10 Views
ਤਨਖ਼ਾਹਾਂ ਵਾਧਾ ਸਮੇਤ ਕੱਚੇ ਮੁਲਜਮਾਂ ਨੂੰ ਪੱਕਾ ਕਰੇ ਸਰਕਾਰ :- ਸੰਦੀਪ ਗਰੇਵਾਲ
ਪੰਜਾਬੀ ਖ਼ਬਰਸਾਰ ਬਿਉਰੋ
ਲੁਧਿਆਣਾ, 30 ਜਨਵਰੀ: ਪੰਜਾਬ ਰੋਡਵੇਜ਼ ਪਨਬਸ/ਪੀ ਆਰ ਟੀ ਸੀ ਕੰਟਰਕਟ ਵਰਕਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਜਥੇਬੰਦੀ ਦੇ ਸੰਸਥਾਪਕ ਕਮਲ ਕੁਮਾਰ ਅਤੇ ਰੇਸ਼ਮ ਸਿੰਘ ਗਿੱਲ ਸੂਬਾ ਪ੍ਰਧਾਨ ਦੀ ਪ੍ਰਧਾਨਗੀ ਹੇਂਠ ਲੁਧਿਆਣਾ ਬੱਸ ਸਟੈਂਡ ਵਿਖ਼ੇ ਹੋਈ ਜਿਸ ਵਿੱਚ ਸੰਬੋਧਨ ਕਰਦਿਆਂ ਸੰਸਥਾਪਕ ਕਮਲ ਕੁਮਾਰ ਅਤੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਕਿਹਾ ਕਿ ਪਿੱਛਲੇ ਮਹੀਨੇ 19-12-2022 ਨੂੰ ਜਥੇਬੰਦੀ ਦੀ ਮੀਟਿੰਗ ਪ੍ਰਮੁੱਖ ਸਕੱਤਰ ਸ੍ਰੀ ਵਿਜੇ ਕੁਮਾਰ ਜੰਜੂਆਂ ਸਮੇਤ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨਾਲ ਹੋਈ ਸੀ ਜਿਸ ਵਿੱਚ ਜਥੇਬੰਦੀ ਦੀਆਂ ਮੰਗਾ ਜਾਇਜ ਵੇਖਦੇ ਹੋਏ 5% ਤਨਖ਼ਾਹ ਵਾਧਾ ਸਮੇਤ ਘੱਟ ਤਨਖਾਹ ਵਾਲੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਧਾਉਣ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਕੰਡੀਸਨਾ ਲਾ ਕੇ ਕੱਢੇ ਮੁਲਾਜ਼ਮਾਂ ਨੂੰ ਬਹਾਲ ਕਰਨ, ਨਜਾਇਜ਼ ਭਰਤੀ ਤੇ ਕਾਰਵਾਈ ਕਰਨ, ਸਰਵਿਸ ਰੂਲਾ ਵਿੱਚ ਸੋਧ ਕਰਨ ਸਮੇਤ ਸਾਰੀਆਂ ਮੰਗਾਂ ਤੇ ਵਿਭਾਗ ਦੇ ਅਧਿਕਾਰੀਆਂ ਨੂੰ ਲਾਗੂ ਕਰਨ ਲਈ ਇੱਕ ਮਹੀਨੇ ਦਾ ਸਮਾਂ ਦਿੱਤਾ ਗਿਆ ਸੀ ਪ੍ਰੰਤੂ ਵਿਭਾਗ ਦੇ ਅਧਿਕਾਰੀ ਲਾਗੂ ਕਰਨ ਤੋਂ ਭੱਜ ਰਹੇ ਹਨ ਜਿਸ ਖਿਲਾਫ਼ 2/2/2023 ਨੂੰ ਗੇਟ ਰੈਲੀਆਂ ਕਰਕੇ ਵਰਕਰਾਂ ਨੂੰ ਲਾਮਬੰਦ ਕੀਤਾ ਜਾਵੇਗਾ। ਇੱਥੇ ਬੋਲਦੇ ਹੋਏ ਉਨ੍ਹਾਂ ਕਿਹਾ ਕੀ ਜ਼ੇਕਰ ਅਧਿਕਾਰੀਆਂ ਨੇ ਆਪਣਾ ਰੱਵਿਈਆ ਨਾ ਬਦਲਿਆਂ ਤਾਂ ਜਥੇਬੰਦੀ ਤਿੱਖਾ ਗੁਪਤ ਸੰਘਰਸ਼ ਕਰਨ ਨੂੰ ਮਜਬੂਰ ਹੋਵੇਗੀ। ਸੂਬਾ ਜਰਨਲ ਸਕੱਤਰ ਸ਼ਮਸ਼ੇਰ ਸਿੰਘ, ਕੈਸ਼ੀਅਰ ਬਲਜਿੰਦਰ ਸਿੰਘ, ਸੀਨ ਮੀਤ ਪ੍ਰਧਾਨ ਕੁਲਵੰਤ ਸਿੰਘ ਮਨੇਸ ਅਤੇ ਸੂਬਾ ਜੋਇੰਟ ਸਕੱਤਰ ਜਗਤਾਰ ਸਿੰਘ,ਜੋਧ ਸਿੰਘ,ਜਲੋਰ ਸਿੰਘ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਪਨਬੱਸ ਅਤੇ ਪੀ ਆਰ ਟੀ ਸੀ ਦੇ ਸਾਰੇ ਕੱਚੇ ਮੁਲਾਜ਼ਮਾਂ ਨੂੰ ਤਰੁੰਤ ਪੱਕਾ ਕਰੇ ਅਤੇ ਮੰਨੀਆ ਮੰਗਾਂ ਲਾਗੂ ਕਰੇ। ਜੇਕਰ ਪੰਜਾਬ ਸਰਕਾਰ ਪਨਬਸ ਦੀਆਂ ਬੱਸਾਂ ਨੂੰ ਰੋਡਵੇਜ਼ ਵਿੱਚ ਮਰਜ਼ ਕਰਦੀ ਹੈ ਤਾਂ ਨਾਲ ਨਾਲ ਸਟਾਫ਼ ਨੂੰ ਵੀ ਪੰਜਾਬ ਰੋਡਵੇਜ਼ ਵਿੱਚ ਮਰਜ ਕਰ ਕੇ ਪੱਕਾ ਕੀਤਾ ਜਾਵੇ ।ਇਸ ਮੌਕੇ ਪ੍ਰਦੀਪ ਕੁਮਾਰ ਬਟਾਲਾ , ਜੋਧ ਸਿੰਘ, ਅੰਮ੍ਰਿਤਸਰ , ਗੁਰਪ੍ਰੀਤ ਸਿੰਘ ਢਿੱਲੋਂ ਮੁਕਤਸਰ , ਬਲਜਿੰਦਰ ਸਿੰਘ ਮੋਗਾ ਤੋਂ, ਜਤਿੰਦਰ ਸਿੰਘ ਸੰਗਰੂਰ,ਉਡੀਕ ਚੰਦ ਫਾਜ਼ਿਲਕਾ,ਹਰਪ੍ਰੀਤ ਸਿੰਘ ਸੋਢੀ ਫਰੀਦਕੋਟ ਅਤੇ ਜਗਤਾਰ ਸਿੰਘ ਆਦਿ ਹਾਜਰ ਸਨ।
Share the post "ਸਰਕਾਰ ਮੰਨੀਆਂ ਮੰਗਾ ਜਲਦੀ ਲਾਗੂ ਕਰੇ ਨਹੀਂ ਤਾਂ ਹੋਵੇਗਾ ਗੁਪਤ ਤੇ ਤਿੱਖਾ ਸੰਘਰਸ਼ :- ਕੁਲਵੰਤ ਸਿੰਘ ਮਨੇਸ"