ਸੁਖਜਿੰਦਰ ਮਾਨ
ਬਠਿੰਡਾ, 2 ਮਾਰਚ: ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਢਿੱਲੋਂ ਦੀ ਦੇਖ ਰੇਖ ਹੇਠ ਜ਼ਿਲੇ੍ਹ ਵਿਚ 16 ਫਰਵਰੀ ਤੋਂ 2 ਮਾਰਚ ਤੱਕ ਦੰਦਾਂ ਦੀ ਸਾਂਭ-ਸੰਭਾਲ ਸਬੰਧੀ 35ਵਾਂ ਪੰਦਰਵਾੜਾ ਮਨਾਇਆ ਗਿਆ ਜੋ ਅੱਜ ਸਮਾਪਤ ਹੋ ਗਿਆ ਹੈ।ਇਸ ਸਬੰਧ ਵਿਚ ਸਿਵਲ ਸਰਜਨ ਡਾ. ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪੰਦਰਵਾੜੇ ਤਹਿਤ ਜ਼ਿਲ੍ਹੇ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਵਿਖੇ ਲੋੜਵੰਦ ਵਿਅਕਤੀਆਂ ਨੂੰ ਡੈਂਚਰ ਵੰਡੇ ਗਏ।ਇਸ ਪੰਦਰਵਾੜੇ ਦੀ ਸਮਾਪਤੀ ਮੌਕੇ ਸਿਵਲ ਹਸਪਤਾਲ ਵਿਖੇ ਡੈਂਟਲ ਵਿਭਾਗ ਵਿਚ ਲੋੜਵੰਦ ਮਰੀਜ਼ਾਂ ਨੂੰ ਸਿਵਲ ਸਰਜਨ ਬਠਿੰਡਾ ਵਲੋਂ 40 ਦੇ ਕਰੀਬ ਮੁਫ਼ਤ ਡੈਂਚਰ ਵੰਡੇ ਗਏ।ਇਸ ਮੌਕੇ ਆਦੇਸ਼ ਮੈਡੀਕਲ ਕਾਲਜ ਦੇ ਇਸ ਪੰਦਰਵਾੜੇ ਦੌਰਾਨ ਵਧੀਆ ਕੰਮ ਕਰਨ ਵਾਲੇ ਡੈਂਟਲ ਵਿਿਦਆਰਥੀਆਂ ਨੂੰ ਸਨਮਾਨ ਵਜੋਂ ਸਰਟੀਫਿਕੇਟ ਵੀ ਦਿੱਤੇ ਗਏ।ਡਾ. ਢਿੱਲੋਂ ਨੇ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਕੁੱਲ 2073 ਮਰੀਜ਼ਾਂ ਦੀ ਜਾਂਚ ਕੀਤੀ ਗਈ।ਜਿਨ੍ਹਾਂ ਵਿਚੋਂ 114 ਦੀ ਸਕੇਲੰਿਗ, 61 ਵਿਅਕਤੀਆਂ ਦੀ ਆਰ.ਸੀ.ਟੀ, 128 ਦੀ ਟੈਂਪਰੇਰੀ ਫਿਿਲੰਗ, 266 ਦੀ ਪਰਮਾਨੈਂਟ ਫਿਿਲੰਗ ਕੀਤੀ ਗਈ।ਇਸ ਤੋਂ ਇਲਾਵਾ 279 ਮਰੀਜ਼ਾਂ ਦੇ ਦੰਦ ਕੱਢੇ ਗਏ ਅਤੇ 100 ਨਵੇਂ ਦੰਦਾਂ ਦੇ ਪੀੜ੍ਹ ਵੀ ਲਗਾਏ ਗਏ।ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਿੰਦਰਪਾਲ ਸਿੰਘ, ਡੀ.ਡੀ.ਐਚ.ਓ. ਡਾ. ਕਰਨ ਅਬਰੋਲ, ਡਾ. ਗਿਰੀਸ਼, ਡਾ.ਮਨੀਸ਼, ਡਾ.ਏ. ਬਾਂਸਲ, ਮਾਸ ਮੀਡੀਆ ਅਫ਼ਸਰ ਕੁਲਵੰਤ ਸਿੰਘ,ਜ਼ਿਲ੍ਹਾ ਬੀ.ਸੀ.ਸੀ ਕੁਆਰਡੀਨੇਟਰ ਨਰਿੰਦਰਕੁਮਾਰ, ਬਲਾਕ ਐਜ਼ੂਕੇਟਰ ਪਵਨਜੀਤਕੌਰ, ਬਲਦੇਵ ਸਿੰਘ ਹਾਜ਼ਰ ਸਨ।
Share the post "ਦੰਦਾਂ ਦੀ ਸਾਂਭ-ਸੰਭਾਲ ਸਬੰਧੀ 35ਵਾਂ ਪੰਦਰਵਾੜਾ ਸਮਾਪਤ,ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਡੈਂਚਰ ਵੰਡੇ: ਡਾ. ਢਿੱਲੋਂ"