ਸੁਖਜਿੰਦਰ ਮਾਨ
ਬਠਿੰਡਾ, 9 ਮਾਰਚ: ਕੇਂਦਰੀ ਏਜੰਸੀਆਂ ਅਤੇ ਏ.ਜੀ.ਟੀ.ਐੱਫ. ਵਲੋਂ ਮਿਲੀਆਂ ਇਨਪੁਟਸ ਤੋਂ ਬਾਅਦ ਜ਼ਿਲਾ ਪੁਲਿਸ ਨੇ ਨਜਦੀਕੀ ਪਿੰਡ ਨਰੂਆਣਾ ਦੇ ਇੱਕ ਵਿਅਕਤੀ ਪਾਸੋਂ 10 ਲੱਖ ਰੁਪਏ ਦੀ ਫ਼ਿਰੌਤੀ ਮੰਗਣ ਦੇ ਮਾਮਲੇ ’ਚ ਜੇਲ੍ਹ ’ਚ ਬੰਦ ਗੈਂਗਸਟਰ ਅਮਨਾ ਵਾਸੀ ਉੱਭਾ ਅਤੇ ਗੈਂਗਸਟਰ ਸੁੱਖਾ ਵਾਸੀ ਦੁਨੇਕੇ ਸਹਿਤ ਚਾਰ ਵਿਰੁਧ ਮੁਕੱਦਮਾ ਦਰਜ਼ ਕਰਦਿਆਂ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਬਠਿੰਡਾ ਦੇ ਐਸ.ਐਸ.ਪੀ ਗੁਲਨੀਤ ਸਿੰਘ ਖੁਰਾਣਾ ਨੇ ਦਸਿਆ ਕਿ ਸੂਚਨਾ ਤੋਂ ਬਾਅਦ ਇਸ ਕੇਸ ਵਿਚ ਥਾਣਾ ਸਦਰ ਬਠਿੰਡਾ ਵਿਖੇ ਮੁੱਕਦਮਾ ਨੰ 29 ਅ/ਧ 386,120ਬੀ ਆਈ ਪੀ ਸੀ ਦਰਜ ਕੀਤਾ ਗਿਆ। ਜਿਸਤੋਂ ਬਾਅਦ ਐਸ.ਪੀ ਅਜੈ ਗਾਂਧੀ ਦੀ ਅਗਵਾਈ ਹੇਠ ਸੀ ਆਈ ਏ-1 ਬਠਿੰਡਾ ਦੇ ਇੰਚਾਰਜ਼ ਇੰਸਪੈਕਟਰ ਤਰਜਿੰਦਰ ਸਿੰਘ ਦੀ ਟੀਮ ਵਲੋਂ ਮਾਮਲੇ ਦੀ ਤਫ਼ਤੀਸ਼ ਕਰਦਿਆਂ ਪ੍ਰਦੀਪ ਸਿੰਘ ਉਰਫ ਟੱਕੀ ਵਾਸੀ ਨਰੂਆਣਾ, ਤੇਗਵੀਰ ਸਿੰਘ ਉਰਫ ਤੇਗ ਵਾਸੀ ਭੁੱਚੋ ਮੰਡੀ ਅਤੇ ਅਮ੍ਰਿੰਤਪਾਲ ਸਿੰਘ ਉਰਫ ਅੰਬਰੀ ਵਾਸੀ ਪਿੰਡ ਚੱਕ ਬਖਤੂ ਨੂੰ ਅਰੋਪੀ ਵਜੋ ਨਾਮਜ਼ਦ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਦੌਰਾਨ ਪੁਛਗਿਛ ਤੋਂ ਬਾਅਦ ਪੁਲਿਸ ਨੇ ਇੰਨ੍ਹਾਂ ਕੋਲੋ ਇੱਕ ਪਿਸਤੌਲ ਦੇਸੀ 315 ਬੋਰ ਅਤੇ ਵਾਰਦਾਤ ਕਰਨ ਲਈ ਕੀਤੀ ਰੈਕੀ ਦੌਰਾਨ ਵਰਤੀ ਗਈ ਐਕਟੀਵਾ ਸਹਿਤ ਤਿੰਨ ਮੋਬਾਇਲ ਫ਼ੋਨ ਵੀ ਬ੍ਰਾਮਦ ਕੀਤੇ ਗਏ। ਜਿਸਤੋਂ ਬਾਅਦ ਜੁਰਮ ਵਿਚ 25/54/59 ਅਸਲਾ ਐਕਟ ਦਾ ਵਾਧਾ ਕੀਤਾ ਗਿਆ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਗ੍ਰਿਫਤਾਰ ਕੀਤੇ ਕਥਿਤ ਦੋਸ਼ੀਆਂ ਨੇ ਪੁੱਛਗਿਛ ਦੌਰਾਨ ਮੰਨਿਆ ਕਿ ਗੈਗਸਟਰ ਅਮਨਦੀਪ ਸਿੰਘ ਉਰਫ ਅਮਨਾ ਜੋ ਨਾਭਾ ਜੇਲ ਵਿੱਚ ਬੰਦ ਹੈ, ਨੇ ਇਹ ਵਾਰਦਾਤ ਕਰਨ ਲਈ ਕਿਹਾ ਸੀ। ਪਿੰਡ ਨਰੂਆਣਾ ਦੇ ਹੀ ਕਥਿਤ ਦੋਸ਼ੀ ਪ੍ਰਦੀਪ ਸਿੰਘ ਉਰਫ ਟੱਕੀ ਨੇ ਅਪਣੇ ਪਿੰਡ ਦੇ ਵਿਅਕਤੀ ਅਮਰੀਕ ਸਿੰਘ ਦਾ ਫੋਨ ਨੰਬਰ ਫਰੌਤੀ ਲੈਣ ਲਈ ਜੇਲ ਵਿੱਚ ਬੈਠੇ ਅਮਨਦੀਪ ਸਿੰਘ ਉਰਫ ਅਮਨਾ ਨੂੰ ਦਿੱਤਾ ਸੀ ਜਿਸ ਨੇ ਫਰੌਤੀ ਲੈਣ ਲਈ ਅਮਰੀਕ ਸਿੰਘ ਨੂੰ ਵਟਸਅੱਪ ਕਾਲ ਕਰਕੇ ਉਸਤੋ 10 ਲੱਖ ਰੁਪਏ ਦੀ ਫਰੌਤੀ ਮੰਗੀ ਸੀ। ਅਮਰੀਕ ਸਿੰਘ ਵੱਲੋ ਪੈਸੇ ਦੇਣ ਤੋ ਇਨਕਾਰ ਕਰਨ ’ਤੇ ਪ੍ਰਦੀਪ ਸਿੰਘ ਟੱਕੀ ਨੇ ਤੇਗਵੀਰ ਸਿੰਘ ਉਰਫ ਤੇਗ ਅਤੇ ਅਮ੍ਰਿੰਤਪਾਲ ਸਿੰਘ ਉਰਫ ਅੰਬਰੀ ਤਂੋ ਪਿੰਡ ਨਰੂਆਣਾ ਸਿਕਾਇਤਕਰਤਾ ਦੇ ਘਰ ਦੀ ਰੈਕੀ ਕਰਵਾਈ ਸੀ ਤਾਂ ਜੋ ਅਮਰੀਕ ਸਿੰਘ ਦਾ ਕੋਈ ਨੁਕਸਾਨ ਕੀਤਾ ਜਾ ਸਕੇ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਕਥਿਤ ਦੋਸ਼ੀ ਪ੍ਰਦੀਪ ਸਿੰਘ ਪਹਿਲਾ ਹੀ ਪੁਲਿਸ ਰਿਮਾਂਡ ’ਤੇ ਹੈ ਜਦੋਂਕਿ ਤੇਗਵੀਰ ਸਿੰਘ,ਅਮਿ੍ਰੰਤਪਾਲ ਸਿੰਘ ਸਹਿਤ ਅਤੇ ਅਮਨਦੀਪ ਸਿੰਘ ਉਰਫ ਅਮਨਾ ਉੱਭਾ ਨੂੰ ਨਾਭਾ ਜੇਲ ਵਿੱਚੋ ਪ੍ਰੋਡੰਕਸਨ ਵਾਰੰਟ ’ਤੇ ਲਿਆ ਕੇ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।
Share the post "ਜੇਲ੍ਹ ਅੰਦਰੋਂ ਫ਼ਿਰੌਤੀ ਮੰਗਣ ਵਾਲੇ ਗੈਂਗਸਟਰ ਸਹਿਤ ਚਾਰ ਗ੍ਰਿਫਤਾਰ, ਪਿਸਤੌਲ ਸਹਿਤ ਤਿੰਨ ਮੋਬਾਇਲ ਫ਼ੋਨ ਬਰਾਮਦ"