ਸੂਬੇ ਦੇ ਹਰ ਜਿਲ੍ਹੇ ਵਿਚ ਮੈਡੀਕਲ ਕਾਲਜ ਖੋਲਣ ਲਈ ਸੰਕਲਪਿਤ ਹਨ ਮੁੱਖ ਮੰਤਰੀ ਮਨੋਹਰ ਲਾਲ
ਸੂਬੇ ਵਿਚ ਸਿਹਤ ਸਹੂਲਤਾਂ ਨੂੰ ਮਜਬੂਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ ਸੂਬਾ ਸਰਕਾਰ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 28 ਨਵੰਬਰ : ਭਾਰਤ ਦੀ ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਮੰਗਲਵਾਲ ਨੂੰ ਸਿਰਸਾ ਜਿਲ੍ਹੇ ਨੂੰ ਮੈਡੀਕਲ ਕਾਲਜ ਦੀ ਸੌਗਾਤ ਦਵੇਗੀ। ਉਹ ਕੁਰੂਕਸ਼ੇਤਰ ਤੋਂ ਇਸ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਣਗੇ। ਇਹ ਮੈਡੀਕਲ ਕਾਲਜ ਕਰੀਬ 1090 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗਾ। ਇਸ ਤੋਂ ਸਿਰਸਾ ਜਿਲ੍ਹੇ ਤੇ ਨੇੜੇ ਦੇ ਹੋਰ ਖੇਤਰਾਂ ਦੀ ਜਨਤਾ ਨੂੰ ਅੱਤਆਧੁਨਿਕ ਸਿਹਤ ਸਬੰਧੀ ਸਹੂਲਤਾਂ ਮਿਲਣਗੀਆਂ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਰਕਾਰ ਸੂਬੇ ਦੇ ਹਰ ਜਿਲ੍ਹੇ ਵਿਚ ਇਕ ਮੈਡੀਕਲ ਕਾਲਜ ਬਨਾਉਣ ਦੇ ਲਈ ਦ੍ਰਿੜ ਸੰਕਲਪ ਹੈ। ਇਸੀ ਲੜੀ ਵਿਚ ਸਿਰਸਾ ਜਿਲ੍ਹੇ ਦੇ ਮੈਡੀਕਲ ਕਾਲਜ ਦਾ ਨਿਰਮਾਣ ਕੰਮ ਸ਼ੁਰੂ ਹੋ ਰਿਹਾ ਹੈ। 539 ਬਿਸਤਰਿਆਂ ਦੇ ਇਸ ਮੈਡੀਕਲ ਕਾਲਜ ਨੂੰ ਕਰੀਬ 22 ਏਕੜ ਵਿਚ ਬਣਾਇਆ ਜਾਵੇਗਾ। ਇਸ ’ਤੇ ਕਰੀਬ 1090 ਕਰੋੜ ਦੀ ਲਾਗਤ ਆਵੇਗੀ ਅਤੇ ਇਸ ਵਿਚ 100 ਐਮਬੀਬੀਐਸ ਦੀ ਸੀਟਾਂ ਹੋਣਗੀਆਂ। ਸਿਰਸਾ ਰੇਲਵੇ ਸਟੇਸ਼ਨ ਤੋਂ ਇਸ ਦੀ ਦੂਰੀ ਸਿਰਫ 2.6 ਕਿਲੋਮੀਟਰ ਅਤੇ ਸਿਰਸਾ ਬੱਸ ਅੱਡੇ ਤੋਂ ਇਸ ਦੀ ਦੂਰੀ 1.9 ਕਿਲੋਮੀਟਰ ਹੋਵੇਗੀ।
ਸਾਰੇ ਜਿਲਿਆਂ ਵਿਚ ਮੈਡੀਕਲ ਕਾਲਜ ਖੁੱਲਣ ’ਤੇ ਹੋ ਜਾਵੇਗੀ 3 ਹਜਾਰ ਤੋਂ ਵੱਧ ਐਮਬੀਬੀਐਸ ਦੀ ਸੀਟਾਂ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਐਲਾਨਾ ਅਨੁਸਾਰ ਹਰ ਜਿਲ੍ਹੇ ਵਿਚ ਮੈਡੀਕਲ ਕਾਲਜ ਖੋਲੇ ਜਾ ਰਹੇ ਹਨ। ਸਾਰੇ ਮੈਡੀਕਲ ਕਾਲਜ ਖੁੱਲ ਜਾਣ ਦੇ ਬਾਅਦ ਪੂਰੇ ਸੂਬੇ ਵਿਚ 3 ਹਜਾਰ ਤੋਂ ਵੱਧ ਐਮਬੀਬੀਐਸ ਦੀਆਂ ਸੀਟਾਂ ਹੋ ਜਾਣਗੀਆਂ। ਉੱਥੇ ਝੱਜਰ ਜਿਲ੍ਹੇ ਦੇ ਬਾੜਸਾ ਵਿਚ 20, 347 ਕਰੋੜ ਰੁਪਏ ਦੀ ਰਕਮ ਤੋਂ ਕੌਮੀ ਕੈਂਸਰ ਸੰਸਥਾਨ ਦਾ ਉਦਘਾਟਨ ਮਾਣਯੋਗ ਪ੍ਰਧਾਨ ਮੰਤਰੀ ਵੱਲੋਂ ਕੀਤਾ ਗਿਆ ਸੀ। 710 ਬਿਸਤਰਿਆਂ ਦਾ ਇਹ ਸੰਸਥਾਨ ਅਮੈਰਿਕਾ ਦੀ ਐਨਸੀਆਈ ਦੀ ਤਰਜ ’ਤੇ ਬਣਾਇਆ ਗਿਆ ਹੈ। ਇਸ ਦੇ ਨਾਲ-ਨਾਲ ਸੂਬੇ ਦੇ ਪਹਿਲਾਂ ਏਮਸ ਰਿਵਾੜੀ ਵਿਚ ਸਥਾਪਿਤ ਕੀਤਾ ਜਾ ਰਿਹਾ ਹੈ। 189 ਏਕੜ ਜਮੀਨ ਖਰੀਦ ਲਈ ਗਈ ਹੈ ਜਲਦੀ ਹੀ ਭਾਰਤ ਸਰਕਾਰ ਨੂੰ ਸੌਂਪ ਦਿੱਤੀ ਜਾਵੇਗੀ। ਸਰਕਾਰੀ ਬੁਲਾਰੇ ਨੇ ਦਸਿਆ ਕਿ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਸੂਬੇ ਵਿਚ ਸਿਹਤ ਸੇਵਾਵਾਂ ਨੂੰ ਮਜਬੂਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਦੀ ਅਗਵਾਈ ਹੇਠ ਲਗਾਤਾਰ ਇਸ ਖੇਤਰ ਵਿਚ ਪ੍ਰਗਤੀ ਹੋ ਰਹੀ ਹੈ।
Share the post "ਰਾਸ਼ਟਰਪਤੀ ਦਰੋਪਤੀ ਮੁਰਮੂ ਸਿਰਸਾ ਜਿਲ੍ਹੇ ਨੂੰ ਦਵੇਗੀ ਮੈਡੀਕਲ ਕਾਲਜ ਦੀ ਸੌਗਾਤ, ਕੁਰੂਕਸ਼ੇਤਰ ਤੋਂ ਰੱਖਣਗੇ ਨੀਂਹ ਪੱਥਰ"