WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਕਿਸਾਨ ਤੇ ਮਜ਼ਦੂਰ ਮਸਲੇ

ਉਗਰਾਹਾਂ ਜਥੇਬੰਦੀ ਵੱਲੋਂ “ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਦੇ ਮਨੁੱਖੀ ਅਧਿਕਾਰਾਂ ਦਾ ਮੁੱਦਾ ” ਵਿਸ਼ੇ ‘ਤੇ ਬਠਿੰਡਾ ਵਿਖੇ ਕਨਵੈਨਸ਼ਨ 7 ਨੂੰ

ਪੰਜਾਬੀ ਖ਼ਬਰਸਾਰ ਬਿਉਰੋ
ਮੋਗਾ, 30 ਜਨਵਰੀ:  ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੀ ਸੂਬਾ ਕਮੇਟੀ ਦੀ ਉੱਚ ਪੱਧਰੀ ਮੀਟਿੰਗ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਹੇਠ ਹੋਈ, ਜਿਸ ਦੇ ਫੈਸਲੇ ਦੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਜਨਰਲ ਸੱਕਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦਸਿਆ ਕਿ ਜਥੇਬੰਦੀ ਵੱਲੋਂ “ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਦੇ ਮਨੁੱਖੀ ਅਧਿਕਾਰਾਂ ਦਾ ਮੁੱਦਾ” ਵਿਸ਼ੇ ‘ਤੇ ਬਠਿੰਡਾ ਦੀ ਦਾਣਾਮੰਡੀ ਵਿਖੇ 07/02/2023 ਨੂੰ ਇੱਕ ਵਿਸ਼ਾਲ ਕਨਵੈਨਸ਼ਨ ਕੀਤੀ ਜਾ ਰਹੀ ਹੈ | ਸ੍ਰੀ ਕੋਕਰੀ ਨੇ ਕਿਹਾ ਕਿ ਸਜ਼ਾ ਭੁਗਤ ਚੁੱਕੇ ਕੈਦੀਆਂ ਦੇ ਕਾਨੂੰਨੀ, ਜਮਹੂਰੀ ਤੇ ਮਨੁੱਖੀ ਅਧਿਕਾਰਾਂ ਪੱਖੋਂ ਮੁਲਕ ਦੀਆਂ ਜੇਲ੍ਹਾਂ ਅੰਦਰ ਹਾਲਤ ਬਹੁਤ ਹੀ ਤਰਸ ਯੋਗ ਹੈ | ਵੱਖ-ਵੱਖ ਧਰਮਾਂ, ਜਾਤਾਂ ਤੇ ਇਲਾਕਿਆਂ ਨਾਲ ਸਬੰਧਤ ਅਣਗਿਣਤ ਕੈਦੀ ਸਜ਼ਾਵਾਂ ਪੂਰੀਆਂ ਹੋਣ ‘ਤੇ ਵੀ ਜੇਲ੍ਹਾਂ ਅੰਦਰ ਸੜ ਰਹੇ ਹਨ ਤੇ ਬਹੁਤ ਸਾਰੇ ਅਜਿਹੇ ਵੀ ਹਨ ਜਿਨ੍ਹਾਂ ਦੇ ਅਦਾਲਤੀ ਟਰਾਇਲ ਵੀ ਸ਼ੁਰੂ ਨਹੀਂ ਕੀਤੇ ਜਾਂਦੇ। ਕੇਂਦਰੀ ਤੇ ਸੂਬਾ ਪੱਧਰ ‘ਤੇ ਬੀਤੇ ਵਿੱਚ ਬਦਲ-ਬਦਲ ਕੇ ਆਈਆਂ ਸਾਰੀਆਂ ਰੰਗ-ਬਰੰਗੀਆਂ ਸਰਕਾਰਾਂ ਅਤੇ ਰਾਜ ਦੀਆਂ ਬਾਕੀ ਸੰਸਥਾਵਾਂ ਇਸ ਮੁੱਦੇ ‘ਤੇ ਸਿਰੇ ਦਾ ਗੈਰ- ਜਮਹੂਰੀ, ਅੜੀਅਲ ਤੇ ਧੱਕੜ ਰਵੱਈਆ ਅਖਤਿਆਰ ਕਰਦੀਆਂ ਆਈਆਂ ਹਨ | ਉਹਨਾਂ ਕਿਹਾ ਕਿ ਬਠਿੰਡਾ ਦੀ ਇਸ ਕਨਵੈਨਸ਼ਨ ਅੰਦਰ ਜਿੱਥੇ ਕੇਂਦਰੀ ਤੇ ਸੂਬਾ ਹਕੂਮਤਾਂ ਦੇ ਇਸ ਧੱਕੜ ਤੇ ਜਾਬਰ ਰੁਖ ਨੂੰ ਬੇਨਕਾਬ ਕੀਤਾ ਜਾਵੇਗਾ ਅਤੇ ਇਸ ਮੁੱਦੇ ਨਾਲ ਸਬੰਧਤ ਮੰਗਾਂ ਉਭਾਰੀਆਂ ਜਾਣਗੀਆਂ, ਓਥੇ ਜਥੇਬੰਦੀ ਦੀਆਂ ਵਿਸ਼ਾਲ ਸਫ਼ਾਂ ਨੂੰ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਦੇ ਮੁੱਦੇ ‘ਤੇ ਜਥੇਬੰਦੀ ਦੀ ਸਮਝ ਬਾਰੇ ਸਿੱਖਿਅਤ ਵੀ ਕੀਤਾ ਜਾਵੇਗਾ | ਇਸ ਕਨਵੈਨਸ਼ਨ ਨੂੰ ਜਥੇਬੰਦੀ ਦੇ ਮੁੱਖ ਆਗੂਆਂ ਤੋਂ ਬਿਨਾਂ ਜਮਹੂਰੀ ਤੇ ਮਨੁੱਖੀ ਅਧਿਕਾਰਾਂ ਦੇ ਜਾਣੇ-ਪਹਿਚਾਣੇ ਕਾਰਕੁੰਨ ਤੇ ਬੁੱਧੀਜੀਵੀ ਡਾ. ਨਵਸ਼ਰਨ ਕੌਰ ਤੇ ਸ੍ਰੀ ਐੱਨ ਕੇ ਜੀਤ ਐਡਵੋਕੇਟ ਸੰਬੋਧਨ ਕਰਨਗੇ | ਇਸ ਕਨਵੈਨਸ਼ਨ ਅੰਦਰ ਜਥੇਬੰਦੀ ਦੇ 1000 ਤੋਂ ਉੱਪਰ ਸਰਗਰਮ ਵਰਕਰਾਂ ਦੀ ਸ਼ਮੂਲੀਅਤ ਔਰਤਾਂ ਸਮੇਤ ਹੋਵੇਗੀ |

Related posts

ਪਿੰਡ ਗੋਬਿੰਦਪੁਰਾ ’ਚ ਭਾਜਪਾ ਨੂੰ ਸਵਾਲ ਪੁੱਛਣ ਲਈ ਲਗਾਇਆ ਬੈਨਰ

punjabusernewssite

ਮਜਦੂਰ ਮੁਕਤੀ ਮੋਰਚੇ ਦੇ ਉਮੀਦਵਾਰ ਨੇ ਮਜਦੂਰਾਂ ਤੇ ਔਰਤਾਂ ਦੀ ਅਵਾਜ਼ ਚੁੱਕਣ ਲਈ ਮੰਗਿਆ ਸਹਿਯੋਗ

punjabusernewssite

ਕਿਸਾਨ ਜਥੇਬੰਦੀ ਉਗਰਾਹਾਂ ਵੱਲੋਂ 510 ਮੰਡੀਆਂ ‘ਚ ਝੋਨੇ ਦੀ ਖਰੀਦ ਬੰਦ ਕਰਨ ਦੀ ਨਿਖੇਧੀ

punjabusernewssite