WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਮਾਨਸਾ

ਨੋਜਵਾਨਾਂ ਨੂੰ ਵਾਤਾਵਰਣ ਨੂੰ ਹਰਿਆ ਰੱਖਣ ਲਈ ਪਿੰਡਾਂ ਵਿੱਚ ਮਿੰਨੀ ਜੰਗਲ ਲਾਉਣ ਦੀ ਅਪੀਲ-ਡਾ ਵਿਜੈ ਸਿੰਗਲਾ

ਨਹਿਰੂ ਯੁਵਾ ਕੇਂਦਰ ਸਗੰਠਨ ਅਤੇ ਐਨ.ਐਸ.ਐਸ ਵੱਲੋਂ ਸਾਝੇ ਤੋਰ ਤੇ ਕਰਵਾਈ ਗਈ ਯੁਵਾ ਸੰਸਦ ਵਿੱਚ ਮਾਨਸਾ ਬਠਿੰਡਾ,ਮੁਕਤਸਰ,ਗੁਰਦਾਸਪੁਰ ਅਤੇ ਪਠਾਨਕੋਟ ਦੇ 100 ਦੇ ਕਰੀਬ ਨੋਜਵਾਨਾਂ ਨੇ ਭਾਗ ਲਿਆ।
ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ,29 ਜਨਵਰੀ : ਯੁਵਾ ਅਤੇ ਖੇਡ ਮੰਤਰਾਲੇ ਭਾਰਤ ਸਰਕਾਰ ਵੱਲੋਂ ਨੋਜਵਾਨਾ ਦੇ ਚੰਗੇ ਅਤੇ ਬਿਹਤਰ ਭਵਿੱਖ ਦੀ ਸਿਰਜਣਾ ਕਰਨ ਹਿੱਤ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਤਹਿਤ ਸਾਲ 2018 ਤੋਂ ਜਿਲ੍ਹਾ /ਰਾਜ ਅਤੇ ਕੌਮੀ ਪੱਧਰ ਯੁਵਾ ਸੰਸਦ ਕਰਵਾਈਆਂ ਜਾ ਰਹੀਆਂ ਹਨ।ਇਸ ਲੜੀ ਵਜੋਂ ਹੀ ਪੰਜਾਬ ਅਤੇ ਚੰਡੀਗੜ੍ਹ ਦੇ ਰਾਜ ਨਿਰਦੇਸ਼ਕ ਸੁਰਿਂਦਰ ਸੈਣੀ ਦੀ ਅਗਵਾਈ ਹੇਠ ਮਾਨਸਾ ਜੋਨ ਦੀ ਜਿਲ੍ਹਾ ਯੂਥ ਪਾਰਲੀਮੈਂਟ ਨਹਿਰੂ ਯੂਵਾ ਕੇਂਦਰ ਮਾਨਸਾ ਵੱਲੋਂ ਵਰਚੂਅਲ ਮੋਡ ਰਾਂਹੀ ਕਰਵਾਈ ਗਈ ਜਿਸ ਵਿੱਚ ਮਾਨਸਾ ਤੋਂ ਇਲਾਵਾ ਬਠਿੰਡਾ,ਸ਼੍ਰੀ ਮੁਕਤਸਰ ਸਾਹਿਬ,ਗੁਰਦਾਸਪੁਰ ਅਤੇ ਪਠਾਨਕੋਟ ਦੇ 100 ਦੇ ਕਰੀਬ ਨਹਿਰੂ ਯੂਵਾ ਕੇਂਦਰਾਂ ਅਤੇ ਰਾਸ਼ਟਰੀ ਸੇਵਾ ਯੋਜਨਾ ਦੇ 100 ਤੋਂ ਉਪਰ ਨੋਜਵਾਨਾਂ ਨੇ ਭਾਗ ਲਿਆ।
