WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਜਮਹੂਰੀ ਅਧਿਕਾਰ ਸਭਾ ਵਲੋਂ ਵਾਤਾਵਰਣ ਪ੍ਰਦੂਸ਼ਣ ਸਬੰਧੀ ਚੇਤਨਾ ਕੰਵੇਨਸ਼ਨ ਆਯੋਜਿਤ

ਸੁਖਜਿੰਦਰ ਮਾਨ
ਬਠਿੰਡਾ, 26 ਮਾਰਚ: ਜਮਹੂਰੀ ਅਧਿਕਾਰ ਸਭਾ ਦੀ ਜਿਲ੍ਹਾ ਇਕਾਈ ਵਲੋਂ ਐਤਵਾਰ ਨੂੰ ਸਥਾਨਕ ਟੀਚਰਜ਼ ਹੋਮ ਵਿਖ਼ੇ ਵਤਾਵਰਣ ਪ੍ਰਦੂਸ਼ਣ ਸਬੰਧੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਇੱਕ ਵਿਸ਼ਾਲ ਕੰਵੇਨਸ਼ਨ ਕੀਤੀ ਗਈ,ਜਿਸ ਵਿੱਚ ਵੱਖ ਵੱਖ ਜਨਤਕ ਜਥੇਬੰਦੀਆਂ ਦੇ ਮੈਂਬਰਾਂ,ਨੌਜਵਾਨਾਂ ਵਿਦਿਆਰਥੀਆਂ ਤੇ ਔਰਤਾਂ ਨੇ ਸ਼ਮੂਲੀਅਤ ਕੀਤੀ । ਇਸ ਦੌਰਾਨ ਵਾਤਾਵਰਨ ਪ੍ਰਦੂਸ਼ਣ ਦੇ ਸ਼ਿਕਾਰ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ । ਇਸ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਉਘੇ ਵਾਤਾਵਰਣ ਚਿੰਤਕ ਤੇ ਕਾਲਮਨਵੀਸ ਡਾ ਗੋਪਾਲ ਕ੍ਰਿਸ਼ਨ ਦਿੱਲੀ ਨੇ ਵਿਸਥਾਰ ਸਹਿਤ ਵਿਚਾਰ ਸਾਂਝੇ ਕਰਦਿਆਂ ਸਮੁੱਚੇ ਪ੍ਰਦੂਸ਼ਣ ਸਬੰਧੀ ਜਾਣਕਾਰੀ ਤੇ ਲੋਕਾਂ ਵਿੱਚ ਚੇਤਨਾ ਦਾ ਪਸਾਰਾ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਪ੍ਰਿੰਸੀਪਲ ਬੱਗਾ ਸਿੰਘ ਨੇ ਆਪਣੇ ਸੁਆਗਤ ਭਾਸ਼ਣ ਵਿੱਚ ਕਿਹਾ ਕਿ ਨਰੋਈ ਤੇ ਸਿਹਤਮੰਦ ਜਿੰਦਗੀ ਜਿਉਣਾ ਲੋਕਾਂ ਦਾ ਬੁਨਿਆਦੀ ਅਧਿਕਾਰ ਹੈ ਤੇ ਇਸ ਅਧਿਕਾਰ ਨੂੰ ਯਕੀਨੀ ਬਣਾਉਣਾ ਸਰਕਾਰਾਂ ਦਾ ਸੰਵਿਧਾਨਿਕ ਫਰਜ਼ ਵੀ, ਜਿਸਦੇ ਚੱਲਦੇ ਇਸਦੀ ਪੂਰਤੀ ਲਈ ਹਵਾ,ਪਾਣੀ, ਜ਼ਮੀਨ ਤੇ ਖਾਦ ਪਦਾਰਥਾਂ ਆਦਿ ਨੂੰ ਪਲੀਤ ਹੋਣ ਤੋਂ ਬਚਾਉਣ ਦੀ ਜਿੰਮੇਵਾਰੀ ਹਰ ਹਕੂਮਤ ਦੀ ਬਣਦੀ ਹੈ । ਜਨਰਲ ਸਕੱਤਰ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਲੋਕਾਂ ਚ ਪ੍ਰਦੂਸ਼ਣ ਸਬੰਧੀ ਚੇਤਨਾ ਦੀ ਘਾਟ ਤੇ ਇਥੇ ਚਲਦੇ ਭ੍ਰਿਸ਼ਟਾਚਾਰ ਕਰਕੇ ਜਲ ਜੰਗਲ ਜ਼ਮੀਨ ਤੇ ਹਵਾ ਨੂੰ ਪਲੀਤ ਕੀਤਾ ਜਾ ਰਿਹਾ ਹੈ । ਪ੍ਰੈਸ ਸਕੱਤਰ ਡਾ ਅਜੀਤਪਾਲ ਸਿੰਘ ਨੇ ਮਲਬਰੋਜ਼ ਸ਼ਰਾਬ ਫੈਕਟਰੀ ਜ਼ੀਰਾ ਵਲੋਂ ਫੈਲਾਏ ਭਿਆਨਕ ਪ੍ਰਦੂਸ਼ਣ ਬਾਰੇ ਸਭਾ ਵਲੋਂ ਜਾਰੀ ਤੱਥ-ਖੋਜ ਰਿਪੋਰਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੈਟਰੋਲ ਚ ਏਥੈਨੋਲ ਰਲਾਉਣ ਦੀ ਨੀਤੀ ਤਹਿਤ ਲੱਗੇ ਜ਼ੀਰਾ ਫੈਕਟਰੀ ਵਰਗੇ ਡਿਸਟਿਲੇਸ਼ਨ ਪਲਾਟਾਂ ਨੇ ਹਵਾ ਪਾਣੀ ਤੇ ਜ਼ਮੀਨ ਨੂੰ ਪਲੀਤ ਕਰ ਦਿੱਤਾ ਹੈ,ਜਿਸ ਨਾਲ ਹੋ ਰਹੀਆਂ ਕੈਂਸਰ,ਪੀਲੀਆ,ਚਮੜੀ ਦੀਆਂ ਲਾਇਲਾਜ ਆਲਮਤਾਂ,ਗਰਭਪਾਤ ਤੇ ਨਿਪੁੰਸਕਤਾ ਵਰਗੀਆਂ ਬਿਮਾਰੀਆਂ ਗੰਭੀਰ ਬਿਮਾਰੀਆਂ ਨੂੰ ਵਧਣ ਤੋਂ ਰੋਕਿਆ ਨਹੀਂ ਜਾ ਰਿਹਾ । ਸਭਾ ਦੇ ਜਿਲ੍ਹਾ ਕਮੇਟੀ ਮੈਂਬਰ ਸੁਖਦੇਵ ਸਿੰਘ ਪਾਂਧੀ ਨੇ ਵੀ ਆਪਣੇ ਵਿਚਾਰ ਰੱਖੇ ਤੇ ਵਾਤਾਵਰਣ ਚ ਆਈਆਂ ਤਬਦੀਲੀਆਂ ਦਾ ਜ਼ਿਕਰ ਕੀਤਾ। ਕੰਵੇਨਸ਼ਨ ਵਿੱਚ ਸ਼੍ਰੀਮਤੀ ਕੁਲਵੰਤ ਕੌਰ ਵਲੋਂ ਪੜ੍ਹੇ ਤੇ ਇਕੱਠ ਵਲੋਂ ਪਾਸ ਕੀਤੇ ਮਤਿਆਂ ਵਿੱਚ ਗੁਰੂ ਰਾਮਦਾਸ ਮੈਡੀਕਲ ਕਾਲਜ ਅੰਮ੍ਰਿਤਸਸਰ ਦੀ ਦਲਿਤ ਡਾਕਟਰ ਪੰਪੋਸ਼ ਵਲੋਂ ਜਾਤਪਾਤੀ ਵਿਤਕਰੇ ਤੋਂ ਤੰਗ ਆ ਕੇ ਕੀਤੀ ਖ਼ੁਦਕਸ਼ੀ ਨੂੰ ਵਿਵਸਥਾ ਵਲੋਂ ਕੀਤਾ ਕਤਲ ਕਿਹਾ ਗਿਆ । ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਪੇਸ਼ ਬਜਟ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਵਿਤੀ ਗਰਾਂਟ ਚ ਕਟੌਤੀ ਕਰਨ,ਯੂਪੀ ਦੇ ਚਰਚਿਤ ਹਾਥਰਸ ਬਲਾਤਕਾਰ ਕਮ ਕਤਲ ਕਾਂਡ ਦੇ ਚਾਰ ਦੋਸ਼ੀਆਂ ਨੂੰ ਅਦਾਲਤ ਵਲੋਂ ਬਰੀ ਕਰਨ,ਪੰਜਾਬ ਸਰਕਾਰ ਵਲੋਂ ਫਿਰਕੂ ਅਨਸਰਾਂ ਤੇ ਕਾਰਵਾਈ ਕਰਨ ਦੇ ਬਹਾਨੇ ਸੂਬੇ ਚ ਦਹਿਸ਼ਤ ਪਾਉਣ ਲਈ ਇੰਟਰਨੈਟ ਸੇਵਾਵਾਂ ਬੰਦ ਕਰਨ,ਕੇਂਦਰੀ ਸੁਰੱਖਿਆ ਫੋਰਸਾਂ ਤਾਇਨਾਤ ਕਰਨ,ਕਾਲਾ ਕਨੂੰਨ ਐਨਐਸਏ ਲਾਕੇ ਗ੍ਰਿਫਤਾਰੀਆਂ ਕਰਨ ਤੇ ਇਹਨਾਂ ਕੇਸਾਂ ਦੀ ਸੂਚੀ ਜਾਰੀ ਕਰਨ ਤੇ ਬਚਾਓ ਪੱਖ ਦੀ ਪੈਰਵਾਈ ਕਰਨ ਵਾਲੇ ਇੱਕ ਵਕੀਲ ਜਸਪਾਲ ਸਿੰਘ ਮੱਝਪੁਰ ਨੂੰ ਗ੍ਰਿਫਤਾਰ ਕਰਨ ਦੀ ਨਿਖੇਧੀ, ਸੁਪਰੀਮ ਕੋਰਟ ਵਲੋਂ 2011 ਦੇ ਆਪਣੇ ਹੀ ਇੱਕ ਫੈਸਲੇ ਨੂੰ ਬਦਲਦਿਆਂ ਕਿਸੇ ਪਬੰਦੀਸ਼ੂਦਾ ਜਥੇਬੰਦੀ ਦਾ ਸਿਰਫ ਮੈਂਬਰ ਹੋਣ ਤੇ ਹੀ ਕਿਸੇ ਵਿਅਕਤੀ ਤੇ ਯੂਏਪੀਏ ਕਾਲਾ ਕਨੂੰਨ ਮੁੜ੍ਹਨ ਦੀ ਅਲੋਚਨਾ, ਜੀ-20 ਸਮੇਲਨ ਚ ਸਿੱਖਿਆ ਤੇ ਕਿਰਤ ਆਦਿ ਦੇ ਖੇਤਰਾਂ ਚ ਕਾਰਪੋਰੇਟ ਘਰਾਣਿਆਂ ਪੱਖੀ ਲਏ ਲਏ ਫੈਸਲਿਆਂ ਨੂੰ ਸੰਸਾਰ ਭਰ ਚ ਲਾਗੂ ਕਰਨ ਦੀ ਭਾਰਤ ਵਲੋਂ ਹਾਮੀ ਭਰਨ ਦੀ ਨਿਖੇਧੀ ਕਰਦੇ ਤੇ ਸਜ਼ਾ ਪੂਰੀ ਕਰ ਚੁੱਕੇ ਸਾਰੇ ਕੈਦੀਆਂ ਨੂੰ ਬਿਨਾਂ ਸ਼ਰਤ ਰਿਹਾ ਕਰਨ ਦੀ ਮੰਗ ਕਰਦੇ ਮਤੇ ਵੀ ਪਾਸ ਕੀਤੇ ਗਏ । ਅੰਤ ਵਿੱਚ ਮੀਤ ਪ੍ਰਧਾਨ ਪ੍ਰਿੰ ਰਣਜੀਤ ਸਿੰਘ ਨੇ ਕੰਵੇਨਸ਼ਨ ਵਿੱਚ ਸ਼ਾਮਲ ਸਾਰੇ ਲੋਕਾਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਜਿੰਮੇਵਾਰੀ ਸਹਾਇਕ ਸਕੱਤਰ ਅਵਤਾਰ ਸਿੰਘ ਵਲੋਂ ਬਾਖੂਬੀ ਨਿਭਾਈ ।

Related posts

ਬੀਬੀ ਜੰਗੀਰ ਕੌਰ ਨੂੰ ਅਕਾਲੀ ਦਲ ਨੇ ਦਿੱਤਾ ਇੱਕ ਹੋਰ ਮੌਕਾ

punjabusernewssite

ਵੱਡੀ ਖ਼ਬਰ: ਮਨਪ੍ਰੀਤ ਬਾਦਲ ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਮਿਲੀ ਜ਼ਮਾਨਤ

punjabusernewssite

ਕਿਸਾਨ ਅੰਦੋਲਨ ਖ਼ਤਮ ਹੋਣ ਤੋਂ ਬਾਅਦ ਭਾਜਪਾ ਵੀ ਹੋਈ ਸਰਗਰਮ

punjabusernewssite