ਐਨਐਚਏਆਈ ਅਤੇ ਪੀਡਬਲਿਯੂਡੀ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਅਗਵਾਈ ਕੀਤੀ
ਪੰਜਾਬੀ ਖਬਰਸਾਰ ਬਿਉਰੋ
ਚੰਡੀਗੜ੍ਹ, 2 ਦਸੰਬਰ:– ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਜਰੂਰਤ ਅਨੁਸਾਰ ਪਿੰਡਾਂ ਦੇ ਕੋਲ ਤੋਂ ਲੰਘਣ ਵਾਲੇ ਨੈਸ਼ਨਲ ਹਾਈਵੇ ‘ਤੇ ਅੰਡਰ-ਪਾਸ ਦਾ ਨਿਰਮਾਣ ਕਰਨ ਤਾਂ ਜੋ ਦੁਰਘਟਨਾਵਾਂ ਨੂੰ ਰੋਕਿਆ ਜਾ ਸਕੇ। ਡਿਪਟੀ ਸੀਐਮ ਚੰਡੀਗੜ੍ਹ ਵਿਚ ਭਾਂਰਤੀ ਕੌਮੀ ਰਾਜਮਾਰਗ ਅਥਾਰਿਟੀ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਇਸ ਮੌਕੇ ‘ਤੇ ਕਿਰਤ ਅਤੇ ਰੁਜਗਾਰ ਰਾਜ ਮੰਤਰੀ ਸ੍ਰੀ ਅਨੁਪ ਧਾਨਕ ਵੀ ਮੌਜੂਦ ਸਨ। ਸ੍ਰੀ ਚੌਟਾਲਾ ਨੇ ਕਿਹਾ ਕਿ ਨਰਵਾਨਾ ਦੇ ਕੋਲ ਪਿੰਡ ਸੱਚਾ ਖੇੜਾ, ਹਿਸਾਰ ਜਿਲ੍ਹਾ ਦੇ ਪਿੰਡ ਮੁਕਲਾਨਾ, ਚੌਧਰੀਵਾਸ, ਸਰਸੌਦ, ਬਿਚਪੜੀ ਤੇ ਬਣਭੀਰੀ ਪਿੰਡ ਦੇ ਲੋਕਾਂ ਨੇ ਦਸਿਆ ਕਿ ਉਨ੍ਹਾਂ ਦੇ ਪਿੰਡ ਤੋਂ ਲੰਘਣ ਵਾਲੇ ਨੈਸ਼ਨਲ ਹਾਈਵੇ ਦੇ ਦੂਜੇ ਪਾਸੇ ਜਰੂਰੀ ਕੰਮ ਤੋਂ ਜਾਣਾ ਪਂੈਦਾ ਹੈ ਤਾਂ ਦੁਰਘਟਨਾਵਾਂ ਹੁੰਦੀ ਹੈ, ਇਸ ਤੋਂ ਕਾਫੀ ਜਨ-ਧਨ ਦਾ ਨੁਕਸਾਨ ਹੋ ਚੁੱਕਾ ਹੈ। ਪਿੰਡ ਵਾਸੀਆਂ ਨੇ ਇੰਨ੍ਹਾਂ ਹਾਈਵੇ ਦੇ ਹੇਠਾਂ ਤੋਂ ਅੰਡਰ-ਪਾਸ ਬਨਾਉਣ ਦੀ ਮੰਗ ਕੀਤੀ ਹੈ। ਡਿਪਟੀ ਮੁੱਖ ਮੰਤਰੀ ਨੇ ਭਾਰਤੀ ਕੌਮੀ ਰਾਜਮਾਰਗ ਅਥਾਰਿਟੀ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਸਬੰਧ ਵਿਚ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ, ਤਾਂ ਜੋ ਜਾਨ-ਮਾਲ ਦੇ ਨੁਕਸਾਰ ਨੂੰ ਰੋਕਿਆ ਜਾ ਸਕੇ। ਡਿਪਟੀ ਸੀਐਮ ਨੇ ਹਿਸਾਰ ਦੇ ਇੰਟਰਨੈਸ਼ਨਲ ਏਅਰਪੋਰਟ ਦੇ ਕੋਲ ਤਲਵੰਡੀ ਰਾਣਾ ਪਿੰਡ ਤੋਂ ਮਿਰਜਾਪੁਰ ਚੌਕ ਤਕ ਨਿਰਮਾਣਧੀਨ ਬਾਈਪਾਸ ਰੋਡ ਦਾ ਫੀਡਬੈਕ ਲਿਆ ਅਤੇ ਬਾਈਪਾਸ ਦੇ ਅੰਦਰ ਆਉਣ ਵਾਲੀ ਜਮੀਨਾਂ ਦੇ ਮਾਲਿਕਾਂ ਨੂੰ ਜਲਦੀ ਤੋਂ ਜਲਦੀ ਉਨ੍ਹਾਂ ਦੀ ਮੁਆਵਜਾ ਰਕਮ ਦਾ ਭੁਗਤਾਨ ਕਰਨ ਦੇ ਨਿਰਦੇਰਦੇਸ਼ ਦਿੰਦੇ ਹੋਏ ਕਿਹਾ ਕਿ ਇਸ ਬਾਈਪਾਸ ਦੇ ਬਨਣ ਨਾਲ ਐਨਐਚ-52 ਅਤੇ ਐਨਐਚ-9 ਸਿੱਧਾ ਜੁੜ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਬਾਈਪਾਸ ਦੇ ਪੂਰਾ ਹੋਣ ‘ਤੇ ਏਅਰਪੋਰਟ ‘ਤੇ ਚੱਲ ਰਹੇ ਵਿਕਾਸ ਕੰਮਾਂ ਨੂੰ ਨਿਰਧਾਰਿਤ ਸਮੇਂ ਵਿਚ ਪੂਰਾ ਕਰਨ ਵਿਚ ਆਸਾਨੀ ਹੋਵੇਗੀ। ਸ੍ਰੀ ਦੁਸ਼ਯੰਤ ਚੌਟਾਲਾ ਨੇ ਊਚਾਨਾ ਤੇ ਜੀਂਦ ਸ਼ਹਿਰ ਦਾ ਬਾਈਪਾਸ ਨੂੰ ਲੈ ਕੇ ਵੀ ਅਧਿਕਾਰੀਆਂ ਨਾਲ ਚਰਚਾ ਕੀਤੀ। ਉਨ੍ਹਾਂ ਨੇ ਉਪਰੋਕਤ ਸਾਰੇ ਸ਼ਹਿਰਾਂ ਦੇ ਪ੍ਰਸਤਾਵਿਤ ਪਲਾਨ ਨੂੰ ਵੀ ਦੇਖਿਆ ਅਤੇ ਆਪਣੇ ਸੁਝਾਅ ਦਿੰਦੇ ਹੋਏ ਕਿਹਾ ਕਿ ਜਿੱਥੇ ਵੀ ਜਰੂਰਤ ਹੋਵੇ ਉੱਥੇ ਰੇਲਵੇ ਬ੍ਰਿਜ ਆਦਿ ਬਨਾਉਣ ਬਾਰੇ ਵੀ ਕਾਰਵਾਈ ਕਰਨ ਤਾਂ ਜੋ ਲੋਕਾਂ ਨੂੰ ਆਵਾਜਾਈ ਵਿਚ ਕੋਈ ਅਸਹੂਲਤ ਨਾਲ ਹੋਵੇ। ਇਸ ਮੌਕੇ ‘ਤੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਪਰੋਕਤ ਸਾਰੇ ਕੰਮ ਜਲਦੀ ਤੋਂ ਜਲਦੀ ਪੂਰੇ ਕੀਤੇ ਜਾਣ।
Share the post "ਜਰੂਰਤ ਅਨੁਸਾਰ ਨੈਸ਼ਨਲ ਹਾਈਵੇ ‘ਤੇ ਅੰਡਰ-ਪਾਸ ਦਾ ਨਿਰਮਾਣ ਕਰਨ – ਦੁਸ਼ਯੰਤ ਚੌਟਾਲਾ"