WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਆਰ.ਐਮ.ਪੀ ਆਈ. ਨੇ ’ਪ੍ਰਤਿਗਿਆ ਦਿਹਾੜੇ’ ਵਜੋਂ ਮਨਾਇਆ ਬਾਬਾ ਸਾਹਿਬ ਡਾਕਟਰ ਬੀ.ਆਰ. ਅੰਬੇਦਕਰ ਦਾ ਪ੍ਰੀ ਨਿਰਵਾਣ ਦਿਵਸ

ਧਰਮ ਨਿਰਪੱਖਤਾ, ਸੰਵਿਧਾਨਿਕ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਅਤੇ ਸਮਾਜਿਕ ਨਿਆਂ ਦੀ ਪ੍ਰਾਪਤੀ ਲਈ ਜੂਝਣ ਦਾ ਦਿੱਤਾ ਸੱਦਾ
ਸੁਖਜਿੰਦਰ ਮਾਨ
ਬਠਿੰਡਾ ; 6 ਦਸੰਬਰ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਕੇਂਦਰੀ ਕਮੇਟੀ ਦੇ ਸੱਦੇ ਤਹਿਤ ਪਾਰਟੀ ਦੀ ਬਠਿੰਡਾ ਜਿਲ੍ਹਾ ਕਮੇਟੀ ਵੱਲੋਂ ਭਾਰਤ ਦੀ ਸੰਵਿਧਾਨ ਘੜਣੀ ਸਭਾ ਦੇ ਮੁੱਖੀ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ’ਪ੍ਰੀ ਨਿਰਵਾਣ ਦਿਹਾੜਾ’ ਅੱਜ ਡੀਸੀ ਦਫਤਰ ਨੇੜਲੀ ਅੰਬੇਦਕਰ ਪਾਰਕ ਵਿਖੇ ‘ਧਰਮ ਨਿਰਪੱਖਤਾ, ਸੰਵਿਧਾਨਿਕ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਅਤੇ ਸਮਾਜਿਕ ਨਿਆਂ ਦੀ ਪ੍ਰਾਪਤੀ ਦੇ ਸੰਘਰਸ਼ ਤਿੱਖੇ ਤੋਂ ਤਿਖੇਰੇ ਕਰਨ ਲਈ ਪ੍ਰਤਿਗਿਆ ਦਿਵਸ’ ਵਜੋਂ ਪ੍ਰਭਾਵਸ਼ਾਲੀ ਇਕੱਠ ਕਰਕੇ ਮਨਾਇਆ ਗਿਆ।ਇਕੱਠ ਨੂੰ ਸੰਬੋਧਨ ਕਰਦਿਆਂ ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਮਹੀਪਾਲ ਨੇ ਕਿਰਤੀ-ਕਿਸਾਨਾਂ ਤੇ ਮਿਹਨਤੀ ਵਰਗਾਂ, ਖਾਸ ਕਰਕੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਭਾਰਤ ਨੂੰ ਮੰਨੂ ਸਿਮਰਤੀ ਦੇ ਚੌਖਟੇ ਵਾਲੇ, ਕੱਟੜ ਹਿੰਦੂ ਰਾਸ਼ਟਰ ਵਿੱਚ ਤਬਦੀਲ ਕਰਨ ਦੀ ਆਰ.