Thursday, May 7, 2026
spot_img
spot_img

ਸਰਕਾਰੀ ਵਿਭਾਗਾਂ ਦੇ ਵਿੱਚ ਪ੍ਰਾਈਵੇਟ ਬੱਸਾਂ ਦੀ ਐਂਟਰੀ ਦਾ ਮਤਲਬ ਨਿੱਜੀਕਰਨ ਦੀ ਤਿਆਰੀ – ਕੁਲਵੰਤ ਸਿੰਘ ਮਨੇਸ

Date:

spot_img

ਸਰਕਾਰ ਪੰਜਾਬ ਦੇ ਅਦਾਰੇ ਬੰਦ ਕਰਕੇ ਪੰਜਾਬੀ ਨੌਜਵਾਨਾਂ ਨੂੰ ਬਾਹਰ ਭੇਜਣ ਲਈ ਤਤਪਰ – ਸੰਦੀਪ ਗਰੇਵਾਲ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 12 ਜੂਨ : ਪੰਜਾਬ ਰੋਡਵੇਜ਼ ਪਨਬਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 2511 ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ ਮਨੇਸ ਨੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨਵੇਂ ਰੋਜ਼ਗਾਰ ਦੇ ਸਾਧਨ ਪੈਦਾ ਕਰਨ ਦੀ ਬਜਾਏ ਟਰਾਂਸਪੋਰਟ ਵਿਭਾਗ ਦੇ ਵਿੱਚ ਪ੍ਰਾਈਵੇਟ ਬੱਸ ਪਾ ਕੇ ਵਿਭਾਗ ਨੂੰ ਪ੍ਰਾਈਵੇਟ ਕਰਨ ਵਾਲੇ ਪਾਸੇ ਵੱਲ ਨੂੰ ਜਾ ਰਹੀ ਹੈ । ਜੇਕਰ ਵਿਭਾਗ ਆਪਣੀ ਬੱਸਾਂ ਲੈਂਦਾ ਹੈ ਜਿਸ ਦੀ ਕੀਮਤ ਲਗਭਗ 25ਤੋ27 ਲੱਖ ਰੁਪਏ ਦੇ ਕਰੀਬ ਹੈ ਜਿਸ ਦੇ ਨਾਲ ਰੇਸ਼ੋ ਮੁਤਾਬਿਕ 5ਤੋ7 ਨੋਜਵਾਨ ਨੂੰ ਰੋਜ਼ਗਾਰ ਮਿਲ ਸਕਦਾ ਹੈ ਤੇ ਨਾਲ ਹੀ 17 ਕੈਟਾਗਰੀ ਫਰੀ ਸਫ਼ਰ ਸਹੂਲਤ ਪਹਿਲਾਂ ਤੋਂ ਹੀ ਲੈ ਰਹੀਆਂ ਹਨ ਉਹ ਵੀ ਬਰਕਰਾਰ ਰਹਿਣਗੀਆ ਪਰ ਸਰਕਾਰ ਨੇ ਪ੍ਰਾਈਵੇਟ ਮਾਲਕੀ ਵਾਲੀ ਬੱਸਾਂ ਦਾ ਟੈਂਡਰ ਕੱਢ ਕੇ ਆਪਣੇ ਮਨਸੂਬੇ ਜਾਹਰ ਕਰ ਦਿੱਤੇ ਹਨ। ਸੂਬਾ ਸੈਕਟਰੀ ਸ਼ਮਸ਼ੇਰ ਸਿੰਘ ਢਿਲੋਂ ਨੇ ਦੱਸਿਆ ਕਿ ਸਰਕਾਰ ਆਪਣੀ ਵੋਟਾਂ ਬਟੋਰਨ ਦੇ ਲਈ ਪੰਜਾਬ ਦੀ ਸਰਕਾਰ ਪਬਲਿਕ ਨੂੰ ਫਰੀ ਸਫ਼ਰ ਸਹੁਲਤ ਦਿੱਤੀ ਸੀ ਪਰ ਫਰੀ ਸਫ਼ਰ ਦੇ ਪੈਸੇ ਦਾ ਸਹੀ ਸਮੇਂ ਤੇ ਭੁਗਤਾਣ ਨਹੀਂ ਕੀਤਾ ਜਾ ਰਿਹਾ ਜਿਸ ਕਰਕੇ ਬਹਤੀਆ ਬੱਸਾਂ ਸਪੇਆਰ ਪਾਰਟਸ ਤੋਂ ਬਿਨ੍ਹਾਂ ਖੜੀਆਂ ਹਨ। ਦੁਸਰੇ ਪਾਸੇ ਸਰਕਾਰ ਵਿਭਾਗ ਦੇ ਵਿੱਚ ਠੇਕੇਦਾਰੀ ਸਿਸਟਮ ਨੂੰ ਲਗਾਤਾਰ ਪਹਿਲੀਆਂ ਸਰਕਾਰ ਵਾਂਗੂੰ ਚਲਾ ਰਹੀ ਹੈ । ਜਿਸ ਦੇ ਨਾਲ ਹੋਰ ਕਟੌਤੀਆਂ ਦੇ ਨਾਲ ਕਰੋੜਾਂ ਰੁਪਏ ਦੀ ਲੁੱਟ ਨੂੰ ਰੋਕ ਸਕਦੀ ਹੈ । ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਤੇ ਮਨੇਜਮੈਂਟ ਨੇ ਇਹ ਟੈਂਡਰ ਵਾਪਸ ਨਾ ਲਿਆ ਤਾਂ 19 ਜੂਨ ਨੂੰ ਪੀ.ਆਰ.ਟੀ.ਸੀ ਹੈਡ ਆਫਿਸ ਦੇ ਗੇਟ ਤੋਂ ਰੋਸ ਵਜੋਂ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਪੰਜਾਬ ਦੇ ਵੱਖ ਵੱਖ ਡਿੱਪੂਆਂ ਦੇ ਆਗ ਜਗਤਾਰ ਸਿੰਘ , ਜਲੌਰ ਸਿੰਘ , ਹਰਤਾਰ ਸ਼ਰਮਾ ਬਠਿੰਡਾ,ਬਲਜਿੰਦਰ ਸਿੰਘ , ਗੁਰਪ੍ਰੀਤ ਸਿੰਘ, ਰੋਹੀ ਰਾਮ , ਰਣਜੀਤ ਸਿੰਘ , ਆਦਿ ਆਗੂ ਸ਼ਾਮਲ ਹੋਏ।

