ਟਰੈਫ਼ਿਕ ਪੁਲਿਸ ਵੱਲੋਂ ਨਿਯਮਾਂ ਦੀ ਉਲੰਘਣਾ ਤਹਿਤ ਕੀਤੇ 22129 ਲੋਕਾਂ ਦੇ ਚਲਾਨ
ਪਾਸਪੋਰਟ ਸਬੰਧੀ 38847 ਅਰਜ਼ੀਆਂ ਦਾ ਕੀਤਾ ਨਿਪਟਾਰਾ
ਸੁਖਜਿੰਦਰ ਮਾਨ
ਬਠਿੰਡਾ 29 ਦਸੰਬਰ : ਬਠਿੰਡਾ ਜ਼ਿਲ੍ਹੇ ਦੀ ਪੁਲਿਸ ਵੱਲੋਂ ਸਾਲ 2022 ਦੌਰਾਨ ਦਰਜ ਕਰਕੇ ਤਫਤੀਸ਼ ਕੀਤੇ ਗਏ ਕੇਸਾਂ ਜਿੰਨ੍ਹਾਂ ਵਿੱਚ ਐਨ.ਡੀ.ਪੀ.ਐਸ./ਆਰਮਜ਼/ਐਕਸਾਈਜ਼/ਜੂਆ ਐਕਟ ਆਦਿ ਤਹਿਤ ਬ੍ਰਾਮਦਗੀਆਂ, ਸਾਈਬਰ ਐਕਟ ਤਹਿਤ ਕੀਤੇ ਗਏ ਫਰਾਡ ਵਿੱਚ ਰਿਕਵਰੀ ਕੀਤੀ ਗਈ ਰਾਸ਼ੀ ਤੋਂ ਇਲਾਵਾ ਟਰੈਫ਼ਿਕ ਐਜੂਕੇਸ਼ਨ ਤਹਿਤ ਲਗਾਏ ਗਏ ਸੈਮੀਨਾਰਾਂ ਬਾਰੇ ਆਪਣੀ ਕਾਰਗੁਜ਼ਾਰੀ ਕੀਤੀ ਹੈ। ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਜੇ. ਇਲਨਚੇਲੀਅਨ ਨੇ ਅੱਜ ਇੱਥੇ ਜਾਰੀ ਬਿਆਨ ਵਿਚ ਦਿੱਤੀ। ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਵੱਲੋਂ 23 ਦਸੰਬਰ 2022 ਤੱਕ 3414 ਕੇਸ ਰਜਿਸਟਰਡ ਕੀਤੇ ਗਏ, ਜਿੰਨ੍ਹਾਂ ਵਿੱਚੋਂ 1865 ਕੇਸ ਅਦਾਲਤ ਨੂੰ ਭੇਜੇ ਗਏ, 247 ਕੇਸ ਰੱਦ ਕੀਤੇ ਗਏ ਅਤੇ 294 ਕੇਸ ਅਣਪਛਾਤਿਆਂ ਖਿਲਾਫ਼ ਦਰਜ ਕੀਤੇ ਗਏ। ਉਨ੍ਹਾਂ ਦੱਸਿਆ ਕਿ ਐਨ.ਡੀ.ਪੀ.ਐਸ ਐਕਟ ਤਹਿਤ 573 ਕੇਸ ਦਰਜ ਕਰਦਿਆਂ 832 ਦੋਸ਼ੀਆਂ ਨੂੰ ਫੜਿਆ ਗਿਆ। ਇਨ੍ਹਾਂ ਪਾਸੋਂ 6.974 ਕਿਲੋ ਹੈਰੋਇਨ, 19.438 ਕਿਲੋਗਰਾਮ ਅਫ਼ੀਮ, 3927.660 ਕਿਲੋਗਰਾਮ ਭੁੱਕੀ, 178768 ਗੋਲੀਆਂ ਤੇ ਕੈਪਸੂਲ, 436 ਨਸ਼ੀਲੀਆਂ ਬੋਤਲਾਂ (ਲਿਟਰਜ਼ ਵਿੱਚ) ਅਤੇ 15.210 ਕਿਲੋਗਰਾਮ ਗਾਂਜੇ ਦੀ ਬਰਾਮਦਗੀ ਕੀਤੀ ਗਈ। ਇਸੇ ਤਰ੍ਹਾਂ ਹੀ ਐਕਸਾਈਜ਼ ਐਕਟ ਤਹਿਤ 355 ਕੇਸ ਦਰਜ ਕਰਦਿਆਂ 361 ਦੋਸ਼ੀਆਂ ਨੂੰ ਫੜਿਆ ਗਿਆ। ਜਿਸ ਤਹਿਤ 1100.620 ਲਿਟਰ ਨਜਾਇਜ਼ ਸ਼ਰਾਬ, 24675 ਲਿਟਰ ਲਾਹਨ ਅਤੇ 1400.000 