ਐਸ.ਐਸ., ਭਾਜਪਾ ਅਤੇ ਮੋਦੀ-ਸ਼ਾਹ ਸਰਕਾਰ ਦੀ ਕੋਝੀ ਮੰਸ਼ਾ ਫੇਲ੍ਹ ਕਰਨ ਲਈ ਤਿੱਖੇ ਘੋਲ ਵਿੱਢਣ।ਸਾਥੀ ਮਹੀਪਾਲ ਨੇ ਕਿਹਾ ਕਿ ਸੰਘ ਪਰਿਵਾਰ ਦੇ ਬੇਲਗਾਮ ਟੋਲੇ ਫਿਰਕੂ ਅਤੇ ਜਾਤੀ ਵੰਡ ਤਿੱਖੀ ਕਰਨ ਲਈ ਮੋਦੀ ਸਰਕਾਰ ਦੀ ਨੰਗੀ-ਚਿੱਟੀ ਸ਼ਹਿ ਨਾਲ ਘੱਟ ਗਿਣਤੀਆਂ, ਖਾਸ ਕਰਕੇ ਮੁਸਲਮਾਨਾਂ ਅਤੇ ਈਸਾਈਆ, ਦਲਿਤਾਂ, ਔਰਤਾਂ ਅਤੇ ਕਬਾਇਲੀਆਂ ’ਤੇ ਬਿਆਨੋਂ ਬਾਹਰੇ ਜ਼ੁਲਮ ਢਾਹ ਰਹੇ ਹਨ।ਉਨ੍ਹਾਂ ਕਿਹਾ ਕਿ ਲੋਕਾਂ ਦੇ ਰੋਜ਼ੀ-ਰੋਟੀ ਨਾਲ ਜੁੜੇ ਬੁਨਿਆਦੀ ਮਸਲੇ ਹੱਲ ਕਰਨ ਪੱਖੋਂ ਮੋਦੀ ਸਰਕਾਰ ਦੀ ਘੋਰ ਅਸਫਲਤਾ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਕੀਤੀਆਂ ਜਾ ਰਹੀਆਂ ਉਕਤ ਖਰੂਦੀ ਕਾਰਵਾਈਆਂ ਦੇ ਨਤੀਜੇ ਅੰਤ ਨੂੰ ਅਦੁੱਤੀ ਸ਼ਹਾਦਤਾਂ ਅਤੇ ਲੱਖਾਂ ਬਲਿਦਾਨਾਂ ਸਦਕਾ ਹਾਸਲ ਕੀਤੀ ਆਜ਼ਾਦੀ ਅਤੇ ਦੇਸ਼ ਦੀ ਏਕਤਾ- ਅਖੰਡਤਾ ਲਈ ਘਾਤਕ ਸਿੱਧ ਹੋਣਗੇ।ਸਾਥੀ ਮਹੀਪਾਲ ਨੇ ਜ਼ੋਰ ਦੇ ਕੇ ਕਿਹਾ ਕਿ ਸਾਮਰਾਜੀਆਂ ਤੇ ਪੂੰਜੀਪਤੀਆਂ ਦੀ ਲੁੱਟ-ਚੋਂਘ ਦੇ ਨਿਜ਼ਾਮ ਦੀ ਉਮਰ ਲੰਮੀ ਕਰਨ ਲਈ ਕਾਇਮ ਕੀਤਾ ਜਾਣ ਵਾਲਾ ਕੋਈ ਵੀ ਧਰਮ ਆਧਾਰਿਤ ਰਾਜ ਪ੍ਰਬੰਧ ਲੋਕਾਂ ਦੇ ਮਸਲਿਆਂ ਦਾ ਸਦੀਵੀਂ ਹੱਲ ਕਦੀ ਵੀ ਨਹੀਂ ਕਰ ਸਕਦਾ। ਬਲਕਿ ਇਹ ਬਾਬਾ ਗੁਰੂ ਨਾਨਕ, ਸ਼ਹੀਦੇ ਆਜ਼ਮ ਭਗਤ ਸਿੰਘ ਅਤੇ ਡਾ ਅੰਬੇਦਕਰ ਵੱਲੋਂ ਚਿਤਵਿਆ ਸਾਂਝੀਵਾਲਤਾ ਵਾਲਾ, ਸਮਤਾਮੂਲਕ, ਸਮਾਜਵਾਦੀ ਢਾਂਚਾ ਹੀ ਹੈ ਜੋ ਲੋਕਾਈ ਨੂੰ ਭੁੱਖ-ਦੁੱਖਾਂ ਤੋਂ ਸਦਾ ਲਈ ਮੁਕਤ ਕਰਨ ਦੀ ਗਰੰਟੀ ਕਰ ਸਕਦਾ ਹੈ।