Share post:

spot_img

Popular

More like this
Related

SGPC ਵਲੋਂ ਨਵੇਂ ਸਤਿਕਾਰ ਸੋਧ ਐਕਟ ਸਬੰਧੀ ਸਿੰਘ ਸਭਾਵਾਂ ਨਾਲ ਕੀਤੀ ਗਈ ਇਕੱਤਰਤਾ

Amritsar News : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ...

Bathinda Police ਵੱਲੋਂ ਨਸ਼ਾ ਤਸਕਰਾਂ ਵਿਰੁਧ ਵੱਢੀ ਕਾਰਵਾਈ; 98 ਕਿਲੋਂ ਭੁੱਕੀ ਸਮੇਤ 2 ਕਾਬੂ

Bathinda News: Bathinda Police ਵੱਲੋਂ ਵਿੱਢੀ ਗਈ ਨਸ਼ਾ ਮੁਕਤ...

ਇਸ਼ਮਾਨ ਭੁੱਲਰ ਹੈੱਡ ਬੁਆਏ ਅਤੇ ਅਮਰਾਜ ਕੌਰ ਹੈੱਡ ਗਰਲ ਚੁਣੇ ਗਏ

Bathinda News: ਲੋਕਤੰਤਰ ਦੇਸ਼ ਭਾਰਤ ਵਿੱਚ ਚੋਣਾਂ ਦਾ ਬਹੁਤ...

Jagmit Brar ਨੇ Haryana ‘ਚ ਕਾਂਗਰਸ ਨੂੰ ਦਿੱਤਾ ਝਟਕਾ; ਸਾਬਕਾ ਮੇਅਰ BJP ‘ਚ ਕਰਵਾਈ ਸ਼ਾਮਲ

Haryana News: Jagmit Brar; ਕਾਂਗਰਸ ਪਾਰਟੀ ਦੇ ਕੌਮੀ ਆਗੂ...