ਪੰਜਾਬੀ ਖਬਰਸਾਰ ਬਿਉਰੋ
ਢੁੱਡੀਕੇ, 28 ਮਈ: ਸਿਵਲ ਸਰਜਨ ਮੋਗਾ ਡਾ. ਰਾਜੇਸ਼ ਅੱਤਰੀ ਅਤੇ ਜਿਲਾ ਟੀਕਾਕਰਨ ਅਫਸਰ ਡਾ. ਅਸ਼ੋਕ ਸਿੰਗਲਾ ਦੀ ਅਗਵਾਈ ਅਤੇ ਸੀਨੀਅਰ ਮੈਡੀਕਲ ਅਫਸਰ ਢੁੱਡੀਕੇ ਡਾ. ਸੁਰਿੰਦਰ ਸਿੰਘ ਝੱੱਮਟ ਦੇਖਰੇਖ ਹੇਠ ਅੱਜ ਪਲੱਸ ਪੋਲੀਉ ਦੇ ਪਹਿਲੇ ਦਿਨ ਢੁੱੱਡੀਕੇ ਬਲਾਕ ਦੇ ਜੀਰੋ ਤੋਂ ਪੰਜ ਸਾਲ ਤੱਕ ਦੇ 9682 ਬੱਚਿਆਂ ਨੰੁ ਪੋਲੀਉ ਵੈਕਸੀਨ ਦੀਆਂ ਬੂੰਦਾਂ ਪਿਲਾਈਆਂ ਗਈਆਂ, ਜਿਸ ਨਾਲ 59.24% ਦਾ ਟੀਚਾ ਪੂਰਾ ਕੀਤਾ ਗਿਆ । ਐਸ.ਐਮ.ੳ. ਡਾ. ਸੁਰਿੰਦਰ ਸਿੰਘ ਵੱਲੋਂ ਬਲਾਕ ਢੁੱੱਡੀਕੇ ਦੇ ਵੱਖ ਵੱਖ ਬੂਥਾਂ ਤੇ ਜਾ ਕੇ ਪਲੱਸ ਪੋਲੀਉ ਮੁਹਿੰਮ ਦਾ ਜਾਇਜਾ ਲਿਆ, ਇਸ ਸਮੇਂ ਉਹਨਾਂ ਦੇ ਨਾਲ ਫਾਰਮੇਸੀ ਅਫਸਰ ਗੁਰਮੀਤ ਸਿੰਘ, ਐਲਐਚਵੀ ਸੁਕਰਨਜੀਤ ਕੌਰ ਅਤੇ ਬਲਾਕ ਐਜੂਕੇਟਰ ਲਖਵਿੰਦਰ ਸਿੰਘ ਸਨ । ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸੀ.ਐਚ.ਸੀ. ਢੁੱੱਡੀਕੇ ਦੇ ਸੀਨੀਅਰ ਮੈਡੀਕਲ ਅਫਸਰ ਡਾ. ਸੁਰਿੰਦਰ ਸਿੰਘ ਝੱਮਟ ਨੇ ਦੱਸਿਆ ਕਿ ਪਲੱਸ ਪੋਲੀਉ ਮੁਹਿੰਮ ਦੌਰਾਨ ਬਲਾਕ ਢੁੱੱਡੀਕੇ ਵਿੱਚ ਵੈਕਸੀਨ ਦੀਆਂ ਬੂੰਦਾਂ ਪਿਲਾਉਣ ਲਈ 65 ਬੂਥ ਲਗਾਏ ਗਏ ਸਨ । ਫਾਰਮੇਸੀ ਅਫਸਰ ਗੁਰਮੀਤ ਸਿੰਘ ਅਤੇ ਬਲਾਕ ਐਜੂਕੇਟਰ ਲਖਵਿੰਦਰ ਸਿੰਘ ਨੇ ਦੱੱਸਿਆ ਕਿ ਮਿਤੀ 29 ਅਤੇ 30 ਮਈ ਨੂੰ ਵੈਕਸੀਨੇਟਰਾਂ ਵੱਲੋਂ ਘਰਾਂ ਅਤੇ ਸਕੂਲਾਂ ਵਿੱਚ ਜਾਕੇ ਬੂਥਾਂ ਤੇ ਨਾ ਪਹੁੰਚ ਸਕਣ ਵਾਲੇ ਬੱਚਿਆਂ ਨੂੰ ਪੋਲੀਓ ਵੈਕਸੀਨ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ। ਘਰ ਘਰ ਜਾਣ ਦੀ ਮੁਹਿੰਮ ਦੌਰਾਨ ਟੀਮਾਂ ਵੱਲੋਂ ਟੱਪਰੀਵਾਸ, ਝੁੱਗੀਆਂ, ਇੱਟਾਂ ਦੇ ਭੱਠੇ, ਸਲੱਮ ਏਰੀਆ, ਸੈਲਰ, ਫੈਕਟਰੀਆਂ, ਸਕੂਲ ਅਤੇ ਨਿਰਮਾਣ ਅਧੀਨ ਇਮਾਰਤਾਂ ਵਿਖੇ ਮੌਜੂਦ ਬੱਚਿਆਂ ਨੂੰ ਵਿਸ਼ੇਸ ਤੌਰ ਤੇ ਕਵਰ ਕੀਤਾ ਜਾਵੇਗਾ । ਉਹਨਾਂ ਦੱੱਸਿਆ ਕਿ ਬਲਾਕ ਢੁੱੱਡੀਕੇ ਦੇ ਲਗਭਗ 16342 ਬੱਚਿਆਂ ਨੂੰ ਪੋਲੀਓ ਵੈਕਸੀਨ ਦੀਆਂ ਬੂੰਦਾਂ ਪਿਲਾਉਣ ਲਈ 130 ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿਸਦੀ ਸੁਪਰਵੀਜਨ ਲਈ 13 ਸੁਪਰਵਾਈਜਰਾਂ ਦੀ ਡਿਊਟੀ ਲਗਾਈ ਗਈ ਹੈ ।
Share the post "ਪਲਸ ਪੋਲੀਉ ਦੇ ਪਹਿਲੇ ਦਿਨ ਢੁੱੱਡੀਕੇ ਬਲਾਕ ਦੇ 9682 ਬੱਚਿਆਂ ਨੰੁ ਪੋਲੀਉ ਵੈਕਸੀਨ ਦੀਆਂ ਬੂੰਦਾਂ ਪਿਲਾਈਆਂ ਗਈਆਂ"