Friday, May 1, 2026
spot_img
spot_img

ਬਠਿੰਡਾ ‘ਚ ਹੁਣ ਇੱਕ ਹੋਰ ਆੜਤੀ ਦੀ ਕੁੱਟਮਾਰ ਕਰਕੇ ਕਾਰ ਖੋਹੀ

Date:

spot_img
ਪੁਲਿਸ ਵਲੋਂ ਮਾਮਲੇ ਦੀ ਜਾਂਚ ਸੁਰੂ, ਡਰਾਇਵਰ ‘ਤੇ ਸ਼ੱਕ
ਹਾਲੇ ਮੋੜ ਮੰਡੀ ‘ਚ ਆੜਤੀ ਦੀ ਹੋਈ ਲੁੱਟ ਦਾ ਮਸਲਾ ਵੀ ਨਹੀਂ ਹੋਇਆ ਹੱਲ
ਸੁਖਜਿੰਦਰ ਮਾਨ
ਬਠਿੰਡਾ, 26 ਨਵੰਬਰ: ਬੀਤੇ ਕੱਲ ਜਿਲ੍ਹੇ ਦੇ ਮੋੜ ਮੰਡੀ ਵਿਖੇ ਭਰੇ ਬਜਾਰ ਵਿਚੋਂ ਆੜਤੀ ਦੀ ਦੁਕਾਨ ‘ਚੋੰ ਪੰਜ ਲੱਖ ਦੀ ਲੁੱਟਖੋਹ ਦਾ ਮਾਮਲਾ ਹਾਲੇ ਹੱਲ ਨਹੀਂ ਹੋ ਸਕਿਆ ਸੀ ਅੱਜ ਸਵੇਰੇ ਰਾਮਪੁਰਾ ਮੰਡੀ ਵਿੱਚ ਇੱਕ ਹੋਰ ਆੜਤੀ ਦੇ ਘਰ ਵਿੱਚ ਚਾਰ ਲੁਟੇਰਿਆਂ ਨੇ ਦਾਖਲ ਹੋ ਕੇ ਉਸਦੀ ਕਾਰ ਖੋਹ ਕੇ ਸਵਾਰ ਹੋ ਗਏ। ਪੁਲਿਸ ਵਲੋਂ ਪੀੜਤ ਆੜਤੀ ਦੇ ਬਿਆਨਾਂ ਉਪਰ ਮਾਮਲੇ ਦੀ ਜਾਂਚ ਸੁਰੂ ਕਰ ਦਿੱਤੀ ਹੈ। ਪੁਲਿਸ ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਇਸ ਮਾਮਲੇ ਵਿੱਚ ਉਕਤ ਆੜਤੀ ਦੇ ਡਰਾਇਵਰ ਉਪਰ ਸ਼ੱਕ ਜਾਹਰ ਕੀਤਾ ਜਾ ਰਿਹਾ ਹੈ ਕਿਉਂਕਿ ਕਾਰ ਦੀ ਚਾਬੀ ਉਕਤ ਡਰਾਇਵਰ ਕੋਲ ਹੀ ਸੀ। ਮਿਲੀ ਜਾਣਕਾਰੀ ਮੁਤਾਬਕ ਰਾਮਪੁਰਾ ਮੰਡੀ ਸਹਿਰ ਦੇ ਰਹਿਣ ਵਾਲੇ ਆੜਤੀ ਪ੍ਰਸੋਤਮ ਕੁਮਾਰ ਅੱਜ ਸਵੇਰੇ ਮੰਡੀ ਵਿੱਚ ਸਥਿਤ ਅਪਣੇ ਘਰ ਵਿੱਚ ਬੈਠੇ ਹੋਏ ਸਨ। ਇਸ ਦੌਰਾਨ ਕਰੀਬ ਸਾਢੇ 6 ਵਜੇ ਚਾਰ ਜਣੇ ਘਰ ਦੇ ਅੰਦਰ ਦਾਖਲ ਹੋਣ ਲੱਗੇ ਪਰੰਤੂ ਆੜਤੀ ਨੇ ਵਿਰੋਧ ਕੀਤਾ ਤੇ ਮੌਕੇ ਉਪਰ ਰੌਲਾ ਪੈ ਗਿਆ। ਜਿਸਦੇ ਚੱਲਦੇ ਲੁਟੇਰੇ ਉਸਦੀ ਕੁੱਟਮਾਰ ਕਰਕੇ ਘਰ ਦੇ ਅੱਗੇ ਖੜ੍ਹੀ ਕਾਰ ਲੈ ਕੇ ਫਰਾਰ ਹੋ ਗਏ। ਪੁਲਿਸ ਅਧਿਕਾਰੀਆਂ ਮੁਤਾਬਕ ਮੁਢਲੀ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕਾਰ ਦੀ ਚਾਬੀ ਪਹਿਲਾਂ ਹੀ ਡਰਾਈਵਰ ਕੋਲ ਮੌਜੂਦ ਸੀ ਕਿਉਂਕਿ ਬੀਤੇ ਕੱਲ ਡਰਾਈਵਰ ਹੀ ਆੜਤੀ ਨੂੰ ਘਰ ਛੱਡ ਕੇ ਗਿਆ ਸੀ। ਇਸਤੋਂ ਇਲਾਵਾ ਇਸ ਘਟਨਾ ਤੋਂ ਬਾਅਦ ਡਰਾਈਵਰ ਦਾ ਫੋਨ ਨੰਬਰ ਵੀ ਬੰਦ ਆ ਰਿਹਾ ਦਸਿਆ ਜਾ ਰਿਹਾ। ਇਹ ਵੀ ਪਤਾ ਲੱਗਿਆ ਹੈ ਕਿ ਆੜਤੀ ਪ੍ਰਸੋਤਮ ਕੁਮਾਰ ਦਾ ਪੁੱਤਰ ਵਿਦੇਸ਼ ਵਿੱਚ ਗਿਆ ਹੋਇਆ ਹੈ ਤੇ ਉਹ ਖੁਦ ਆੜਤ ਦਾ ਕੰਮ ਕਰਦਾ ਹੈ ਅਤੇ ਘਰ ਵਿੱਚ ਦੋਨੋਂ ਮੀਆ-ਬੀਵੀ ਹੀ ਰਹਿੰਦੇ ਹਨ।