ਕਿਲੋ ਲਾਹਨ ਬਰਾਮਦ ਕੀਤਾ ਗਿਆ। ਆਰਮਜ਼ ਐਕਟ ਤਹਿਤ 19 ਕੇਸ ਦਰਜ ਕਰਦਿਆਂ 28 ਦੋਸ਼ੀਆਂ ਨੂੰ ਫੜਿਆ ਗਿਆ ਅਤੇ 34 ਪਿਸਤੌਲ ਅਤੇ 126 ਕਾਰਟਗਜ ਫੜੇ ਗਏ। ਇਸ ਤਰ੍ਹਾਂ ਹੀ ਜੂਆ ਐਕਟ ਤਹਿਤ 71 ਕੇਸ ਦਰਜ ਕਰਦਿਆਂ 133 ਦੋਸ਼ੀਆਂ ਨੂੰ ਫੜਿਆ ਗਿਆ ਅਤੇ ਉਨ੍ਹਾਂ ਕੋਲੋਂ 4,22,918 ਰੁਪਏ ਦੀ ਬਰਾਮਦਗੀ ਕੀਤੀ ਗਈ। ਬੰਦੂਕਾਂ ਦੀ ਵਡਿਆਈ ਕਰਨ ਵਾਲਿਆਂ ਖਿਲਾਫ਼ 4 ਕੇਸ ਦਰਜ ਕਰਦਿਆਂ 5 ਦੋਸ਼ੀਆਂ ਨੂੰ ਫੜਨ ਤੋਂ ਇਲਾਵਾ 78 ਅਸਲਾ ਲਾਇਸੰਸ ਰੱਦ ਕਰਨ ਲਈ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਭੇਜੇ ਗਏ।
ਜ਼ਿਲ੍ਹਾ ਪੁਲਿਸ ਮੁਖੀ ਨੇ ਅੱਗੇ ਦੱਸਿਆ ਕਿ ਕਤਲ ਸਬੰਧੀ 6 ਕੇਸ ਟਰੇਸ ਕੀਤੇ ਗਏ ਅਤੇ ਜਬਰੀ ਵਸੂਲੀ ਕਾਲਾਂ ਸਬੰਧੀ ਵੀ 6 ਕੇਸ ਟਰੇਸ ਕਰਨ ਤੋਂ ਇਲਾਵਾ 104 ਪੋਸ/ਭਗੌੜਿਆਂ ਨੂੰ ਫੜਿਆ ਗਿਆ ਹੈ। ਇਸੇ ਤਰ੍ਹਾਂ ਹੀ 321 ਕੇਸ ਨਿਪਟਾਰਾ ਕਰਨ ਤੋਂ ਇਲਾਵਾ ਹੈਰੋਇਨ 1.528.60 ਐਮ.ਜੀ., ਭੁੱਕੀ 4051.350 ਕਿਲੋਗਰਾਮ, ਗਰੀਨ ਪਲਾਂਟਸ 6.500 ਕਿਲੋਗਰਾਮ, ਨਸ਼ੀਲਾ ਪਾਊਡਰ 2.614.60 ਕਿਲੋਗ੍ਰਾਮ, ਨਸ਼ੀਲੀਆਂ ਸ਼ੀਸ਼ੀਆਂ 3086, ਗੋਲੀਆਂ 372047, ਕੈਪਸੂਲ 15204 ਅਤੇ ਗਾਂਜਾ 127.125 ਕਿਲੋਗਰਾਮ ਨਸ਼ਟ ਕੀਤੇ ਗਏ।ਇਸ ਤੋਂ ਇਲਾਵਾ ਜ਼ਿਲ੍ਹਾ ਪੁਲਿਸ ਵੱਲੋਂ ਲੋਕਾ ਨੂੰ ਮੁਹੱਈਆਂ ਕਰਵਾਈ ਜਾ ਰਹੀਆਂ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਤਹਿਤ 1 ਜਨਵਰੀ 2022 ਤੋਂ 24 ਦਸੰਬਰ 2022 ਤੱਕ ਪਾਸਪੋਰਟ ਸਬੰਧੀ 39300 ਕੇਸ ਆਏ 477 ਪਿਛਲੇ ਕੇਸ ਬਕਾਇਆ ਹੋਣ ਕਾਰਣ ਕੁੱਲ 39777 ਕੇਸ ਪ੍ਰਾਪਤ ਹੋਏ, ਜਿੰਨ੍ਹਾਂ ਵਿੱਚੋਂ 38847 ਕੇਸਾਂ ਨੂੰ ਹੱਲ ਕੀਤਾ ਗਿਆ। ਇਸ ਤੋਂ ਇਲਾਵਾ ਜ਼ਿਲ੍ਹੇ ਭਰ ਵਿੱਚ ਸਾਲ 2022 ਦੌਰਾਨ 222 