ਹਾਜਰ ਲੋਕਾਂ ਵੱਲੋਂ ਬਾਬਾ ਸਾਹਿਬ ਦੇ ਬੁੱਤ ’ਤੇ ਫੁੱਲ ਮਾਲਾਵਾਂ ਅਰਪਿਤ ਕਰਕੇ ਆਰ.ਐਸ.ਐਸ. ਦੀ ਸਾਮਰਾਜ ਪ੍ਰਸਤ, ਫਿਰਕੂ-ਫਾਸ਼ੀ ਵਿਚਾਰਧਾਰਾ ਅਤੇ ਮੋਦੀ-ਸ਼ਾਹ ਸਰਕਾਰ ਦੀਆਂ ਦੇਸ਼ ਵਿਰੋਧੀ-ਲੋਕ ਮਾਰੂ ਨਵ ਉਦਾਰਵਾਦੀ ਨੀਤੀਆਂ ਖਿਲਾਫ਼ ਧੁਰ ਹੇਠਾਂ ਤੋਂ ਲੋਕ ਲਾਮਬੰਦੀ ਕਰਦਿਆਂ ਘੋਲ ਵਿੱਢਣ ਲਈ ਪੂਰਾ ਤਾਣ ਲਾਉਣ ਦਾ ਹਲਫ ਲਿਆ ਗਿਆ।ਇਕੱਠ ਦੀ ਪ੍ਰਧਾਨਗੀ ਸਾਥੀ ਮਿੱਠੂ ਸਿੰਘ ਘੁੱਦਾ ਅਤੇ ਦਰਸ਼ਨ ਸਿੰਘ ਫੁੱਲੋ ਮਿੱਠੀ ਨੇ ਕੀਤੀ। ਮੰਚ ਸੰਚਾਲਕ ਦੇ ਫਰਜ਼ ਪ੍ਰਕਾਸ਼ ਸਿੰਘ ਨੰਦਗੜ੍ਹ ਨੇ ਅਦਾ ਕੀਤੇ।ਸਰਵ ਸਾਥੀ ਸੰਪੂਰਨ ਸਿੰਘ, ਮਲਕੀਤ ਸਿੰਘ ਮਹਿਮਾ ਸਰਜਾ, ਦਰਸ਼ਨਾ ਜੋਸ਼ੀ, ਕੁਲਵੰਤ ਸਿੰਘ ਦਾਨ ਸਿੰਘ ਵਾਲਾ, ਮੱਖਣ ਸਿੰਘ ਤਲਵੰਡੀ, ਸੁਖਦੇਵ ਸਿੰਘ ਨਥਾਣਾ, ਤਾਰਾ ਸਿੰਘ ਨੰਦਗੜ੍ਹ ਕੋਟੜਾ ਨੇ ਵੀ ਵਿਚਾਰ ਰੱਖੇ।

Related posts

ਪ੍ਰਸ਼ਾਸਨ ਦੇ ਰਵੱਈਏ ਤੋਂ ਦੁਖੀ ਕਿਸਾਨਾਂ ਨੇ ਅੱਜ ਮੁੜ ਘੇਰਿਆ ਡੀਸੀ ਦਾ ਦਫ਼ਤਰ

punjabusernewssite

ਬਠਿੰਡਾ ਪੁਲਿਸ ਦਾ ਹੌਲਦਾਰ 5,000 ਰੁਪਏ ਰਿਸਵਤ ਲੈਂਦਾ ਵਿਜੀਲੈਂਸ ਬਿਉਰੋ ਵੱਲੋਂ ਕਾਬੂ

punjabusernewssite

ਸਿੰਕਦਰ ਸਿੰਘ ਮਲੂਕਾ ਨੇ ਗੁਰਪ੍ਰੀਤ ਸਿੰਘ ਕਾਂਗੜ ਨੂੰ ਭੇਜਿਆ ਮਾਨਹਾਨੀ ਨੋਟਿਸ

punjabusernewssite