ਇਸ ਬਾਰੇ ਜਾਣਕਾਰੀ ਦਿਿਦੰਆਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਅਫਸਰ ਅਤੇ ਨੋਡਲ ਅਧਿਕਾਰੀ ਸਰਬਜੀਤ ਸਿੰਘ ਨੇ ਦੱਸਿਆ ਕਿ ਵੱਖ ਵੱਖ ਜਿਿਲਆਂ ਵਿੱਚ ਨੋਜਵਾਨਾਂ ਵਿੱਚ ਭਾਗ ਲੈਣ ਲਈ ਬਹੁਤ ਉਤਸ਼ਾਹ ਦੇਖਣ ਨੂੰ ਮਿਿਲਆ।ਜਿਸ ਲਈ ਮਾਨਸਾ ਜਿਲ੍ਹੇ ਵਿੱਚੋਂ 524,ਬਠਿੰਡਾ ਜਿਲ੍ਹੇ ਵਿੱਚੋਂ 517,ਗੁਰਦਾਸਪੁਰ ਜਿਲ੍ਹੇ ਵਿੱਚੋਂ 510,ਸ਼੍ਰੀ ਮੁਕਤਸਰ ਸਾਹਿਬ 477 ਅਤੇ ਪਠਾਨਕੋਟ ਜਿਲ੍ਹੇ ਵਿੱਚ 247 ਨੋਜਵਾਨਾਂ ਨੇ ਆਪਣੀ ਆਪਣੀ ਰਜਿਸਟਰੇਸ਼ਨ ਕਰਵਾਈ ਅਤੇ ਜਿਲ੍ਹਾ ਪੱਧਰ ਤੇ ਹੀ ਨਹਿਰੂ ਯੁਵਾ ਕੇਂਦਰ ਅਤੇ ਐਨ.ਐਸ.ਐਸ. ਦੇ ਅਧਿਕਾਰੀ ਵੱਲੋਂ ਜੋਨ ਪੱਧਰ ਦੀ ਪਾਰਲੀਮੈਂਟ ਵਿੱਚ ਭਾਗ ਲੈਣ ਲਈ 100 ਦੇ ਕਰੀਬ ਨੋਜਵਾਨਾਂ ਦੀ ਚੋਣ ਕੀਤੀ ਗਈ।ਕੌਮੀ ਪੱਧਰ ਤੇ ਜੇਤੂਆਂ ਨੂੰ ਦਿੱਤੇ ਜਾਣ ਵਾਲੇ ਇਨਾਮਾਂ ਬਾਰੇ ਜਾਣਕਾਰੀ ਦਿੰਦਿਆ ਸਰਬਜੀਤ ਸਿੰਘ ਨੇ ਦੱਸਿਆ ਕਿ ਕੌਮੀ ਪੱਧਰ ਤੇ ਪਹਿਲਾ ਇਨਾਮ ਦੋ ਲੱਖ ਰੁਪਏ ਰੱਖਿਆ ਗਿਆ ਹੈ ਜਦੋ ਕਿ ਦੂਜੇ ਨੰਬਰ ਤੇ ਰਹਿਣ ਵਾਲੇ ਨੂੰ ਡੇਢ ਲੱਖ ਅਤੇ ਤੀਸਰੇ ਨੰਬਰ ਤੇ ਰਹਿਣ ਵਾਲੇ ਨੂੰ ਇੱਕ ਲੱਖ ਅਤੇ ਦੋ ਪੰਜਾਜ ਪੰਜਾਹ ਦੇ ਹੌਸਲਾ ਅਫਜਾਈ ਇਨਾਮ ਵੀ ਦਿੱਤੇ ਜਾਣਗੇ।
ਆਨਲਾਈਨ ਪੱਧਰ ਤੇ ਕਰਵਾਈ ਗਈ ਜਿਲ੍ਹਾ ਯੂਥ ਪਾਰਲੀਮੈਂਟ ਦਾ ਉਦਘਾਟਨ ਕਰਦਿਆਂ ਮਾਨਸਾ ਹਲਕੇ ਦੇ ਐਮ.ਐਲ.ਏ.ਡਾ.ਵਿਜੈ ਸਿੰਗਲਾਂ ਨੇ ਕਿਹਾ ਕਿ ਇਹ ਸਰਕਾਰ ਦਾ ਵਧੀਆਂਾ ਉਪਰਾਲਾ ਹੈ ਇਸ ਨਾਲ ਨਾ ਕੇਵਲ ਨੌਜਵਾਨਾਂ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਮਿਲਦਾ ਹੈ ਸਗੋਂ ਦੂਜੇ ਜਿਿਲ੍ਹਆ ਦੇ ਨੌਜਵਾਨਾਂ ਦੇ ਤਜਰਬਿਆ ਤੋਂ ਵੀ ਜਾਣੂ ਹੁੰਦੇ ਹਨ।ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕੀ ਉਹ ਪਿੰਡਾਂ ਵਿੱਚ ਜਾ ਕੇ ਵਾਤਾਵਰਨ ਦੀ ਸਾਂਭ –ਸੰਭਾਲ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਕਿਉਕਿ ਸਵੱਛ ਵਾਤਾਵਰਨ ਨਾਲ ਵਿਅਕਤੀ ਸਿਹਤਮੰਦ ਰਹਿੰਦਾ ਹੈ ਅਤੇ ਸਿਹਤਮੰਦ ਵਿਅਕਤੀ ਸਮਾਜ ਦੇ ਵਿਕਾਸ ਅਤੇ ਵੱਖ ਵੱਖ ਸਕਿੱਲ ਮੁੱਖੀ ਕੰਮਾਂ ਬਾਰੇ ਸੋਚ ਸਕਦਾ ਹੈ।ਡਾ.ਸਿੰਗਲਾਂ ਨੇ ਕਿਹਾ ਕਿ ਜਿਲ੍ਹਾ ਯੁਵਾ ਪਾਰਲੀਮੈਂਟ ਵਿੱਚ ਲਏ ਗਏ ਵਿਸ਼ੇ ਵੀ ਅੱਜ ਦੇ ਸਮੇਂ ਦੀ ਲੋੜ ਹੈ।ਦੇਰ ਸ਼ਾਮ ਤੱਕ ਇਸ ਯੁਵਾ ਪਾਰਲੀਮੈਂਟ ਵਿੱਚ ਹਰ ਭਾਗੀਦਾਰ ਵੱਲੋਂ ਆਪਣੀ ਗੱਲ ਬੜੀ ਸੰਜੀਦਗੀ ਨਾਲ ਕਹੀ ਗਈ।ਇਸ ਯੁਵਾ ਪਾਰਲੀਮੈਂਟ ਵਿੱਚ ਡਾ.ਬੱਲਮ ਲੀਬਾਂ ਮਾਤਾ ਸੁੰਦਰੀ ਗਰਲਜ ਯੂਨੀਵਰਸਟੀ ਕਾਲਜ ਮਾਨਸਾ,ਮੈਡਮ ਤੇਜਿੰਦਰ ਕੌਰ ਜਿਲ੍ਹਾ ਭਾਸ਼ਾ ਅਫਸਰ ਮਾਨਸਾ,ਹਰਦੀਪ ਸਿੰਘ ਸਿੱਧੂ ਸਟੇਟ ਮੀਡੀਆ ਕੋਆਰਡੀਨੇਟਰ ਸਿੱਖਿਆ ਵਿਭਾਗ,ਹਰਪ੍ਰੀਤ ਸਿੰਘ ਵਹਿਣੀਵਾਲ ਅਤੇ  ਨੇ ਨਿਰਣਾਇਕ (ਜੱਜ) ਦੀ ਭੂਮਿਕਾ ਨਿਭਾਈ।ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਸਮੂਹ ਜੱਜਾਂ ਨੂੰ ਨਿਭਾਈ ਗਈ ਭੂਮਿਕਾ ਲਈ ਸਨਮਾਨਿਤ ਵੀ ਕੀਤਾ ਗਿਆ।ਹਰਸ਼ਰਨ ਸਿੰਘ ਸੰਧੂ ਜਿਲ੍ਹਾ ਯੂਥ ਅਫਸ਼ਰ ਬਠਿੰਡਾ,ਕੋਮਲ ਨਿਗਮ ਜਿਲ੍ਹਾ ਯੂਥ ਅਫਸ਼ਰ ਸ਼੍ਰੀ ਮੁਕਤਸਰ ਸਾਹਿਬ,ਸੰਦੀਪ ਕੌਰ ਜਿਲ੍ਹਾ ਯੂਥ ਅਫਸਰ ਗੁਰਦਾਸਪੁਰ ਅਤੇ ਪਠਾਨਕੋਟ ਨੇ ਆਪਣੇ ਆਪਣੇ ਜਿਲ੍ਹੇ ਦੇ ਭਾਗੀਦਾਰਾਂ ਨੂੰ ਪਾਰਲੀਮੈਂਟ ਵਿੱਚ ਬੋਲਣ ਲਈ ਪੇਸ਼ ਕੀਤਾ।ਪਾਰਲੀਮੈਂਟ ਦਾ ਆਨਲਾਈਨ ਸੰਚਾਲਨ ਕਰਨ ਲਈ ਗੁਰਵਿੰਦਰ ਸਿੰਘ ਜਿਲ੍ਹਾ ਯੂਥ ਅਫਸਰ ਮੋਗਾ ਮੁੱਖ ਭੂਮਿਕਾ ਅਦਾ ਕੀਤੀ।