ਸੁਖਜਿੰਦਰ ਮਾਨ
ਬਠਿੰਡਾ, 10 ਜਨਵਰੀ : ਭਗਤਾ ਭਾਈ ਕਾ ਸੇਟਰ ਸਟੋਰ ਚ ਲੰਮੇ ਸਮੇ ਤੋ ਕੰਮ ਕਰਦੇ ਸੱਤ ਕਾਮਿਆਂ ਨੂੰ ਕੁੱਝ ਸਮਾਂ ਬਿਨਾਂ ਕਿਸੇ ਨੋਟਿਸ ਦਿੱਤੇ ਛਾਂਟੀ ਕਰਨ ਦੇ ਵਿਰੋਧ ਵਿਚ ਅੱਜ ਪਰਿਵਾਰਾਂ ਵਲੋਂ ਬੱਚਿਆਂ ਸਮੇਤ ਧਰਨਾ ਦਿੱਤਾ ਗਿਆ।ਪੀ.ਐਸ.ਪੀ.ਸੀ.ਐਲ ਤੇ ਪੀ.ਐਸ.ਟੀ.ਸੀ.ਐਲ ਕੰਟਰੇਕਟਚੁਅਲ ਵਰਕਰ ਯੂਨੀਅਨ ਦੇ ਆਗੂ ਗੁਰਵਿੰਦਰ ਪੰਨੂ ਤੇ ਜਸਵਿੰਦਰ ਸਿੰਘ ਨੇ ਦਸਿਆਂ ਕਿ ਕਾਮਿਆਂ ਨੂੰ ਛਾਂਟੀ ਕਰਨ ਤੋਂ ਬਾਅਦ ਲਗਾਤਾਰ ਤਿੰਨ ਮਹੀਨਿਆਂ ਤਂੋ ਜਾਰੀ ਸੰਘਰਸ਼ ਦੇ ਜੋਰ ਮਨੇਜਮੈਟ ਨਾਲ ਚਾਰ ਮੀਟਿੰਗਾ ਵੀ ਹੋਈਆਂ ਪਰ ਮਸਲੇ ਦਾ ਹੱਲ ਨਹੀਂ ਕੀਤਾ ਗਿਆ। ਜਿਸਦੇ ਚੱਲਦੇ ਜਥੇਬੰਦੀ ਵੱਲੋ ਭਾਰੀ ਠੰਡ ਦੇ ਬਾਵਜੂਦ ਅੱਜ ਭਗਤਾ ਭਾਈ ਕਾ ਚ ਪ੍ਰਵਾਰਾਂ ਸਹਿਤ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਰੁਜਗਾਰ ਬਹਾਲੀ ਤੱਕ ਸੰਘਰਸ਼ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ। ਅੱਜ ਦੇ ਧਰਨੇ ਚ ਭਰਾਤਰੀ ਜਥੇਬੰਦੀ ਵਿੱਚੋ ਸੀ.ਐਚ.ਬੀ ਕਾਮਿਆਂ ਦੇ ਆਗੂ ਗੁਰਜੰਟ ਸਿੰਘ ਤੇ ਕਿਸਾਨ ਯੁਨਿਅਨ ਓੁਗਰਾਹਾ ਤੋ ਗੁਰਤੇਜ ਸਿੰਘ ਨੇ ਸੰਬੋਧਨ ਕੀਤਾ।
Share the post "ਭਗਤਾ ਭਾਈ ਕਾ ਸੈਂਟਰ ਸਟੋਰ ਵਿਖੇ ਛਾਂਟੀ ਕੀਤੇ ਵਰਕਰਾਂ ਦੇ ਪਰਿਵਾਰਾਂ ਵੱਲੋ ਰੋਸ਼ ਪ੍ਰਦਰਸ਼ਨ"