WhatsApp Image 2024-03-01 at 18.35.59
WhatsApp Image 2024-03-01 at 18.35.47
WhatsApp Image 2024-03-01 at 18.35.22 (1)
WhatsApp Image 2024-03-01 at 18.35.22
WhatsApp Image 2024-02-15 at 20.55.12
WhatsApp Image 2024-02-15 at 20.55.45
WhatsApp Image 2024-02-16 at 14.53.03
WhatsApp Image 2024-02-16 at 14.53.04
WhatsApp Image 2024-02-21 at 10.32.12
WhatsApp Image 2024-02-26 at 14.41.51
WhatsApp Image 2024-03-01 at 19.22.43
previous arrow
next arrow
Punjabi Khabarsaar
ਮਾਨਸਾ

ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਮਨਾਇਆ ਗਿਆ ਵਿਸ਼ਵ ਸਵੇ-ਸੇਵਕ (ਵਲੰਟੀਅਰਜ ) ਦਿਵਸ

ਕੁਦਰਤੀ ਆਫਤਾਂ ਤੇ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਲਈ ਵਲੰਟੀਅਰਜ ਨੇ ਕੀਤਾ ਸ਼ਲਾਘਾਯੋਗ ਕੰਮ: ਡਾ.ਵਿਜੈ ਸਿੰਗਲਾ
ਵਲੰਟੀਅਰਜ ਵਜੋਂ ਕੰਮ ਕਰਨ ਲਈ ਨਹਿਰੂ ਯੁਵਾ ਕੇਂਦਰ ਅਤੇ ਰਾਸ਼ਟਰੀ ਸੇਵਾ ਯੋਜਨਾ ਇਕ ਚੰਗਾ ਪਲੇਟਫਾਰਮ—ਹਰਿੰਦਰ ਭੁੱਲਰ
ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ, 5 ਦਸੰਬਰ: ਵਲੰਟੀਅਰਸ਼ਿਪ ਦੀ ਭਾਵਨਾ ਵਿਅਕਤੀ ਦੇ ਸਵੈ-ਵਿਸ਼ਵਾਸ ਵਿੱਚ ਵਾਧਾ ਕਰਦੀ ਹੈ ਅਤੇ ਇਸ ਨਾਲ ਵਿਅਕਤੀ ਵਿੱਚ ਹਾਉਮੇ ਦੀ ਭਾਵਨਾ ਦਾ ਵੀ ਖਾਤਮਾ ਹੁੰਦਾ। ਇਸ ਗੱਲ ਦਾ ਪ੍ਰਗਟਾਵਾ ਮਾਨਸਾ ਹਲਕੇ ਦੇ ਵਿਧਾਇਕ ਡਾਕਟਰ ਵਿਜੈ ਸਿੰਗਲਾ ਨੇ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋ ਮਨਾਏੇ ਗਏ ਵਿਸ਼ਵ ਸਵ-ੈਸੇਵਕ( ਵਲੰਟੀਅਰਜ)  ਦਿਵਸ ਨੂੰ ਸੰਬੋਧਨ ਕਰਦਿਆਂ ਕੀਤਾ।