ਸੁਖਜਿੰਦਰ ਮਾਨ
ਬਠਿੰਡਾ, 26 ਮਈ : ਸ਼ਹਿਰ ਦੇ ਸਮਾਜ ਸੇਵੀ ਕੰਮਾਂ ਵਿੱਚ ਵੱਧ ਚੜ੍ਹ ਕਿ ਯੋਗਦਾਨ ਪਾਉਣ ਵਾਲੇ ਗੁਰਦਾਸ ਸਿੰਘ ਵੱਲੋਂ ਅੱਜ ਆਪਣੇ ਮਹਰੂਮ ਨੌਜਵਾਨ ਪੁੱਤਰ ਇਕਰੀਤ ਸਿੰਘ ਸਾਹੂ ਦੀ ਯਾਦ ਵਿਚ ਉਸਦੇ ਜਨਮ ਦਿਨ ਮੌਕੇ ਬਠਿੰਡਾ ਦੇ ਬੀਬੀ ਵਾਲਾ ਗੁਰਦਵਾਰਾ ਸਾਹਿਬ ਵਿਖ਼ੇ ਖ਼ੂਨ ਦਾਨ ਕੈੰਪ ਲਗਾਇਆ ਗਿਆ।i ਜਿਸ ਦਾ ਉਦਘਾਟਨ ਸ਼ਹਿਰ ਦੇ ਉਘੇ ਈ. ਐਨ. ਟੀ ਸਰਜਨ ਦਲਜੀਤ ਢਿਲੋਂ ਨੇ ਕੀਤਾ । ਇਸ ਮੌਕੇ 200 ਤੋਂ ਵੱਧ ਖ਼ੂਨ ਦਾਨੀਆਂ ਨੇ ਖ਼ੂਨ ਦਾਨ ਵਜੋਂ ਦਿੱਤਾ। ਇੱਕਰੀਤ ਦੇ ਪਿਤਾ ਗੁਰਦਾਸ ਸਿੰਘ ਨੇ ਦੁੱਖੀ ਮਨ ਨਾਲ ਦੱਸਿਆ ਅੱਜ ਉਸ ਦਾ ਜਨਮ ਦਿਨ ਸੀ ਅਤੇ ਉਹ ਅਕਸਰ ਆਪਣੇ ਦੋਸਤਾਂ ਮਿੱਤਰਾਂ ਨਾਲ ਮਿਲ ਕਿ ਲੋੜਵੰਦ ਲੋਕਾਂ ਅਤੇ ਕੀਮਤੀ ਜਾਨਾਂ ਬਚਾਉਣ ਲਈ ਖ਼ੂਨ ਦਾਨ ਕਰਦਾ ਸੀ । ਗੌਰਤਲਬ ਹੈ ਗੁਰਦਾਸ ਸਿੰਘ ਦਾ ਪੁੱਤਰ ਦੀ ਭਰ ਜੋਬਨ ਰੁੱਤੇ ਲੰਘੀ 7 ਮਾਰਚ ਨੂੰ ਇੱਕ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ।
ਮਹਰੂਮ ਪੁੱਤਰ ਦੀ ਯਾਦ ਨੂੰ ਸਮਰਿਪਤ ਲਗਾਇਆ ਖੂਨਦਾਨ ਕੈਂਪ
Date:




