Friday, May 1, 2026
spot_img
spot_img

ਸ਼੍ਰੋਮਣੀ ਅਕਾਲੀ ਦਲ ਹਲਕਾ ਬਠਿੰਡਾ ਸਹਿਰੀ ਦੀ ਟੀਮ ਸੁਖਬੀਰ ਸਿੰਘ ਬਾਦਲ ਨੂੰ ਮਿਲੀ

Date:

spot_img

ਪੰਜਾਬੀ ਖ਼ਬਰਸਾਰ ਬਿਉਰੋ
ਬਾਦਲ, 19 ਜੁਲਾਈ:-ਵਿਧਾਨ ਸਭਾ ਹਲਕਾ ਬਠਿੰਡਾ ਸਹਿਰੀ ਦੇ ਨਵੇਂ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋ ਪਾਰਟੀ ਵੱਲੋ ਦਿੱਤੀ ਅਹਿਮ ਜਿੰਮੇਵਾਰੀ ਬਦਲੇ ਧੰਨਵਾਦ ਕਰਨ ਲਈ ਅੱਜ ਹਲਕੇ ਦੀ ਸਮੁੱਚੀ ਜਥੇਬੰਦੀ ਨਾਲ ਪਿੰਡ ਬਾਦਲ ਵਿਖੇ ਪਹੁੰਚੇ। ਉਥੇ ਉਹਨਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ । ਇਸ ਮੌਕੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬਠਿੰਡਾ ਸ਼ਹਿਰੀ ਹਲਕੇ ਲਈ ਨਵਾਂ ਨੌਜਵਾਨ ਆਗੂ ਇਕਬਾਲ ਸਿੰਘ ਬਬਲੀ ਢਿੱਲੋਂ ਬਤੌਰ ਹਲਕਾ ਇੰਚਾਰਜ ਤੁਹਾਨੂੰ ਦਿੱਤਾ ਹੈ, ਹੁਣ ਤੁਸੀਂ ਸਾਰਿਆਂ ਨੇ ਸਹਿਯੋਗ ਦੇਣਾ ਹੈ ਅਤੇ 2024 ਦੀਆਂ ਲੋਕ ਸਭਾ ਚੋਣਾਂ ਲਈ ਹੁਣੇ ਤੋਂ ਹੀ ਡੱਟ ਕੇ ਤਿਆਰੀ ਕਰਨੀ ਹੈ ।ਉਨ੍ਹਾਂ ਕਿਹਾ ਕਿ ਪੰਜਾਬ ਵਿਚ ਜਿੰਨੇ ਵੀ ਵੱਡੇ ਪ੍ਰੋਜੈਕਟ ਲੱਗੇ ਹਨ ਉਨ੍ਹਾਂ ਵਿੱਚੋਂ 95% ਸ਼੍ਰੋਮਣੀ ਅਕਾਲੀ ਦਲ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਹਨ । ਇਸ ਮੌਕੇ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋ ਨੇ ਕਿਹਾ ਕਿ ਉਹ ਬੂਥ ਪੱਧਰ ਤੱਕ ਕਮੇਟੀਆਂ ਬਣਾ ਕੇ ਪਾਰਟੀ ਨੂੰ ਹੇਠਲੇ ਪੱਧਰ ਤੱਕ ਮਜਬੂਤ ਕੀਤਾ ਜਾਵੇਗਾ ਅਤੇ ਹਰ ਵਰਕਰ ਤੇ ਲੀਡਰ ਦਾ ਮਾਣ ਸਤਿਕਾਰ ਕੀਤਾ ਜਾਵੇਗਾ। ਇਸ ਮੌਕੇ ਬਲਜੀਤ ਸਿੰਘ ਬੀੜ ਬਹਿਮਣ,ਦਲਜੀਤ ਸਿੰਘ ਬਰਾੜ ,ਯਾਦਵਿੰਦਰ ਸਿੰਘ ਯਾਦੀ, ਚਮਕੌਰ ਸਿੰਘ ਮਾਨ, ਨਿਰਮਲ ਸਿੰਘ ਸੰਧੂ ,ਰਾਜਵਿੰਦਰ ਸਿੰਘ ਸਿੱਧੂ, ਬੀਬੀ ਜੋਗਿੰਦਰ ਕੌਰ ਖਾਲਸਾ, ਹਰਪਾਲ ਸਿੰਘ ਢਿੱਲੋਂ, ਲਾਭ ਸਿੰਘ ਬੀ ਸੀ ਵਿੰਗ ,ਮੱਖਣ ਸਿੰਘ ਠੇਕੇਦਾਰ, ਬੀਬੀ ਬਲਵਿੰਦਰ ਕੌਰ,ਅਮਰਜੀਤ ਵਿਰਦੀ, ਮਨਮੋਹਨ ਕੂਕੂ, ਤੋਂ ਇਲਾਵਾ ਮੌਜੂਦਾ ਤੇ ਸਾਬਕਾ ਕੌਂਸਲਰ, ਵੱਖ-ਵੱਖ ਵਿੰਗਾਂ ਦੇ ਅਹੁਦੇਦਾਰ, ਸਰਕਲ ਜਥੇਦਾਰ ਅਤੇ ਪਤਵੰਤੇ ਸ਼ਹਿਰੀ ਹਾਜਰ ਸਨ।

Share post:

spot_img

Popular

More like this
Related

Bathinda News: ਸਹਾਇਕ ਥਾਣੇਦਾਰ ਬੋਘਾ ਸਿੰਘ ਸੇਵਾ ਮੁਕਤ…

Bathinda News : ਜ਼ਿਲ੍ਹਾ ਬਠਿੰਡਾ ਵਿੱਚ ਲੰਬੇ ਸਮੇਂ ਤੱਕ...