Friday, May 22, 2026
spot_img
spot_img
spot_img

ਡਿਪਟੀ ਕਮਿਸ਼ਨਰ ਨੇ ਐਮਆਰਐਸਪੀਟੀਯੂ ਵਿਖੇ ਚੱਲ ਰਹੇ ਪਟਵਾਰ ਸਿਖਲਾਈ ਸਕੂਲ ਦਾ ਕੀਤਾ ਦੌਰਾ

Date:

spot_img

ਸਿਖਲਾਈ ਲੈ ਰਹੇ ਪਟਵਾਰੀਆਂ ਨੂੰ ਆਪਣਾ ਕੰਮ ਰੁਚੀ ਨਾਲ ਸਿੱਖਣ ਲਈ ਕੀਤਾ ਪ੍ਰੇਰਿਤ
ਸੁਖਜਿੰਦਰ ਮਾਨ
ਬਠਿੰਡਾ, 24 ਫ਼ਰਵਰੀ : ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵਲੋਂ ਸਥਾਨਕ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਟੀਵਰਸਿਟੀ (ਐਮਆਰਐਸਪੀਟੀਯੂ) ਵਿਖੇ ਚੱਲ ਰਹੇ ਪਟਵਾਰ ਸਿਖਲਾਈ ਸਕੂਲ ਦਾ ਦੌਰਾ ਕਰਕੇ ਨਿਰੀਖਣ ਕੀਤਾ ਗਿਆ। ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਗੁਰਿੰਦਰ ਪਾਲ ਸਿੰਘ ਬਰਾੜ ਤੇ ਪਟਵਾਰ ਸਕੂਲ ਦੇ ਪ੍ਰਿੰਸੀਪਲ ਗੁਰਮੇਲ ਸਿੰਘ ਆਦਿ ਉਨ੍ਹਾਂ ਦੇ ਨਾਲ ਮੌਜੂਦ ਰਹੇ।ਇਸ ਦੌਰਾਨ ਡਿਪਟੀ ਕਮਿਸ਼ਨਰ ਵਲੋਂ ਸਿਖਲਾਈ ਲੈ ਰਹੇ ਪਟਵਾਰੀਆਂ ਨੂੰ ਪਟਵਾਰ ਦਾ ਕੰਮ ਬਹੁਤ ਬਰੀਕੀ ਅਤੇ ਰੁਚੀ ਨਾਲ ਸਿੱਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਮਾਲ ਵਿਭਾਗ ਨਾਲ ਸਬੰਧਤ ਕੰਮਾਂ ਪ੍ਰਤੀ ਜਾਣੂ ਵੀ ਕਰਵਾਇਆ ਅਤੇ ਸਾਰੇ ਸਿਖਲਾਈ ਅਧੀਨ ਪਟਵਾਰੀਆਂ ਨੂੰ ਆਪਣਾ ਕੰਮ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਲੋਕਾਂ ਦੇ ਕੰਮ ਕਰਨ ਲਈ ਕਿਹਾ। ਇਸ ਮੌਕੇ ਪਟਵਾਰ ਸਕੂਲ ਦੇ ਪ੍ਰਿੰਸੀਪਲ ਗੁਰਮੇਲ ਸਿੰਘ ਵਲੋਂ ਪਟਵਾਰ ਸਿਖਲਾਈ ਸਕੂਲ ਦੀ ਹੁਣ ਤੱਕ ਦੀ ਪ੍ਰਗਤੀ ਰਿਪੋਰਟ ਪੇਸ਼ ਕੀਤੀ ਗਈ। ਇਸ ਦੌਰਾਨ ਉਨ੍ਹਾਂ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੂੰ ਰਾਜਾ ਟੋਡਰ ਮੱਲ ਦੀ ਯਾਦਗਾਰੀ ਤਸਵੀਰ ਭੇਂਟ ਕਰਕੇ ਸਨਮਾਨਿਤ ਵੀ ਕੀਤਾ।

spot_img

Share post:

spot_img

Popular

More like this
Related

Chandigarh News : ਸ੍ਰੀ ਪਾਉਂਟਾ ਸਾਹਿਬ ਦੇ ਸ਼ਹੀਦਾਂ ਨੂੰ CM ਮਾਨ ਦਾ ਨਮਨ

Chandigarh News : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ...

Punjab News : ਚੋਣਾਂ ਵਿਚਾਲੇ ਵੱਡਾ ਸਿਆਸੀ ਬਵਾਲ, ਇਸ ਵੱਡੇ ਅਕਾਲੀ ਅਗੂ ‘ਤੇ ਹੋ ਗਈ FIR!

Faridkot News : ਪੰਜਾਬ ਵਿੱਚ ਨਗਰ ਕੌਂਸਲ ਚੋਣਾਂ ਦੇ...