਹੈ।ੲਸ ਸਬੰਧੀ ਜਾਣਕਾਰੀ ਦਿੰਦਿਆ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਵਣਗਾਰਡ ਇਕਬਾਲ ਸਿੰਘ ਨੂੰ ਬਿਲੂ ਸਿੰਘ ਪੁੱਤਰ ਝੰਡਾ ਸਿੰਘ ਵਾਸੀ ਕਾਸਮਪੂਰ ਸ਼ੀਨਾ ਤਹਿ: ਬੁਢਲਾਡਾ ਜਿਲ੍ਹਾ ਮਾਨਸਾ ਜ਼ੋ ਕਿ ਬੱਕਰੀਆ ਚਾਰਨ ਦਾ ਕੰਮ ਅਤੇ ਮਜਦੂਰੀ ਕਰਦਾ ਹੈ ਦੀ ਸ਼ਿਕਾਇਤ ਤੇ ਗਿ੍ਰਫਤਾਰ ਕੀਤਾ ਗਿਆ ਹੈ। ਸ਼ਿਕਾਇਤ ਕਰਤਾ ਬਿਲੂ ਸਿੰਘ ਪੁੱਤਰ ਝੰਡਾ ਸਿੰਘ ਉਕਤ ਬੱਕਰੀਆ ਚਾਰਨ ਦਾ ਕੰਮ ਅਤੇ ਮਜ਼ਦੁਰੀ ਕਰਦਾ ਹੈ ਕਰੀਬ 89 ਮਹੀਨੇ ਪਹਿਲਾਂ ਬੀਟ ਬੋਹਾ ਦਾ ਵਣਗਾਰਡ ਇਕਬਾਲ ਸਿੰਘ ਉਕਤ ਇਹਨਾ ਦੇ ਘਰ ਗਿਆ, ਜਿਸਨੇ ਸ਼ਿਕਾਇਤ ਕਰਤਾ ਨੂੰ ਕਿਹਾ ਕਿ ਤੁਸੀ ਸਰਕਾਰੀ ਟਾਹਲੀ ਚੋਰੀ ਕੀਤੀ ਹੈ। ਜਿਸ ਸਬੰਧੀ ਸ਼ਿਕਾਇਤ ਕਰਤਾ ਬਿਲੁੂ ਸਿੰਘ ਵੱਲੋਂ ਕਿਹਾ ਗਿਆ ਕਿ ਸਾਡੇ ਵੱਲੋਂ ਕਦੇ ਵੀ ਕੋਈ ਚੋਰੀ ਨਹੀ ਕੀਤੀ । ਪ੍ਰੰਤੂ ਵਣ ਗਾਰਡ ਨੇ ਉਸ ਉਪਰ ਚੋਰੀ ਦਾ ਪਰਚਾ ਦਰਜ਼ ਕਰਵਾਉਣ ਦੀ ਧਮਕੀ ਦਿੰਦਿਆਂ 27,000/ ਰੁਪਏ ਦੀ ਮੰਗ ਕੀਤੀ। ਇਸ ਤੋਂ ਬਾਅਦ ਵਣਗਾਰਡ ਇਕਬਾਲ ਸਿੰਘ ਨੇ ਇਸ ਮਾਮਲੇ ਨੂੰ ਰਫਾ ਦਫਾ ਕਰਨ ਬਦਲੇ ਸ਼ਿਕਾਇਤ ਕਰਤਾ ਉਕਤ ਪਾਸੋਂ 10,000/ ਰੁਪਏ ਰਿਸ਼ਵਤ ਲੈਣ ਲਈ ਸਹਿਮਤ ਹੋ ਗਿਆ। ਜਿਸਤੇ ਸ਼ਿਕਾਇਤ ਕਰਤਾ ਬਿਲੂ ਸਿੰਘ ਵੱਲੋਂ ਵਿਜੀਲੈਂਸ ਵਿਭਾਗ ਨੂੰ ਸ਼ਿਕਾਇਤ ਕਰਨ ਤੇ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਦੀ ਟੀਮ ਵਿਜੀਲੈਂਸ ਬਿਊਰੋ ਯੂਨਿਟ ਮਾਨਸਾ ਨੇ ਉਕਤ ਦੋਸ਼ੀ ਇਕਬਾਲ ਸਿੰਘ ਬੀਟ ਅਫਸਰ ਬੋਹਾ ਅਤੇ ਵਾਧੂ ਚਾਰਜ ਬਲਾਕ ਅਫਸਰ ਬੁਢਲਾਡਾ ਜੰੰਗਲਾਤ ਵਿਭਾਗ ਜਿਲ੍ਹਾ ਮਾਨਸਾ ਨੂੰ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ 10,000/ ਰੁਪਏ ਰਿਸ਼ਵਤ ਲੈਦਿੰਆ ਗਿ੍ਰਫਤਾਰ ਕੀਤਾ ਗਿਆ।ਇਸ ਸਬੰਧੀ ਉਕਤ ਦੋਸ਼ੀ ਖਿਲਾਫ ਭ੍ਰਸ਼ਟਾਚਾਰ ਰੋਕੂ ਕਾਨੂੰਨ ਤਹਿਤ ਥਾਣਾ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਵਿਖੇ ਮੁਕੱਦਮਾਂ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।

LEAVE A REPLY

Please enter your comment!
Please enter your name here

spot_img

Share post:

Popular

More like this
Related

पीएम नरेंद्र मोदी के प्रयासों से विश्व की विधा बना योग: केंद्रीय मंत्री मनोहर लाल

👉प्रधानमंत्री नरेंद्र मोदी ने देश और दुनिया के नागरिकों...