Share post:

spot_img

Popular

More like this
Related

Chandigarh News : ਅਸਥਾਈ ਤੌਰ ‘ਤੇ ਰੋਕੀ ਗਈ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਕਾਰਵਾਈ

Chandigarh News : ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ...

Chandigarh News : ‘ਮਜ਼ਦੂਰ ਦਿਵਸ’ ਮੌਕੇ ਵਿਸ਼ੇਸ਼ ਸੈਸ਼ਨ ਨੂੰ ਵੜਿੰਗ ਨੇ ਬਹੁਤ ਦੇਰੀ ਨਾਲ ਚੁੱਕਿਆ ਕਦਮ

Chandigarh News : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ...

Punjab ਦੇ ਮਸ਼ਹੂਰ ਢਾਬੇ ‘ਤੇ ਤੜਕਸਾਰ ਚੱਲੀਆਂ ਗੋ/ਲੀ/ਆਂ; ਪੁਲਿਸ ਵੱਲੋਂ ਜਾਂਚ ਸ਼ੁਰੂ

Nabha News: Punjab ਦੇ ਇੱਕ ਮਸ਼ਹੂਰ ਢਾਬੇ ‘ਤੇ ਤੜਕਸਾਰ...

‘India’s Strongest Man’ AAP ਵਿਚ ਹੋਇਆ ਸ਼ਾਮਲ, CM ਦੇ OSD ਨੇ ਕੀਤਾ ਸਵਾਗਤ

Chandigarh  News: 'India's Strongest Man';  ਪੰਜਾਬ ਦੇ ਨੌਜਵਾਨਾਂ ਲਈ...