ਸੁਖਜਿੰਦਰ ਮਾਨ
ਬਠਿੰਡਾ, 26 ਮਾਰਚ: ਸਥਾਨਕ ਥਾਣਾ ਕੋਤਵਾਲੀ ਦੀ ਪੁਲਿਸ ਨੇ ਇੱਕ ਦਹਾਕਾ ਪਹਿਲਾਂ ਮਾਰਕਫੈੱਡ ’ਚ ਹੋਏ ਲੱਖਾਂ ਦੇ ਗਬਨ ਮਾਮਲੇ ਵਿਚ ਰਿਕਾਰਡ ਗਾਇਬ ਕਰਨ ਵਾਲੇ ਇੱਕ ਸਾਬਕਾ ਡਿਪੂ ਮੈਨੇਜਰ ਬਚਿੱਤਰ ਸਿੰਘ ਵਿਰੁਧ ਆਈਪੀਸੀ ਦੀ ਧਾਰਾ 409 ਤਹਿਤ ਕੇਸ ਦਰਜ਼ ਕੀਤਾ ਹੈ। ਇਹ ਕੇਸ ਮਾਰਕਫ਼ੈਡ ਦੇ ਜਨਰਲ ਮੈਨੇਜਰ ਰਵਿੰਦਰ ਕੁਮਾਰ ਦੀ ਸਿਕਾਇਤ ’ਤੇ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਸਾਲ 2011-12 ਦੌਰਾਨ ਮਾਰਕਫੈੱਡ ’ਚ 76 ਲੱਖ 38 ਹਜ਼ਾਰ 879 ਰੁਪਏ ਦਾ ਗਬਨ ਹੋਇਆ ਸੀ। ਇਸ ਦੌਰਾਨ ਕੀਤੀ ਪੜਤਾਲ ਤੋਂ ਬਾਅਦ ਪਰਚਾ ਦਰਜ ਹੋ ਗਿਆ ਸੀ ਤੇ ਕੇਸ ਅਦਾਲਤ ਵਿਚ ਪੁੱਜ ਗਿਆ। ਅਦਾਲਤ ਦੌਰਾਨ ਚੱਲ ਰਹੀ ਸੁਣਵਾਈ ਦੌਰਾਨ ਇਹ ਤੱਥ ਸਾਹਮਣੇ ਆਏ ਕਿ ਤਤਕਾਲੀ ਡਿੱਪੂ ਮੈਨੇਜ਼ਰ ਬਚਿੱਤਰ ਸਿੰਘ ਲੱਖ ਰੁਪਏ ਦੇ ਗਬਨ ਦੇ ਕੇਸ ਨਾਲ ਸਬੰਧਤ ਰਿਕਾਰਡ ਗਾਇਬ ਕਰਨ ਦੇ ਨਾਲ ਸਬੰਧਤ ਰਿਕਾਰਡ ਉਕਤ ਡਿਪੂ ਮੈਨੇਜਰ ਨੇ ਨਵੇਂ ਆਏ ਮੈਨੇਜਰ ਨੂੰ ਰਿਕਾਰਡ ਹੀ ਨਹੀਂ ਸੌਂਪਿਆ ਸੀ। ਇਸਤੋਂ ਇਲਾਵਾ ਉਕਤ ਕੇਸ ਨਾਲ ਸਬੰਧਤ ਕੁਝ ਅਸਲ ਦਸਤਾਵੇਜ਼ ਗਾਇਬ ਸਨ, ਜੋ ਉਕਤ ਮਾਮਲੇ ਵਿੱਚ ਅਹਿਮ ਸਨ। ਪੁਲਿਸ ਅਧਿਕਾਰੀਆਂ ਮੁਤਾਬਕ ਸਾਬਕਾ ਡਿੱਪੂ ਮੈਨੇਜਰ ਬਚਿੱਤਰ ਸਿੰਘ ਵਿਰੁਧ ਕੇਸ ਦਰਜ਼ ਕਰਨ ਤੋਂ ਬਾਅਦ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Share the post "ਲੱਖਾਂ ਰੁਪਏ ਦੇ ਗਬਨ ’ਚ ਰਿਕਾਰਡ ਗਾਇਬ ਕਰਨ ਵਾਲੇ ਮਾਰਕਫੈਡ ਦੇ ਸਾਬਕਾ ਮੈਨੇਜ਼ਰ ਵਿਰੁਧ ਪਰਚਾ ਦਰਜ਼"