ਡਾ ਸਿੰਗਲਾ  ਨੇ ਕਿਹਾ ਕਿ ਉਹਨਾਂ ਆਪਣਾ ਸਫ਼ਰ ਇੱਕ ਵਲੰਟੀਅਰ ਵਜੋਂ ਸ਼ੁਰੂ ਕੀਤਾ।ਉਹਨਾਂ ਦੱਸਿਆ ਕਿ ਵਾਤਾਵਰਣ ਦੀ ਸਾਂਭ-ਸੰਭਾਲ ਲਈ ਉਹਨਾਂ 1998 ਵਿੱਚ ਇਕ ਵਿਸ਼ੇਸ ਮੁਹਿੰਮ ਸ਼ੁਰੂ ਕੀਤੀ ਅਤੇ ਉਸ ਸਮੇ ਦੋਰਾਨ ਉਹਨਾਂ ਵੱਖ ਵੱਖ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਫਲਾਵਰ ਸ਼ੋ ਕਰਵਾਏ ਜਿਸ ਨੂੰ ਲੋਕਾਂ ਵੱਲੋਂ ਬਹੁਤ ਸਰਾਹਿਆ ਗਿਆ। ਉਨ੍ਹਾਂ ਨੇ ਕਿਹਾ ਕਿ ਨਹਿਰੂ ਯੁਵਾ ਕੇਂਦਰ ਨੌਜਵਾਨਾਂ ਵਿੱਚ ਸਵੈ ਇਛਕ ਦੀ ਭਾਵਨਾ ਪੈਦਾ ਕਰਨ ਹਿੱਤ ਇੱਕ ਉਸਾਰੂ ਰੋਲ ਅਦਾ ਕਰਦਾ ਹੈ ਅਤੇ ਇੱਕ ਪਲੇਟਫਾਰਮ ਤੋਂ ਬਹੁਤ ਨੌਜਵਾਨ ਸਹੀ ਸੇਧ ਲੈ ਕੇ ਪ੍ਰਪਾਤੀਆਂ ਕੀਤੀਆਂ ਹਨ। ਇਸ ਮੋਕੇ ਬੋਲਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਯੂਥ ਕਲੱਬ ਕਾਰਣ ਉਹਨਾਂ ਆਪਣੇ ਪਿੰਡ ਵਿੱਚ ਕਈ ਵਿਕਾਸ ਦੇ ਕੰਮ ਕਰਵਾਏ ਗਏ।ਸਿੱਖਿਆ ਵਿਭਾਗ ਵਿੱਚ ਵੀ ਲੈਕਚਰਾਰ ਹੁੰਦੇ ਹੋਏ ਉਹ ਰਾਸ਼ਟਰੀ ਸੇਵਾ ਯੋਜਨਾ ਵਿੱਚ ਲੰਮਾ ਸਮਾਂ ਪ੍ਰੋਗਰਾਮ ਅਫਸਰ ਵੱਜੋਂ ਕੰਮ ਕੀਤਾ। ਇਸ ਤੋਂ ਪਹਿਲਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੁਵਾ ਅਧਿਕਾਰੀ ਸ੍ਰੀ ਸਰਬਜੀਤ ਸਿੰਘ ਨੇ ਸਮੂਹ ਵਲੰਟੀਅਰਜ ਨੂੰ ਵਿਸ਼ਵ ਸਵੇ-ਸੇਵਕ ਦਿਵਸ ਦੀ ਵਧਾਈ ਦਿੱਤੀ ਅਤੇ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਸਮਾਜ ਸੇਵਾ ਰਾਂਹੀ ਦੇਸ਼ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣ।