ਪੰਜਾਬੀ ਖ਼ਬਰਸਾਰ ਬਿਉਰੋ
ਜਲੰਧਰ, 28 ਨਵੰਬਰ: ਪੰਜਾਬ ਪੁਲਿਸ ਨੇ ਪੰਜਾਬੀ ਦੇ ਇੱਕ ਮਸ਼ਹੂਰ ਕਾਮੇਡੀਅਨ ਕਾਕੇ ਸ਼ਾਹ ਵਿਰੁਧ ‘ਕਬੂਤਰਬਾਜ਼ੀ’ ਦੇ ਦੋਸ਼ਾਂ ਹੇਠ ਪਰਚਾ ਦਰਜ਼ ਕੀਤਾ ਹੈ। ਕਥਿਤ ਦੋਸ਼ੀ ਕਾਮੇਡੀਅਨ ਨੇ ਪਰਚਾ ਦਰਜ਼ ਕਰਵਾਉਣ ਵਾਲੇ ਵਿਅਕਤੀ ਨਾਲ ਇੰਗਲੈਂਡ ਭੇਜਣ ਦੇ ਨਾਂ ’ਤੇ ਲੱਖਾਂ ਦੀ ਠੱਗੀ ਮਾਰੀ ਸੀ, ਜਿਸਦੇ ਚੱਲਦੇ ਉਸਨੇ ਪੁਲਿਸ ਕੋਲ ਸਿਕਾਇਤ ਕੀਤੀ ਸੀ। ਇਸ ਸਬੰਧ ਵਿਚ ਸਿਕਾਇਤਕਰਤਾ ਨਵਨੀਤ ਆਨੰਦ ਨੇ ਥਾਣਾ ਡਵੀਜ਼ਨ ਨੰਬਰ 3 ਵਿਚ ਧੋਖਾਧੜੀ ਦੀ ਸਿਕਾਇਤ ਦਿੰਦਿਆਂ ਦਾਅਵਾ ਕੀਤਾ ਸੀ ਕਿ ਕਾਕੇ ਸ਼ਾਹ ਨੇ ਉਸਨੂੰ ਯੂਕੇ ਭੇਜਣ ਦਾ ਭਰੋਸਾ ਦਿੱਤਾ ਸੀ, ਇਸਦੇ ਲਈ ਦਸ ਲੱਖ ਰੁਪਏ ਵਿਚ ਸੌਦਾ ਹੋਇਆ ਸੀ ਤੇ ਉਹ 6 ਲੱਖ ਰੁਪਏ ਕਥਿਤ ਦੋਸ਼ੀ ਨੂੰ ਦੇ ਵੀ ਚੁੱਕਾ ਹੈ। ਪ੍ਰੰਤੂ ਬਾਅਦ ਵਿਚ ਨਾਂ ਤਾਂ ਇੰਗਲੈਂਡ ਭੇਜਿਆ ਅਤੇ ਨਾਂ ਹੀ ਪੈਸੇ ਵਾਪਸ ਕੀਤੇ। ਨਵਨੀਤ ਆਨੰਦ ਨੇ ਪੁਲਿਸ ਕੋਲ ਦਾਅਵਾ ਕੀਤਾ ਹੈ ਕਿ ਉਸਨੇ ਕਾਕੇ ਸ਼ਾਹ ਦੇ ਬੈਂਕ ਖਾਤੇ ਵਿਚ 16 ਫਰਵਰੀ 2022 ਨੂੰ ਪੰਜਾਬ ਨੈਸ਼ਨਲ ਬੈਂਕ ਦੇ ਖਾਤੇ ਵਿਚੋਂ ਇਕ ਲੱਖ ਰੁਪਏ ਅਤੇ 27 ਫਰਵਰੀ 2022 ਨੂੰ ਉਸਦੇ ਭਰਾ ਵਨੀਤ ਆਨੰਦ ਨੇ ਵੈਸਟਰਨ ਯੂਨੀਅਨ ਤੋਂ 2 ਲੱਖ 70 ਹਜ਼ਾਰ ਰੁਪਏ ਭੇਜੇ ਸਨ। ਇਸਤੋਂ ਇਲਾਵਾ ਬਾਕੀ 2 ਲੱਖ 30 ਹਜ਼ਾਰ ਰੁਪਏ ਕਾਕਾ ਤੇ ਉਸਦਾ ਇੱਕ ਸਾਥੀ ਘਰੋ ਆ ਕੇ ਨਗਦ ਲੈ ਗਿਆ ਸੀ। ਪ੍ਰੰਤੂ ਬਾਅਦ ਵਿਚ ਪਤਾ ਚਲਿਆ ਕਿ ਉਨ੍ਹਾਂ ਨਾਲ ਠੱਗੀ ਮਾਰੀ ਗਈ ਹੈ।
ਪੰਜਾਬ ਦੇ ਇੱਕ ਮਸ਼ਹੂਰ ਕਾਮੇਡੀਅਨ ਵਿਰੁਧ ‘ਕਬੂਤਰਬਾਜ਼ੀ’ ਦਾ ਪਰਚਾ ਦਰਜ਼
10 Views