ਸੁਖਜਿੰਦਰ ਮਾਨ
ਬਾਦਲ, 2 ਮਈ: ਕੌਮੀ ਐਸ ਸੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਸਮੇਤ ਅਨੇਕਾਂ ਭਾਜਪਾ ਤੇ ਕਾਂਗਰਸੀ ਆਗੂਆਂ ਨੇ ਅੱਜ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਸਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਉਹਨਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕਰ ਕੇ ਦੁੱਖ ਸਾਂਝਾ ਕੀਤਾ। ਇਹਨਾਂ ਆਗੂਆਂ ਨੇ ਸ: ਬਾਦਲ ਵੱਲੋਂ ਪੰਜਾਬ ਦੇ ਵਿਕਾਸ ਲਈ ਪਾਏ ਅਣਮੁੱਲੇ ਯੋਗਦਾਨ ਅਤੇ ਪੰਜਾਬ ਵਿਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਕਾਇਮ ਰੱਖਣ ਲਈ ਕੀਤੇ ਕਾਰਜਾਂ ਨੂੰ ਯਾਦ ਕੀਤਾ। ਉਹਨਾਂ ਕਿਹਾ ਕਿ ਮੌਜੂਦਾ ਪੰਜਾਬ ਵਿਚ ਜਿੰਨੇ ਵੀ ਵੱਡੇ ਪ੍ਰਾਜੈਕਟ ਲੱਗੇ ਹਨ, ਉਹ ਸਭ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਹੁੰਦਿਆਂ ਲੱਗੇ ਹਨ। ਪ੍ਰਕਾਸ਼ ਸਿੰਘ ਬਾਦਲ ਸਾਬ੍ਹ ਦੀਆਂ ਅਸਥੀਆਂ ਕੱਲ੍ਹ ਦਿਨ ਬੁੱਧਵਾਰ ਮਿਤੀ 3 ਮਈ ਸਵੇਰੇ 11 ਵਜੇ, ਸ੍ਰੀ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕੀਤੀਆਂ ਜਾਣਗੀਆਂ।ਇਸ ਲਈ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦਾ ਪਰਿਵਾਰ ਕੱਲ੍ਹ ਪਿੰਡ ਬਾਦਲ ਵਿਖੇ ਹਾਜਰ ਨਹੀਂ ਰਹਿਣਗੇ। ਅੱਜ ਸੁਖਬੀਰ ਸਿੰਘ ਬਾਦਲ ਨੂੰ ਮਿਲ ਕੇ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਸੀਨੀਅਰ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ, ਬਲਬੀਰ ਸਿੰਘ ਸਿੱਧੂ, ਵਿਨੀਤ ਜੋਸ਼ੀ, ਜਗਦੀਪ ਸਿੰਘ ਨਕੱਈ, ਸੁਰਜੀਤ ਕੁਮਾਰ ਜਿਆਣੀ, ਸੁਖਪਾਲ ਸਿੰਘ ਨੰਨੂ, ਡਾ. ਸਤਵੰਤ ਸਿੰਘ ਮੋਹੀ ਤੇ ਐਸ ਐਸ ਚੰਨੀ, ਸਾਬਕਾ ਕੇਂਦਰੀ ਮੰਤਰੀ ਵਿਨੋਦ ਸ਼ਰਮਾ, ਅਵਿਨਾਸ਼ ਚੋਪੜਾ ਅਤੇ ਅਮਿਤ ਚੋਪੜਾ, ਸੀਨੀਅਰ ਕਾਂਗਰਸੀ ਆਗੂ ਅਵਤਾਰ ਹੈਨਰੀ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਕੁਸ਼ਲਦੀਪ ਸਿੰਘ ਢਿੱਲੋਂ, ਕੁਲਜੀਤ ਸਿੰਘ ਨਾਗਰਾ, ਪਰਗਟ ਸਿੰਘ, ਅਮਰਜੀਤ ਸਿੰਘ ਸਮਰਾ, ਹਰਦਿਆਲ ਕੰਬੋਜ, ਮਦਨ ਲਾਲ ਜਲਾਲਪੁਰ ਤੇ ਕਿਰਨਜੀਤ ਸਿੰਘ ਗਹਿਰੀ, ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਆਗੂ ਬਲਬੀਰ ਸਿੰਘ ਰਾਜੇਵਾਲ, ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਚੜੂਨੀ, ਸ਼ਾਹੀ ਇਮਾਮ ਪੰਜਾਬ ਮੁਹੰਮਦ ਉਸਮਾਨ ਰਹਿਮਨੀ ਲੁਧਿਆਣਵੀ, ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸ਼ਿਵ ਸੈਨਾ ਹਿੰਦੋਸਤਾਨ ਦੇ ਪ੍ਰਧਾਨ ਪਵਨ ਗੁਪਤਾ, ਕਾਲੀ ਮਾਤਾ ਮੰਦਿਰ ਪਟਿਆਲਾ ਦੇ ਮੁੱਖ ਪੁਜਾਰੀ ਬ੍ਰਹਮਾ ਨੰਦ ਗਿਰੀ, ਚੰਡੀਗੜ੍ਹ, ਪਟਿਆਲਾ, ਬਠਿੰਡਾ ਤੇ ਫਿਰੋਜ਼ਪੁਰ ਤੋਂ ਪੱਤਰਕਾਰ, ਐਮ ਆਰ ਐਸ ਪੀ ਟੀ ਯੂ ਦੇ ਵਾਈਸ ਚਾਂਸਲਰ ਡਾ. ਬੂਟਾ ਸਿੰਘ, ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਦੇ ਵਾਈਸ ਚਾਂਸਲਰ ਰਾਘਵੇਂਦਰ ਪੀ ਤਿਵਾੜੀ, ਪ੍ਰੋ. ਵੀ ਸੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਅਜੈਬ ਸਿੰਘ ਬਰਾੜ, ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਦੇ ਵੀ ਸੀ ਪ੍ਰਿਤਪਾਲ ਸਿੰਘ, ਪੰਜਾਬ ਦੇ ਸਾਬਕਾ ਮੁੱਖ ਸਕੱਤਰ ਸਰਵੇਸ਼ ਕੌਸ਼ਲ ਤੇ ਰਮੇਸ਼ਇੰਦਰ ਸਿੰਘ, ਸੀਨੀਅਰ ਆਈ ਏ ਐਸ, ਆਈ ਪੀ ਐਸ, ਪੀ ਸੀ ਐਸ ਤੇ ਪੀ ਪੀ ਐਸ ਅਫਸਰ, ਪ੍ਰਸਿੱਧ ਗਾਇਕ ਬੱਬੂ ਮਾਨ, ਸ਼ੈਰੀ ਮਾਨ, ਅਮਿਤੋਜ ਮਾਨ, ਬਾਬਾ ਗਿਆਨ ਦੇਵ ਕੰਖਲ ਅਖਾੜਾ ਵਾਲੇ, ਮਹੰਤ ਅਜੈਬ ਸਿੰਘ ਭਾਈ ਮਸਤਾਨ ਵਾਲੇ, ਮਹੰਤ ਪਿਆਰਾ ਸਿੰਘ ਬਰਨਾਲਾ, ਸਤਨਾਮ ਸਿੰਘ, ਡੇਰਾ ਭੂਰੀ ਹਰਨਾਮ ਸਿੰਘ ਮੋਗਾ, ਬਾਬਾ ਮੱਘਰ ਸਿੰਘ ਖੁੱਡੀਆਂ ਕਲਾਂ ਵਾਲੇ, ਬਾਬਾ ਪਲਵਿੰਦਰ ਸਿੰਘ ਨਿਰਮਲ ਕੁਟੀਆ ਮਾਨਸਾ ਵਾਲੇ, ਸ਼ਾਸਤਰੀ ਦਰਸ਼ਨ ਸਿੰਘ ਪਟਿਆਲਾ ਵਾਲੇ, ਬਾਬਾ ਸੁਖਦੇਵ ਸਿੰਘ ਸਾਧਨਾ ਸਾਹਿਬ ਵਾਲੇ, ਬਾਬਾ ਅਵਤਾਰ ਸਿੰਘ ਮਸਤੂਆਣਾ ਸਾਹਿਬ ਵਾਲੇ, ਬਾਬਾ ਗੁਰਜੰਟ ਸਿੰਘ ਵਿਰਕ ਖੁਰਦ ਵਾਲੇ, ਬਾਬਾ ਸੰਪੂਰਨ ਸਿੰਘ ਰਾਜਪੁਰਾ ਵਾਲੇ, ਬਾਬਾ ਜਗਜੀਤ ਸਿੰਘ ਬੜੂ ਸਾਹਿਬ ਵਾਲੇ, ਬਾਬਾ ਬਲਵੰਤ ਸਿੰਘ ਬਹਿਰਾਮ ਕੇ ਮੋਗਾ ਵਾਲੇ, ਸੰਤ ਹਰੀ ਸਿੰਘ ਨਾਨਕਸਰ ਕਲੇਰਾਂ ਵਾਲੇ, ਸਿੰਘ ਸਾਹਿਬ ਪ੍ਰੋ. ਮਨਜੀਤ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵਾਲੇ, ਬਾਬਾ ਗੁਰਬਖਸ਼ ਸਿੰਘ ਬਧਨੀ ਕਲਾਂ ਵਾਲੇ, ਸੰਤ ਬੀਰ ਸਿੰਘ ਕੰਗ ਸ੍ਰੀ ਗੰਗਾਨਗਰ ਵਾਲੇ ਅਤੇ ਹਰਿਆਣਾ ਦੇ ਸਾਬਕਾ ਡਿਪਟੀ ਸਪੀਕਰ ਰਣਬੀਰ ਸਿੰਘ ਗੰਗਵਾ ਸ਼ਾਮਲ ਹਨ।
Share the post "ਵਿਜੇ ਸਾਂਪਲਾ ਸਮੇਤ ਅਨੇਕਾਂ ਭਾਜਪਾ ਤੇ ਕਾਂਗਰਸੀ ਆਗੂਆਂ ਨੇ ਪ੍ਰਕਾਸ਼ ਸਿੰਘ ਬਾਦਲ ਅਕਾਲ ਚਲਾਣੇ ’ਤੇ ਦੁੱਖ ਕੀਤਾ ਸਾਂਝਾ"