ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 26 ਦਸੰਬਰ: ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਜਿਲ੍ਹਾ ਪ੍ਰਧਾਨ ਸੁਖਪਾਲ ਸਿੰਘ ਖਿਆਲੀ ਵਾਲਾ ਦੀ ਅਗਵਾਈ ਵਿੱਚ ਹਲਕਾ ਭੁੱਚੋ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਨੂੰ ਮਜਦੂਰਾਂ ਨੇ ਪਿੰਡ ਭੋਖੜਾ ਦੇ ਲੋੜਵੰਦ ਮਜਦੂਰਾਂ ਦੇ ਕੱਟੇ ਰਾਸ਼ਨ ਕਾਰਡਾ ਦੀ ਲਿਸ਼ਟ ਸੌਂਪੀ ਹੈ, ਜਿਸਦਾ ਵਿਧਾਇਕ ਨੇ ਜਲਦੀ ਤੋ ਜਲਦੀ ਮਸਲੇ ਦਾ ਹੱਲ ਕਰਨਾ ਦਾ ਭਰੋਸਾ ਦਿੱਤਾ ਹੈ। ਜਾਣਕਾਰੀ ਦਿੰਦਿਆਂ ਮਜ਼ਦੂਰ ਆਗੂ ਸੁਖਪਾਲ ਸਿੰਘ ਖਿਆਲੀ ਵਾਲਾ ਨੇ ਦਸਿਆ ਕਿ ਪਿੰਡ ਭੋਖੜਾ ਦੇ ਲੋੜਵੰਦ ਮਜਦੂਰਾਂ ਦੇ ਲੌਕਡਾਊਨ ਸਮੇ ਰਾਸ਼ਨ ਕਾਰਡ ਕੱਟ ਦਿੱਤੇ ਗਏ ਸਨ । ਮਜਦੂਰਾਂ ਵੱਲੋਂ ਰਾਸ਼ਨ ਕਾਰਡਾਂ ਨੂੰ ਬਹਾਲ ਕਰਨ ਲਈ ਹਰ ਅਧਿਕਾਰੀ ਦਾ ਦਰਵਾਜ਼ਾ ਖੜਕਾਇਆ ਪ੍ਰੰਤੂ ਕਿਸੇ ਨੇ ਮਜਦੂਰਾਂ ਦੇ ਦਰਦ ਨੂੰ ਸਮਝਣ ਦੀ ਲੋੜ ਮਹਿਸੂਸ ਨਹੀਂ ਕੀਤੀ। ਉਨ੍ਹਾਂ ਦੋਸ਼ ਲਗਾਇਆ ਕਿ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਨੇ ਵੀ ਦੂਜੀਆਂ ਸਰਕਾਰਾਂ ਵਾਂਗ ਮਜਦੂਰਾਂ ਨੂੰ ਵਿਸਾਰ ਦਿੱਤਾ ਹੈ। ਜਦੋਂਕਿ ਮਜਦੂਰਾਂ ਨੇ ਬਦਲਾਅ ਆਉਣ ਦੀ ਉਮੀਦ ਨਾਲ ਇਸ ਪਾਰਟੀ ਨੂੰ ਵੋਟਾਂ ਪਾਈਆਂ ਸਨ। ੂਉਨ੍ਹਾਂ ਐਲਾਨ ਕੀਤਾ ਕਿ ਜੇਕਰ ਦਸ ਦਿਨਾਂ ਦੇ ਅੰਦਰ ਅੰਦਰ ਮਸਲਾ ਹੱਲ ਨਾ ਹੋਇਆ ਤਾਂ ਵਿਧਾਇਕ ਦੇ ਘਰ ਅੱਗੇ ਲਗਾਤਾਰ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਮਜ਼ਦੂਰ ਆਗੂ ਬਲਜਿੰਦਰ ਕੌਰ ਭੁੱਚੋ ਖੁਰਦ, ਸਿਮਰਜੀਤ ਕੌਰ ਖਿਆਲੀ ਵਾਲਾ, ਕਰਮ ਸਿੰਘ ਖਿਆਲੀ ਵਾਲਾ ,ਕੁਲਵੰਤ ਸਿੰਘ ਭੋਖੜਾ, ਜਸਕਰਨ ਸਿੰਘ ਭੋਖੜਾ, ਮੱਖਣ ਸਿੰਘ ਭੋਖੜਾ, ਲੱਖਾ ਸਿੰਘ ਭੋਖੜਾ ਨੇ ਮੰਗ ਕੀਤੀ ਕਿ ਪਿੰਡ ਭੋਖੜਾ ਵਿੱਚ ਕੱਟੇ ਹੋਏ ਰਾਸ਼ਨ ਕਾਰਡ ਬਹਾਲ ਕੀਤੇ ਜਾਣ।
Share the post "ਪਿੰਡ ਭੋਖੜਾ ਦੇ ਕੱਟੇ ਰਾਸ਼ਨ ਕਾਰਡਾਂ ਦੀ ਲਿਸਟ ਮਜਦੂਰਾਂ ਨੇ ਵਿਧਾਇਕ ਨੂੰ ਸੌਂਪੀ"