Sunday, May 17, 2026
spot_img
spot_img
spot_img

ਪੱਤਰਕਾਰ ਤੇਜਿੰਦਰ ਭੁੱਲਰ ਨੂੰ ਸਦਮਾ, ਮਾਂ ਦਾ ਹੋਇਆ ਦਿਹਾਂਤ

Date:

spot_img

ਸੁਖਜਿੰਦਰ ਮਾਨ
ਬਠਿੰਡਾ, 22 ਅਪ੍ਰੈਲ: ਉੱਘੇ ਪੱਤਰਕਾਰ ਰਹੇ ਤੇ ਮੌਜੂਦਾ ਸਮੇਂ ਬਠਿੰਡਾ ਕੈਮੀਕਲ ਲਿਮਟਿਡ ਵਿਚ ਬਤੌਰ ਪੀਆਰਓ ਜਿੰਮੇਵਾਰੀ ਨਿਭਾ ਰਹੇ ਤੇਜਿੰਦਰ ਸਿੰਘ ਉਰਫ਼ ਨਾਟੀ ਭੁੱਲਰ ਦੀ ਮਾਤਾ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੇ ਵੱਡੇ ਭਰਾ ਮਨਜਿੰਦਰ ਭੁੱਲਰ ਦੇ ਵਿਦੇਸ਼ ਵਿਚੋਂ ਆਉਣ ਕਾਰਨ ਅੱਜ ਸਥਾਨਕ ਪਰਸਰਾਮ ਨਗਰ ਸਥਿਤ ਰਾਮਬਾਗ ਵਿਚ ਅੰਤਿਮ ਸੰਸਕਾਰ ਕੀਤਾ ਗਿਆ। ਜਿੱਥੇ ਪ੍ਰਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਤੋਂ ਇਲਾਵਾ ਸੈਕੜਿਆਂ ਦੀ ਤਾਦਾਦ ਵਿਚ ਵੱਖ ਵੱਖ ਖੇਤਰਾਂ ਤੋਂ ਲੋਕ ਪੁੱਜੇ ਹੋਏ ਸਨ। ਦਸਣਾ ਬਣਦਾ ਹੈ ਕਿ ਬਿਲਕੁਲ ਤੰਦਰੁਸਤ ਦੱਸੇ ਜਾ ਰਹੇ ਮਾਤਾ ਸਰਬਜੀਤ ਕੌਰ ਪਤਨੀ ਰਘਵੀਰ ਸਿੰਘ ਭੁੱਲਰ ਅਚਾਨਕ 20 ਅਪ੍ਰੈਲ ਨੂੰ ਬਰੇਨ ਹੈਮਰਜ਼ ਦਾ ਅਟੈਕ ਆਉਣ ਕਾਰਨ ਵਹਿਗੁਰੂ ਦੇ ਚਰਨਾਂ ਵਿਚ ਜਾ ਨਿਵਾਜ਼ੇ। ਉਨ੍ਹਾਂ ਦੀ ਇਸ ਬੇਵਕਤੀ ਮੌਤ ’ਤੇ ਹਲਕਾ ਵਿਧਾਇਕ ਜਗਰੂਪ ਸਿੰਘ ਗਿੱਲ, ਬੀਸੀਐਲ ਦੇ ਐਮ.ਡੀ ਰਜਿੰਦਰ ਮਿੱਤਲ ਤੇ ਸਮੂਹ ਸਟਾਫ਼ ਤੋਂ ਇਲਾਵਾ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ, ਸੀਨੀਅਰ ਡਿਪਟੀ ਮੇਅਰ ਅਸੋਕ ਪ੍ਰਧਾਨ, ਜੈਜੀਤ ਜੌਹਲ ਸਹਿਤ ਕੋਂਸਲਰਾਂ, ਵੱਡੀ ਗਿਣਤੀ ਵਿਚ ਪੱਤਰਕਾਰਾਂ ਨੇ ਦੁੱਖ ਦਾ ਇਜ਼ਹਾਰ ਕੀਤਾ ਹੈ।

spot_img

Share post:

spot_img

Popular

More like this
Related

ਗੁਰਦਾਸਪੁਰ ਵਿਖੇ ਗ੍ਰਨੇਡ ਸੁੱਟਣ ਦੇ ਮਾਮਲੇ ‘ਚ ਤਿੰਨ ਮੁਲਜ਼ਮ ਗ੍ਰਿਫ਼ਤਾਰ; ਮੁਲਜ਼ਮਾਂ ਕੋਲੋਂ ਇੱਕ ਹੋਰ ਗ੍ਰਨੇਡ ਬਰਾਮਦ

👉ਗ੍ਰਿਫ਼ਤਾਰ ਮੁਲਜ਼ਮਾਂ ਨੂੰ ਆਪਣੇ ਵਿਦੇਸ਼ੀ ਹੈਂਡਲਰ ਜ਼ਰੀਏ ਪ੍ਰਾਪਤ ਹੋਏ...

Bathinda Municipal Corporation Elections; ਮਹਿਤਾ ਧੜੇ ਨੇ ‘ਰੱਬ’ ਦਾ ਨਾਮ ਲੈ ਕੇ ਸ਼ੁਰੂ ਕੀਤੀ ਚੋਣ ਮੁਹਿੰਮ

👉ਗੁਰਦੁਆਰਾ ਸ਼੍ਰੀ ਕਿਲਾ ਮੁਬਾਰਕ ਅਤੇ ਪ੍ਰਾਚੀਨ ਸ਼੍ਰੀ ਹਨੂੰਮਾਨ ਮੰਦਰ...

Punjab News: 20 ਮਈ ਨੂੰ ਹੋਵੇਗੀ ਸੰਸਦ ਮੈਂਬਰ ਅੰਮ੍ਰਿਤਪਾਲ ਦੀ ਅਗਲੀ ਸੁਣਵਾਈ

Punjab News: ਖਡੂਰ ਸਾਹਿਬ ਤੋਂ ਸੰਸਦ ਮੈਂਬਰ Amritpal Singh...

ਕੰਗ ਦਾ ਚੋਣ ਕਮਿਸ਼ਨ ਨੂੰ ਪੱਤਰ, NRI ਵੋਟਰਾਂ ਲਈ ਵੱਡੀ ਮੰਗ!

Chandigarh News : ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ...