ਸੁਖਜਿੰਦਰ ਮਾਨ
ਬਠਿੰਡਾ, 3 ਦਸੰਬਰ: ਸਥਾਨਕ ਗਰੋਥ ਸੈਂਟਰ ਵਿੱਚ ਸਥਿਤ ਪਿਛਲੇ ਦਿਨੀਂ ਅੱਗ ਲੱਗਣ ਨਾਲ ਸੜੀ ਸਿਉਂਕ ਦੀ ਦਵਾਈ ਬਣਾਉਣ ਵਾਲੀ ਫੈਕਟਰੀ ਦਾ ਅੱਜ ਪੰਜਾਬ ਟਰੇਡਰ ਦੇ ਚੇਅਰਮੈਨ ਅਨਿਲ ਠਾਕੁਰ ਨੇ ਦੌਰਾ ਕੀਤਾ। ਉਹਨਾਂ ਨੇ ਉੱਥੇ ਮਜੂਦਾ ਸਟਾਫ਼ ਨਾਲ ਗੱਲਬਾਤ ਕੀਤੀ ਅਤੇ ਅੱਗ ਲੱਗਣ ਦੇ ਕਾਰਨਾਂ ਬਾਰੇ ਜਾਣਨ ਦੀ ਕੋਸ਼ਿਸ਼ ਵੀ ਕੀਤੀ। ਅਨਿਲ ਠਾਕੁਰ ਨੇ ਫੈਕਟਰੀ ਵਿੱਚ ਹੋਏ ਲੱਖਾਂ ਰੁਪਏ ਦੇ ਨੁਕਸਾਨ ਕਾਰਨ ਫੈਕਟਰੀ ਮਾਲਕ ਅਤੇ ਕੰਮ ਕਰਨ ਵਾਲੇ ਵਿਅਕਤੀਆਂ ਨਾਲ ਦੁੱਖ ਵੀ ਸਾਂਝਾ ਕੀਤਾ। ਇਸ ਮੌਕੇ ਤੇ ਅਨਿਲ ਠਾਕੁਰ ਨੇ ਫੈਕਟਰੀ ਮਾਲਕ ਅਤੇ ਸਟਾਫ਼ ਨੂੰ ਭਰੋਸਾ ਦਿਵਾਇਆ ਕਿ ਅੱਗ ਲੱਗਣ ਕਾਰਨ ਫੈਕਟਰੀ ਦੇ ਹੋਏ ਲੱਖਾਂ ਰੁਪਏ ਦੇ ਨੁਕਸਾਨ ਦੀ ਪੂਰਤੀ ਲਈ ਕਾਨੂੰਨ ਮੁਤਾਬਿਕ ਜੋ ਵੀ ਸਹਾਇਤਾ ਬਨਦੀ ਹੋਈ ਉਹ ਸਰਕਾਰ ਤੋਂ ਜ਼ਰੂਰ ਦਵਾਉਣਗੇ।
previous post