ਖਾਲਸਾ ਸਕੂਲ ਦੇ ਪ੍ਰਧਾਨ ਬਲਦੇਵ ਸਿੰਘ ਨੰਬਰਦਾਰ ਨੇ ਲੋੜਵੰਦ ਬੱਚਿਆਂ ਨੂੰ ਵੰਡੀਆਂ ਕੋਟੀਆਂ

Date:

spot_img

ਸੁਖਜਿੰਦਰ ਮਾਨ
ਬਠਿੰਡਾ, 26 ਨਵੰਬਰ: ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਪਹਿਲੀ ਤੋਂ ਬਾਹਰਵੀਂ ਤੱਕ ਦੇ ਲੋੜਵੰਦ ਵਿਦਿਆਰਥੀਆਂ ਨੂੰ ਸਕੂਲ ਕਮੇਟੀ ਦੇ ਪ੍ਰਧਾਨ ਸ. ਬਲਦੇਵ ਸਿੰਘ ਨੰਬਰਦਾਰ ਵਲੋਂ ਕੋਟੀਆਂ ਵੰਡੀਆਂ ਗਈਆਂ। ਇਸ ਮੌਕੇ ਸ. ਦਿਆਲ ਸਿੰਘ ਔਲਖ,ਸ. ਮੇਜਰ ਸਿੰਘ ਨੇ ਵਿਸ਼ੇਸ਼ ਤੋਰ ’ਤੇ ਇਸ ਕੰਮ ਲਈ ਉਪਰਾਲਾ ਕੀਤਾ। ਜਦੋਂਕਿ ਪਿ੍ਰੰਸੀਪਲ ਸ. ਜਗਤਾਰ ਸਿੰਘ ਬਰਾੜ ਨੇ ਸਕੂਲ ਦੀਆਂ ਸਮੱਸਿਆਵਾਂ ਬਾਰੇ ਕਮੇਟੀ ਪ੍ਰਧਾਨ ਨੂੰ ਜਾਣੂ ਕਰਵਾਇਆ, ਜਿਸ ’ਤੇ ਪ੍ਰਧਾਨ ਬਲਦੇਵ ਸਿੰਘ ਨੰਬਰਦਾਰ ਨੇ ਅੱਗੇ ਤੋਂ ਵੀ ਸਕੂਲ ਦੀ ਹਰ ਤਰ੍ਹਾਂ ਦੀਆਂ ਵਿੱਤੀ ਸਮੱਸਿਆਵਾਂ ਦਾ ਹੱਲ ਕਰਨ ਦਾ ਪੂਰਨ ਭਰੋਸਾ ਦਿੱਤਾ। ਇਸ ਮੌਕੇ ਸਕੂਲ ਦੀਆਂ ਅਧਿਆਪਕਾਵਾਂ ਕਮਲੇਸ਼ ਕੁਮਾਰੀ, ਪਰਮਜੀਤ ਕੌਰ, ਸ਼ਿੰਦਰਪਾਲ ਕੌਰ, ਗੁਰਪਿੰਦਰ ਕੌਰ, ਮਨਜੀਤ ਕੌਰ, ਗੁਰਿੰਦਰ ਕੌਰ, ਨਰਿੰਦਰਪਾਲ ਕੌਰ, ਬਲਜੀਤ ਕੌਰ ਕਲਰਕ, ਰਾਜਪਾਲ ਸਿੰਘ ਸਰਾਂ, ਸਰਵਰਨਜੀਤ ਕੌਰ, ਲਾਭਸਿੰਘ ਆਦਿ ਵੀ ਮੌਜੂਦ ਰਹੇ।

LEAVE A REPLY

Please enter your comment!
Please enter your name here

spot_img

Share post:

Popular

More like this
Related