spot_img
spot_img

ਅਹਿਮਦੀਆਂ ਮੁਸਲਿਮ ਜਮਾਤ ਦੇ 127ਵੇਂ ਜਲਸੇ ਵਿੱਚ ਡਾ. ਬਲਜੀਤ ਕੌਰ ਨੇ ਬਤੌਰ ਮੁੱਖ ਮਹਿਮਾਨ ਕੀਤੀ ਸ਼ਿਰਕਤ

Date:

spot_img

ਪੰਜਾਬੀ ਖ਼ਬਰਸਾਰ ਬਿਉਰੋ
ਕਾਦੀਆਂ, 25 ਦਸੰਬਰ: ਅਹਿਮਦੀਆਂ ਮੁਸਲਿਮ ਜਮਾਤ ਦੇ 127ਵੇਂ ਜਲਸੇ ਵਿੱਚ ਕਾਦੀਆਂ ਵਿਖੇ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕਰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਇਸ ਸਮਾਗਮ ਵਿੱਚ ਸੰਬੋਧਨ ਕਰਦਿਆਂ ਦੁਨੀਆਂ ਵਿੱਚ ਅਹਿਮਦੀਆਂ ਜਮਾਤ ਦੇ ਵਸਦੇ ਵਸਿੰਦਿਆਂ ਨੂੰ ਇਸ ਇਜਲਾਸ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਇਸ ਸਮਾਗਮ ਵਿੱਚ ਪਹੁੰਚਣ ਦਾ ਸੁਭਾਗ ਪ੍ਰਾਪਤ ਹੋਇਆ ਹੈ।ਕੈਬਨਿਟ ਮੰਤਰੀ ਨੇ ਅਹਿਮਦੀਆਂ ਜਮਾਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਪੈਗਾਮ ਦਿੱਤਾ। ਉਨ੍ਹਾਂ ਕਿਹਾ ਕਿ ਅਹਿਮਦੀਆਂ ਜਮਾਤ ਨੈਤਿਕ ਅਤੇ ਅਧਿਆਤਮਿਕ ਗਿਆਨ, ਆਪਸੀ ਸਤਿਕਾਰ ਅਤੇ ਸਮਝ ਦੇ ਉਦੇਸ਼ ਨਾਲ ਪੂਰੀ ਦੁਨੀਆ ਵਿੱਚ ਜਾਣੀ ਜਾਂਦੀ ਹੈ। ਇਸ ਸਰਬ ਧਰਮ ਸੰਮੇਲਨ ਵਿਚ ਵਿਸ਼ਵ ਦੇ ਵੱਖ ਵੱਖ ਧਰਮਾਂ ਦੇ ਲੋਕ ਆਏ ਹੋਏ ਸਨ। ਉਨ੍ਹਾਂ ਆਪਣੇ ਆਪਣੇ ਧਰਮਾਂ ਬਾਰੇ ਵਿਚਾਰ ਪੇਸ਼ ਕੀਤੇ। ਡਾ ਬਲਜੀਤ ਕੌਰ ਨੇ ਇਸ ਸਮਾਗਮ ਵਿੱਚ ਬੋਲਦਿਆਂ ਕਿਹਾ ਕਿ ਅਹਿਮਦੀਆ ਮੁਸਲਿਮ ਜਮਾਤ ਗਿਆਨ ਅਤੇ ਸ਼ਾਂਤੀ ਦੇ ਚਾਹਵਾਨਾਂ ਲਈ ਹਮੇਸ਼ਾ ਅਧਿਆਤਮਿਕ ਸੰਦੇਸ਼ ਦਿੰਦੀ ਹੈ। ਉਨ੍ਹਾਂ ਵੱਲੋਂ ਦਿੱਤਾ ਸ਼ਾਂਤੀ ਦਾ ਸੰਦੇਸ਼ ਦੁਨੀਆਂ ਵਿੱਚ ਭਾਈਚਾਰਕ ਸਾਂਝ ਬਣਾਉਣ ਵਿੱਚ ਯੋਗਦਾਨ ਪਾ ਰਿਹਾ ਹੈ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

संकल्प से सिद्धि का सशक्त प्रतीक है हाइड्रोजन ट्रेन:मुख्यमंत्री नायब सिंह सैनी

Haryana News:हरियाणा के मुख्यमंत्री श्री नायब सिंह सैनी ने...

Amritsar ਵਿੱਚ ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ; ਆਈ.ਐਸ.ਆਈ. ਦਾ ਕਾਰਕੁਨ ਹੈਂਡ ਗ੍ਰਨੇਡ ਅਤੇ ਪਿਸਤੌਲ ਸਮੇਤ ਗ੍ਰਿਫ਼ਤਾਰ

ਗ੍ਰਿਫ਼ਤਾਰ ਮੁਲਜ਼ਮ ਨੂੰ ਪੁਲਿਸ ਅਦਾਰਿਆਂ ਅਤੇ ਜਨਤਕ ਥਾਵਾਂ ਨੂੰ...

ਲੋਕ ਮਿਲਣੀ ਮੁਹਿੰਮ ਤਹਿਤ ਵਾਰਡ ਨੰਬਰ 8 ਵਿੱਚ ਪਹੁੰਚੇ ਪੀਸੀਏ ਪ੍ਰਧਾਨ ਅਮਰਜੀਤ ਮਹਿਤਾ

👉ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਮੌਕੇ ’ਤੇ ਹੀ ਅਧਿਕਾਰੀਆਂ...