ਜਾਗਰੂਕਤਾ ਸੈਮੀਨਾਰ ਕਰਵਾਏ ਗਏ, ਜਿੰਨ੍ਹਾਂ ਦੁਆਰਾ ਆਮ ਲੋਕਾਂ ਨੂੰ ਨਸ਼ੇ ਦੇ ਬੁਰੇ ਪ੍ਰਭਾਵਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਉਣ ਦੇ ਨਾਲ-ਨਾਲ ਇਸ ਤੋਂ ਹੋਣ ਵਾਲੇ ਜਾਨੀ ਤੇ ਮਾਲੀ ਨੁਕਸਾਨ ਬਾਰੇ ਜਾਗਰੂਕ ਕਰਨ ਤੋਂ ਇਲਾਵਾ ਇਸ ਤੋਂ ਬਚਾਅ ਬਾਰੇ ਵੀ ਵਿਸਥਾਰ ਪੂਰਵਕ ਦੱਸਿਆ ਗਿਆ। ਟ?ਰੈਫ਼ਿਕ ਪੁਲਿਸ ਵੱਲੋਂ ਸਾਲ 2022 ਦੌਰਾਨ ਵੱਖ-ਵੱਖ ਤਰ੍ਹਾਂ ਦੇ 22129 ਚਲਾਨ ਕਰਦਿਆਂ 1,33,99,650/-ਰੁਪਏ ਦਾ ਜ਼ੁਰਮਾਨਾ ਕੀਤਾ ਗਿਆ। ਇਸ ਤੋਂ ਇਲਾਵਾ ਜ਼ਿਲ੍ਹੇ ਭਰ ਵਿੱਚ ਟ?ਰੈਫ਼ਿਕ ਪੁਲਿਸ ਵੱਲੋਂ ਆਮ ਲੋਕਾਂ ਨੂੰ ਟ?ਰੈਫ਼ਿਕ ਨੇ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਵੱਖ-ਵੱਖ ਤਰ੍ਹਾਂ ਦੀ ਜਾਣਕਾਰੀ ਮੁਹੱਈਆ ਕਰਵਾਉਣ ਦੇ ਮਕਸਦ ਲਈ 694 ਜਾਗਰੂਕਤਾ ਸੈਮੀਨਾਰ ਕਰਵਾਏ ਗਏ। ਸਾਈਬਰ ਅਪਰਾਧ ਤਹਿਤ ਸਾਲ 2022 ਦੌਰਾਨ 14,59,845 ਰੁਪਏ ਦੀ ਧੋਖਾਧੜੀ ਸਬੰਧੀ 10 ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ, ਜਿਸ ਤਹਿਤ ਪੁਲਿਸ ਵੱਲੋਂ ਕਾਰਵਾਈ ਕਰਦਿਆਂ 14,59,845 ਰੁਪਏ ਦੀ ਸਾਰੀ ਬਰਾਮਦੀ ਕੀਤੀ ਗਈ ਹੈ। ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਜੇ. ਇਲਨਚੇਲੀਅਨ ਨੇ ਅੱਗੇ ਦੱਸਿਆ ਕਿ ਹੁਣ ਤੱਕ ਸਾਲ 2022 ਦੌਰਾਨ ਪ੍ਰਾਪਤ ਹੋਈਆਂ 16664 ਸ਼ਿਕਾਇਤਾਂ ਵਿੱਚੋਂ 10933 ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਇਸੇ ਤਰ੍ਹਾਂ ਹੀ ਵਿਆਹ ਸਬੰਧੀ ਵਿਵਾਦ ਦੀਆਂ ਸ਼ਿਕਾਇਤਾਂ ਵਿੱਚ 878 ਦਾ ਸਮਝੌਤਾ ਵੀ ਕਰਵਾਇਆ ਗਿਆ।
Share the post "ਸਾਲ ਭਰ ’ਚ ਬਠਿੰਡਾ ਪੁਲਿਸ ਨੇ ਵਖ ਵਖ ਮਾਮਲਿਆਂ ਵਿਚ 3414 ਕੇਸ ਰਜਿਸਟਰਡ ਕੀਤੇ : ਐਸ.ਐਸ.ਪੀ"