Wednesday, May 13, 2026
spot_img
spot_img
spot_img

ਬਾਲ ਘਰਾਂ ਤੋਂ ਰਲੀਵ ਬੱਚਿਆਂ ਲਈ ਵਰਦਾਨ ਸਾਬਿਤ ਹੋ ਰਹੇ ਹਨ ਸਟੇਟ ਆਫਟਰ ਕੇਅਰ ਹੋਮਜ਼: ਡਾ. ਬਲਜੀਤ ਕੌਰ

Date:

spot_img

ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ ਆਫਟਰ ਕੇਅਰ ਹੋਮਜ਼ ’ਚ ਲੋੜਵੰਦ ਬੱਚਿਆਂ ਲਈ ਸਿੱਖਿਆ ਤੇ ਹੁਨਰ ਸਿਖਲਾਈ ਦਾ ਪ੍ਰਬੰਧ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 4 ਮਈ : ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਬਾਲ ਘਰ ਤੋਂ ਰਲੀਵ ਹੋਏ ਬੱਚੇ, ਜਿਨ੍ਹਾਂ ਦੀ ਪੜ੍ਹਾਈ ਅਤੇ ਸਿਖਲਾਈ ਬਾਲ ਘਰਾਂ ਵਿੱਚ ਅਧੂਰੀ ਰਹਿ ਜਾਂਦੀ ਹੈ, ਨੂੰ ਸਿੱਖਿਅਤ ਤੇ ਹੁਨਰਮੰਦ ਬਣਾਉਣ ਲਈ 18 ਤੋਂ 21 ਸਾਲ ਦੀ ਉਮਰ ਤੱਕ ਸਟੇਟ ਆਫਟਰ ਕੇਅਰ ਹੋਮ ਵਿੱਚ ਰੱਖਿਆ ਜਾਂਦਾ ਹੈ ਤਾਂ ਹੋ ਜਾਓ ਉਹ ਆਤਮ ਨਿਰਭਰ ਬਣ ਸਕਣ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਕੈਬਨਿਟ ਮੰਤਰੀ ਨੇ ਦੱਸਿਆ ਕਿ ਸਰਕਾਰ ਵਲੋਂ ਲੜਕੀਆਂ ਲਈ ਅੰਮ੍ਰਿਤਸਰ ਅਤੇ ਲੜਕਿਆਂ ਲਈ ਲੁਧਿਆਣਾ ਵਿਖੇ ਦੋ ਸਟੇਟ ਆਫਟਰ ਕੇਅਰ ਹੋਮ ਚਲਾਏ ਜਾ ਰਹੇ ਹਨ। ਇਨ੍ਹਾਂ ਸੰਸਥਾਵਾਂ ਵਿੱਚ 18 ਤੋਂ 21 ਸਾਲ ਦੇ ਬੱਚਿਆਂ ਦੀ ਦੇਖਭਾਲ, ਭੋਜਨ, ਕੱਪੜੇ, ਸਿੱਖਿਆ, ਡਾਕਟਰੀ ਸਹਾਇਤਾ, ਮੁਫਤ ਰਹਿਣ ਅਤੇ ਰਹਿਣ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਦੇ ਨਾਲ-ਨਾਲ ਕਿੱਤਾਮੁਖੀ ਸਿਖਲਾਈ ਮੁਹੱਈਆ ਕਾਰਵਾਈ ਜਾਂਦੀ ਹੈ। ਇਸ ਸਕੀਮ ਦਾ ਲਾਭ ਲੋੜਵੰਦ ਬੱਚੇ ਲੈ ਸਕਦੇ ਹਨ ਤੇ ਕਿਸੇ ਦਸਤਾਵੇਜ਼ ਦੀ ਜਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਬਾਰੇ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨਾਲ ਜਾਂ ਹੈਲਪਲਾਈਨ ਨੰਬਰ 1098 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਕਿਸੇ ਵੀ ਸ਼ਿਕਾਇਤ ਦੀ ਸੂਰਤ ਵਿੱਚ ਸਬੰਧਤ ਡਿਪਟੀ ਕਮਿਸ਼ਨਰ ਅਤੇ ਮੁੱਖ ਦਫ਼ਤਰ ਨਾਲ ਹੈਲਪਲਾਈਨ 0172-2608746 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਇਹ ਉਪਰਾਲਾ ਰਾਜ ਵਿੱਚ ਬੱਚਿਆਂ ਦੀ ਭਲਾਈ ਨੂੰ ਯਕੀਨੀ ਬਣਾਉਣ ਅਤੇ ਉਨ੍ਹਾਂ ਨੂੰ ਬਿਹਤਰ ਭਵਿੱਖ ਲਈ ਮੌਕੇ ਪ੍ਰਦਾਨ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ।

spot_img

Share post:

spot_img

Popular

More like this
Related

Haryana News: श्रमिकों को बेहतर स्वास्थ्य सुविधाएं देने के लिए हरियाणा सरकार प्रतिबद्ध : श्रम मंत्री श्री अनिल विज

👉 ईएसआईसी परियोजनाओं की हर माह होगी समीक्षा, लापरवाही बर्दाश्त...

Haryana News: ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹਰਿਆਣਾ ਉੱਦਮ ਪ੍ਰੋਤਸਾਹਨ ਬੋਰਡ ਦੀ 19ਵੀਂ ਮੀਟਿੰਗ ਹੋਈ

👉ਵੱਖ-ਵੱਖ ਉਦਯੋਗਿਕ ਪ੍ਰੋਜੈਕਟਾਂ ਲਈ ਵਿਸ਼ੇਸ਼ ਪ੍ਰੋਤਸਾਹਨ ਪੈਕੇਜ ਪ੍ਰਵਾਨ, ਨਿਵੇਸ਼...

Bathinda News: ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਭਾਜਪਾ ਦੀ ਬੌਖਲਾਹਟ ਦਾ ਨਤੀਜਾ: ਨੀਲ ਗਰਗ

👉ਪੰਜਾਬੀ ਡਰਨ ਵਾਲਿਆਂ ਚੋਂ ਨਹੀਂ ਹਨ, ਪੰਜਾਬ ਇਨਸਾਫ਼ ਕਰਨ...

ਪੰਜਾਬੀ ਆਪਣੀ ਮਾਂ ਬੋਲੀ ‘ਤੇ ਕਿਸੇ ਵੀ ਹਮਲੇ ਨੂੰ ਕਦੇ ਬਰਦਾਸ਼ਤ ਨਹੀਂ ਕਰਨਗੇ: ਬਲਤੇਜ ਪੰਨੂ

👉'ਆਪ' ਨੇ ਕੇਂਦਰ ਸਰਕਾਰ ਦੇ ਪੰਜਾਬ ਦੇ ਆਰਮੀ ਸਕੂਲਾਂ...