ਬਿਹਾਰ ਵਿਚ ਵੱਡੇ-ਵੱਡੇ ਗੈਂਗਸਟਰਾਂ ਨੂੰ ਕਾਬੂ ਕਰਨ ਵਿਚ ਨਿਭਾਈ ਸੀ ਅਹਿਮ ਭੁੂਮਿਕਾ
ਹੁਣ ਬੀਐਸਐਫ਼ ’ਚ ਵਧੀਕ ਡੀਜੀ ਦੇ ਤੌਰ ‘ਤੇ ਕਰ ਰਹੇ ਸਨ ਕੰਮ
ਪੰਜਾਬੀ ਖ਼ਬਰਸਾਰ ਬਿਉਰੋ
ਪਟਨਾ, 18 ਦਸੰਬਰ: ਬਿਹਾਰ ’ਚ ਗੈਂਗਸਟਰਾਂ ਦੇ ਲਈ ਖੌਫ਼ ਦੇ ਤੌਰ ‘ਤੇ ਜਾਣੇ ਜਾਂਦੇ ਰਾਜਵਿੰਦਰ ਸਿੰਘ ਭੱਟੀ ਨੂੰ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਡੀਜੀਪੀ ਬਣਾਇਆ ਹੈ। ਬਿਹਾਰ ’ਚ ਪਹਿਲੇ ਦਸਤਾਰਧਾਰੀ ਸਿੱਖ ਵਜੋਂ ਸੋਮਵਾਰ ਨੂੰ ਪੁਲਿਸ ਮੁਖੀ ਵਜੋਂ ਜਿੰਮੇਵਾਰੀ ਸੰਭਾਲਣ ਜਾ ਰਹੇ ਸ: ਭੱਟੀ ਨੂੰ ‘ਸਖ਼ਤ ਮਿਜ਼ਾਜ’ ਅਤੇ ‘ਕੱਟੜ ਇਮਾਨਦਾਰ’ ਅਫ਼ਸਰ ਮੰਨਿਆਂ ਜਾਂਦਾ ਹੈ। ਮੌਜੂਦਾ ਸਮੇਂ ਬੀਐਸਐਫ਼ ਵਿਚ ਬਤੌਰ ਵਧੀਕ ਡੀਜੀ ਡੈਪੂਟੇਸ਼ਨ ’ਤੇ ਕੰਮ ਕਰ ਸ: ਭੱਟੀ ਮੂਲ ਰੂਪ ਵਿਚ ਪੰਜਾਬ ਦੇ ਰਹਿਣ ਵਾਲੇ ਹਨ ਅਤੇ 1990 ਬੈਚ ਦੇ ਆਈ.ਪੀ.ਐਸ ਕਾਡਰ ਦੇ ਅਧਿਕਾਰੀ ਹਨ। ਉਨ੍ਹਾਂ ਨੇ ਬਿਹਾਰ ਵਿਚ ਐਸ.ਪੀ ਤੋਂ ਲੈ ਕੇ ਡੀਆਈਜੀ ਦੇ ਅਹੁੱਦਿਆਂ ਤੱਕ ਕੰਮ ਕਰਦਿਆਂ ਚੋਟੀ ਦੇ ਬਾਹੂਬਲੀਆਂ, ਜਿੰਨ੍ਹਾਂ ਵਿਚ ਸਹਾਬੂਦੀਨ, ਪ੍ਰਭੂਨਾਥ, ਦਿਲੀਪ ਅਤੇ ਰਾਜਾ ਭਈਆ ਆਦਿ ਦੇ ਨਾਮ ਮਸ਼ਹੂਰ ਨੂੰ ਹਵਾਲਾਤ ਵਿਚ ਪਹੁੰਚਾਇਆ ਸੀ। ਅਮਨ ਤੇ ਕਾਨੂੰਨ ਨੂੰ ਲਾਗੂ ਕਰਨ ਦੇ ਵਿਚ ਪੂਰੇ ਸਖ਼ਤ ਮੰਨੇ ਜਾਂਦੇ ਸ: ਭੱਟੀ ਬੇਲਾਗ ਅਤੇ ਕਿਸੇ ਦੀ ਸਿਫ਼ਾਰਸ ਨਾ ਮੰਨਣ ਵਾਲੇ ਅਫ਼ਸਰ ਕਹੇ ਜਾਂਦੇ ਹਨ, ਜਿੰਨ੍ਹਾਂ ਨੇ ਬਿਨ੍ਹਾਂ ਕਿਸੇ ਦੀ ਪ੍ਰਵਾਹ ਕੀਤਿਆਂ ਕਾਨੂੰਨ ਅਨੁਸਾਰ ਕੰਮ ਕਰਨ ਨੂੰ ਤਰਜੀਹ ਦਿੱਤੀ ਹੈ। ਅਜਿਹੇ ਅਫ਼ਸਰ ਨੂੰ ਬਿਹਾਰ ਵਰਗੇ ਵੱਡੇ ਸੂਬੇ ਦਾ ਪੁਲਿਸ ਮੁਖੀ ਨਿਯੁਕਤ ਕਰਕੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵੀ ਅਪਣੇ ਇਰਾਦੇ ਸਾਫ਼ ਕਰ ਦਿੱਤੇ ਹਨ।
Share the post "ਅਸਲੀ ‘ਸਿੰਗਮ’ ਦੇ ਤੌਰ ’ਤੇ ਮਸਹੂਰ ਰਾਜਵਿੰਦਰ ਸਿੰਘ ਭੱਟੀ ਬਣੇ ਬਿਹਾਰ ਦੇ ਪਹਿਲੇ ਦਸਤਾਰਧਾਰੀ ਪੁਲਿਸ ਮੁਖੀ"