ਸੁਖਜਿੰਦਰ ਮਾਨ
ਬਠਿੰਡਾ, 21 ਅਪ੍ਰੈਲ : ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਬਠਿੰਡਾ ਵੱਲੋਂ ਵਿਦਿਆਰਥੀਆਂ ਨੂੰ ਕਾਰਪੋਰੇਟ ਜਗਤ ਅਤੇ ਇੰਡਸਟਰੀ ਦੀਆਂ ਲੋੜਾਂ ਅਨੁਸਾਰ ਰੁਜ਼ਗਾਰ ਮੁਖੀ ਸਿੱਖਿਆ ਪ੍ਰਦਾਨ ਕਰ ਕੇ ਉਨ੍ਹਾਂ ਨੂੰ ਹੁਨਰਮੰਦ ਬਣਾਉਣ ਦੇ ਨਾਲ-ਨਾਲ ਉਨ੍ਹਾਂ ਦੀ 100 ਫ਼ੀਸਦੀ ਪਲੇਸਮੈਂਟ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ । ਜਿਸਦੇ ਚੱਲਦੇ ਸਿੱਖਿਆ ਖੇਤਰ ਦੀ ਉੱਭਰਦੀ ਕੰਪਨੀ ਗਰੋਅੱਪ ਐਡ ਟੈੱਕ ਪ੍ਰਾ. ਲਿਮ. ਦੀ ਕੈਂਪਸ ਪਲੇਸਮੈਂਟ ਡਰਾਈਵ ਆਯੋਜਿਤ ਕਰਵਾਈ ਗਈ ਜਿਸ ਦੌਰਾਨ ਬੀ.ਐਫ.ਜੀ.ਆਈ. ਦੇ 15 ਵਿਦਿਆਰਥੀ 10 ਲੱਖ ਦੇ ਪੈਕੇਜ ਉਪਰ ਨੌਕਰੀ ਲਈ ਚੁਣੇ ਗਏ। ਪਲੇਸਮੈਂਟ ਡਰਾਈਵ ਦੌਰਾਨ ਗਰੋਅੱਪ ਐਡ ਟੈੱਕ ਪ੍ਰਾ. ਲਿਮ. ਦੇ ਅਧਿਕਾਰੀਆਂ ਨੇ ਐਪਟੀਚਿਊਡ ਟੈੱਸਟ ਰਾਹੀਂ ਵਿਦਿਆਰਥੀਆਂ ਦੀ ਚੋਣ ਪ੍ਰਕਿਰਿਆ ਸ਼ੁਰੂ ਕਰਨ ਤੋਂ ਬਾਦ ਇੰਟਰਵਿਊ ਕੀਤੀ। ਵਿਦਿਆਰਥੀਆਂ ਨੇ ਪੂਰੇ ਹੌਸਲੇ ਅਤੇ ਸਵੈ-ਵਿਸ਼ਵਾਸ ਨਾਲ ਇੰਟਰਵਿਊ ਦਿੱਤੀ। ਚੁਣੇ ਗਏ ਵਿਦਿਆਰਥੀਆਂ ਵਿੱਚ ਐਮ.ਕਾਮ. ਦੀ ਯਾਸ਼ਿਕਾ ਆਹੂਜਾ ਤੇ ਅਮਨਜੋਤ ਕੌਰ, ਐਮ.ਬੀ.ਏ. ਦੀ ਸਿਮਰਨ ਕੌਰ, ਲਵਦੀਪ ਸਿੰਘ ਤੇ ਮਨਪ੍ਰੀਤ ਸਿੰਘ, ਬੀ.ਸੀ.ਏ. ਦੇ ਨੀਤਿਨ ਮਿੱਤਲ, ਬੀ.ਟੈੱਕ. (ਕੰਪਿਊਟਰ ਸਾਇੰਸ ਇੰਜ.) ਦੇ ਸੰਤੋਸ਼ ਸ਼ਾਹ, ਰੋਹਿਤ ਕੇਸ਼ਵ ਵਿਦਿਆਰਥੀ ਤੇ ਮੁਹੰਮਦ ਸ਼ੇਜ਼ਾਨ ਅਹਿਮਦ, ਬੀ.ਟੈੱਕ. (ਸਿਵਲ ਇੰਜ.) ਦੇ ਸੁਖਜੀਤ ਸਿੰਘ, ਉਮੇਸ਼ ਕੁਮਾਰ ਤੇ ਅਮੋਲਕ ਕੁਮਾਰ, ਬੀ.ਟੈੱਕ. (ਇਲੈਕਟਰੀਕਲ ਇੰਜ.) ਦੇ ਦਵੰਦ ਰਾਮ, ਮੁਸਕਾਨ ਆਹੂਜਾ ਤੇ ਗਗਨਜੋਤ ਕੌਰ ਸ਼ਾਮਲ ਹਨ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਸੰਸਥਾ ਵੱਲੋਂ ਸਾਰੇ ਕੋਰਸਾਂ ਦੇ ਵਿਦਿਆਰਥੀਆਂ ਦੀ ਪਲੇਸਮੈਂਟ ਨੂੰ ਯਕੀਨੀ ਬਣਾਉਣ ਲਈ ਉਪਰਾਲੇ ਲਗਾਤਾਰ ਜਾਰੀ ਹਨ।
Share the post "ਬੀ.ਐਫ.ਜੀ.ਆਈ. ਦੇ 15 ਵਿਦਿਆਰਥੀ 10 ਲੱਖ ਸਾਲਾਨਾ ਦੇ ਪੈਕੇਜ ’ਤੇ ਨੌਕਰੀ ਲਈ ਚੁਣੇ"