ਉਹਨਾਂ ਦੱਸਿਆ ਕਿ ਭਾਰਤ ਸਰਕਾਰ ਦੀਆਂ ਹਦਾਇੰਤਾਂ ਅੁਨਸਾਰ ਵੱਖ ਵੱਖ ਸਵੇ-ਸੇਵੀ ਗਤੀਵਧੀਆ ਲਈ ਇੱਕ ਹਜਾਰ ਵਲੰਟੀਅਰਜ ਭਰਤੀ ਕੀਤੇ ਗਏ ਹਨ।ਜਿੰਨਾਂ ਨੂੰ ਵੱਖ ਵੱਖ ਸਮਾਜ ਸੇਵੀ ਗਤੀਵਿਧੀਆਂ,ਕੁਦਰਤੀ ਆਫਤਾਂ,ਅਵਾਰਾਂ ਪਸ਼ੂਆਂ ਦੀ ਸਮੱਸਿਆ ਅਤੇ ਵੱਖ ਵੱਖ ਸਿਹਤ ਸੇਵਾਵਾਂ ਸਕੀਮਾਂ ਦੀ ਜਾਗਰੂਕਤਾ ਲਈ ਲਾਇਆ ਜਾਵੇਗਾ।ਸਿੱਖਿਆ ਵਿਭਾਗ ਮਾਨਸਾ ਦੇ ਡੀ.ਐਮ. ਅਤੇ ਵੱਖ ਵੱਖ ਅਖਬਾਰਾਂ ਦੇ ਕਾਲ ਨਵੀਸ ਬਲਜਿੰਦਰ ਜੌੜਕੀਆਂ ਨੇ ਯੂਥ ਕਲੱਬ ਅਤੇ ਨਹਿਰੂ ਯੁਵਾ ਕੇਂਦਰ ਨਾਲ ਜੁੜੀਆਂ ਆਪਣੀਆਂ ਯਾਦਾਂ ਸਾਝੀਆਂ ਕੀਤੀਆਂ। ਵਿਸ਼ਵ ਸਵੇ-ਸੇਵਕ ਦਿਵਸ ਨੂੰ ਹੋਰਨਾਂ ਤੋਂ ਇਲਾਵਾ ਪ੍ਰਿਸੀਪਲ ਉਮ ਪ੍ਰਕਾਸ਼ ਮਿੱਢਾ ਸੀਨੀਅਰ ਸੈਕੰਡਰੀ ਸਕੂਲ਼ ਖਿਆਲਾਕਲਾਂ,ਡਾ.ਰੋਹਿਤ ਸਿੰਗਲਾ, ਗੁਰਦੀਪ ਸਿੰਘ ਡੀ.ਐਮ,ਸਮਾਜ ਸੇਵੀ ਪ੍ਰਿਤਪਾਲ ਸਿੰਘ,ਉਜਾਗਰ ਸਿੰਘ,ਡਾ.ਵਿਨੋਦ ਮਿੱਤਲ ਸਰਕਾਰੀ ਸਕੂਲ ਮਾਨਸਾ,ਮੈਡਮ ਰੇਖਾ ਮੀਆਂ,ਵੀਰ ਸਿੰਘ ਫੋਜੀ ਰੰਘਿੜਆਲ,ਸਵਿਤਾ ਰਾਣੀ ਖਿਆਲਾ ਕਲਾਂ,ਰਤਨਦੀਪ ਸਿੰਘ ਡੀਪੀਈ ਰੰਘਿੜਆਲ,ਸੁਖਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਰਜ ਹਰੀ,ਨਵਜੋਤ ਸਰੋਏ ਅਤੇ ਸਮੂਹ ਵਲੰਟੀਅਰਜ ਨੇ ਵੀ ਸੰਬੋਧਨ ਕੀਤਾ।

Related posts

ਸਿੱਖਿਆ ਵਿਕਾਸ ਮੰਚ ਮਾਨਸਾ ਨੇ ਲੋੜਵੰਦ ਵਿਧਵਾ ਔਰਤ ਦੇ ਮਕਾਨ ਲਈ ਦਿੱਤੀ ਵਿਤੀ ਸਹਾਇਤਾ

punjabusernewssite

ਮਾਨਸਾ ’ਚ ਬਜੁਰਗ ਦਿਓਰ ਭਰਜਾਈ ਦਾ ਅਣਪਛਾਤਿਆਂ ਵਲੋਂ ਕਤਲ

punjabusernewssite

ਬਠਿੰਡਾ ਦੀ ਐਮ.ਪੀ ਨੇ ਪੰਜਾਬ ਦੀਆਂ ਸਿਹਤ ਸੇਵਾਵਾਂ ਨੂੰ ਲੈ ਕੇ ਪੰਜਾਬ ਸਰਕਾਰ ’ਤੇ ਚੁੱਕੇ ਸਵਾਲ

punjabusernewssite