ਜਿਲ੍ਹਾ ਯੁਵਾ ਪਾਰਲੀਮੈਂਟ ਦੇ ਪਹਿਲੇ ਦੋ ਜੇਤੂਆਂ ਬਾਰੇ ਜਾਣਕਾਰੀ ਸਾਝੀ ਕਰਦਿਆਂ ਨਹਿਰੂ ਯੁਵਾ ਕੇਂਦਰ ਦੇ ਅਧਿਕਾਰੀ ਡਾ.ਸੰਦੀਪ ਘੰਡ ਨੇ ਦੱਸਿਆ ਕਿ ਮਾਨਸਾ ਜੋਨ ਦੀ ਜਿਲਾ੍ਹਾ ਯੁਵਾ ਪਾਰਲੀਮੈਂਟ ਵਿੱਚ ਮਾਨਸਾ ਜਿਲ੍ਹੇ ਵਿੱਚੋਂ ਪ੍ਰਰੇਨਾ ਧਿੰਗੜਾ ਅਤੇ ਜੇਸਮੀਨ ਬਠਿੰਡਾ ਤੋਂ ਸਿਧਾਰਥ ਸ਼ਰਮਾ ਅਤੇ ਜਤਿਨ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਲਵੱਨਿਆ ਗਿਲਹੋਤਰਾ ਅਤੇ ਭਾਰਤ ਭੂਸ਼ਨ ਗੁਰਦਾਸਪੁਰ ਤੋਂ ਸਮਰੀਨ ਕੌਰ ਅਤੇ ਚੇਤਨਾ ਸੈਣੀ ਅਤੇ ਪਠਾਨਕੋਟ ਵਿੱਚੋਂ ਪ੍ਰਿਆਸ਼ੂ ਅਤੇ ਤਾਨਿਆ ਨੇ ਕ੍ਰਮਵਾਰ ਪਹਿਲਾ ਅਤੇ ਦੂਸ਼ਰਾ ਸਥਾਨ ਪ੍ਰਾਪਤ ਕੀਤਾ ਅਤੇ ਹੁਣ ਇਹ ਸਾਰੇ ਜੇਤੂ ਆਪਣੇ ਆਪਣੇ ਜਿਲ੍ਹੇ ਤੋਂ ਰਾਜ ਪੱਧਰ ਦੀ ਪਾਰਲੀਮੈਂਟ ਵਿੱਚ ਲੈਣਗੇ।ਇਸ ਯੁਵਾ ਪਾਰਲੀਮੈਂਟ ਵਿੱਚ ਹੋਰਨਾਂ ਤੋਂ ਇਲਾਵਾ ਰਘਵੀਰ ਸਿੰਘ ਮਾਨ ਸਹਾਇਕ ਡਾਇਰਕੈਟਰ ਯੁਵਕ ਸੇਵਾਵਾਂ  ਮਾਨਸਾ, ਰਜਿੰਦਰ ਵਰਮਾ ਜਿਲ੍ਹਾ ਪ੍ਰਧਾਨ,ਜੋਨੀ ਗਰਗ ਮਾਨਸਾ,ਜਸਪਾਲ ਸਿੰਘ ,ਲੈਕਚਰਾਰ ਸਰੋਜ ਸਿੰਗਲਾ ਡਾਈਟ ਅਤੇ,ਸਮੂਹ ਵਲੰਟੀਅਰਜ ਨੇ ਸ਼ਮੂਲੀਅਤ ਕੀਤੀ।

Related posts

ਮਾਨਸਾ ‘ਚ ਪੁਲਿਸ ਮੁਕਾਬਲੇ ਦੇ ਵਿੱਚ ਤਿੰਨ ਬਦਮਾਸ਼ ਜ਼ਖ਼ਮੀ

punjabusernewssite

ਨਸ਼ਾ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਮਾਨਸਾ ਚ ਨਸ਼ਿਆਂ ਵਿਰੁੱਧ ਮੁੜ ਫੈਸਲਾਕੁੰਨ ਲੜਾਈ ਵਿਢਣ ਦੀ ਚੇਤਾਵਨੀ

punjabusernewssite

ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਦੇ ਜਨਮ ਦਿਵਸ ’ਤੇ 23 ਜਨਵਰੀ ਨੂੰ ਸੰਸਦ ਵਿੱਚ ਹੋਵੇਗਾ ਵਿਸੇਸ ਸਾਮਗਮ

punjabusernewssite