ਕਈ ਥਾਣਿਆਂ ਵਿਚ ਚੈਕਿੰਗ ਦੌਰਾਨ ਮਿਲਿਆ ਲਾਰਵਾ
ਸੁਖਜਿੰਦਰ ਮਾਨ
ਬਠਿੰਡਾ, 4 ਅਗਸਤ : ਪਿਛਲੇ ਦਿਨੀਂ ਬਰਸਾਤੀ ਮੌਸਮ ਤੇ ਹੜ੍ਹਾ ਤੋਂ ਬਾਅਦ ਸੂਬੇ ਵਿਚ ਦਿਨ-ਬ-ਦਿਨ ਵਧ ਰਹੇ ਡੈਂਗੂ ਦੇ ਪ੍ਰਕੋਪ ਦੇ ਮੱਦੇਨਜ਼ਰ ਅੱਜ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਜ਼ਿਲ੍ਹੇ ਦੇ ਸਮੂਹ ਥਾਣਿਆਂ ਤੇ ਪੁਲਿਸ ਦਫ਼ਤਰਾਂ ਦੀ ਚੈਕਿੰਗ ਕੀਤੀ ਗਈ। ਜਿਲ੍ਹਾ ਸਿਹਤ ਅਫ਼ਸਰ ਡਾ ਊਸਾ ਗੋਇਲ ਦੀ ਅਗਵਾਈ ਵਿਚ ਕੀਤੀ ਇਸ ਚੈਕਿੰਗ ਦੌਰਾਨ ਕਈ ਥਾਣਿਆਂ ਵਿਚੋਂ ਡੇਂਗੂ ਦਾ ਲਾਰਵਾ ਮਿਲਣ ਦੀ ਸੂਚਨਾ ਹੈ। ਇਸ ਦੌਰਾਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਡੇਂਗੂ ਪ੍ਰਤੀ ਜਾਗਰੂਕ ਵੀ ਕੀਤਾ ਅਤੇ ਇਸਤੋਂ ਬਚਣ ਦੇ ਤਰੀਕੇ ਵੀ ਦੱਸੇ। ਜ਼ਿਲ੍ਹਾ ਸਿਹਤ ਅਫ਼ਸਰ ਨੇ ਦਸਿਆ ਕਿ ਵੱਖ ਵੱਖ ਟੀਮਾਂ ਵੱਲੋਂ 8 ਪੁਲੀਸ ਥਾਣਿਆਂ ਦੀ ਚੈਕਿੰਗ ਕੀਤੀ। ਇਸ ਦੌਰਾਨ ਕਈ ਥਾਣਿਆਂ ਵਿਚ ਪਏ ਕਬਾੜ ਅਤੇ ਕੂਲਰ ਵਿਚ ਡੇਂਗੂ ਦਾ ਲਾਰਵਾ ਪਾਇਆ ਗਿਆ। ਸਿਹਤ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਥਾਣਿਆਂ ਦੇ ਕੂਲਰਾਂ ਤੋਂ ਇਲਾਵਾ ਇੱਥੇ ਜਬਤ ਕੀਤੇ ਵਹੀਕਲਾਂ ਅਤੇ ਪਏ ਕਬਾੜ ਵਿਚ ਮੀਂਹ ਦਾ ਪਾਣੀ ਅਕਸਰ ਹੀ ਇਕੱਠਾ ਹੋ ਜਾਂਦਾ ਹੈ ਜਿਸ ਕਾਰਨ ਡੇਂਗੂ ਮੱਛਰ ਦਾ ਲਾਰਵਾ ਪੈਦਾ ਹੁੰਦਾ।
ਗੈਂਗਸਟਾਰ ਲਾਰੈਂਸ ਬਿਸ਼ਨੋਈ ਦੀ ਮੁੜ ਤਬੀਅਤ ਵਿਗੜੀ, ਇਲਾਜ ਲਈ ਫਰੀਦਕੋਟ ਮੈਡੀਕਲ ਕਾਲਜ ਭੇਜਿਆ
ਉਨ੍ਹਾਂ ਦਸਿਆ ਕਿ ਜ਼ਿਲ੍ਹੇ ਅੰਦਰ ਤਾਜ਼ਾ ਮਿਲੇ ਡੇਂਗੂ 5 ਦੇ ਨਵੇਂ ਕੇਸਾਂ ਸਹਿਤ ਹੁਣ ਕੁੱਲ 23 ਐਕਟਿਵ ਕੇਸ ਹਨ। ਜ਼ਿਲ੍ਹਾ ਸਿਹਤ ਅਫ਼ਸਰ ਨੇ ਦੱਸਿਆ ਕਿ ਚੈਕਿੰਗ ਤੋਂ ਬਾਅਦ ਜਿੱਥੇ ਜਿੱਥੇ ਲਾਰਵਾਂ ਮਿਲਿਆ ਹੈ, ਉਸਦੀ ਸੂਚਨਾ ਨਗਰ ਨਿਗਮ ਨੂੰ ਦਿੱਤੀ ਜਾ ਰਹੀ ਹੈ ਤੇ ਨਾਲ ਹੀ ਨਿਗਮ ਅਧਿਕਾਰੀਆਂ ਨੂੰ ਥਾਣਿਆਂ ਅੰਦਰ ਫੋਗਿੰਗ ਕਰਵਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਅੰਦਰ 16 ਐਂਟੀ ਲਾਰਵਾ ਟੀਮਾਂ ਕੰਮ ਕਰ ਰਹੀਆਂ ਹਨ ਇਸ ਤੋਂ ਇਲਾਵਾ ਪੈਂਡੂ ਖੇਤਰ ਲਈ 28 ਟੀਮਾਂ ਕੰਮ ਕਰ ਰਹੀਆਂ ਹਨ। ਇਸ ਸਮੇਂ ਡਾ ਮਯੰਕਜੋਤ ਸਿਘ, ਪਵਨਜੀਤ ਕੌਰ ਬੀਈਈ, ਮਲੇਰੀਆ ਵਿੰਗ ਰਮੇਸ਼ ਕੁਮਾਰ, ਮੱਘਰ ਸਿੰਘ, ਹਰਵਿੰਦਰ ਸਿੰਘ, ਹਰਜੀਤ ਸਿੰਘ, ਜ਼ਸਵਿੰਦਰ ਸ਼ਰਮਾ ਹਾਜ਼ਰ ਸਨ। ਉਧਰ ਬਠਿੰਡਾ ਸ਼ਹਿਰ ਤੋਂ ਇਲਾਵਾ ਨਥਾਣਾ ਤੇ ਸੰਗਤ ਖੇਤਰ ਵਿਚ ਵੀ ਅੱਜ ਸ਼ੁੱਕਰਵਾਰ ਨੂੰ ਡਰਾਈ ਡੇ ਮੌਕੇ ਸਮੂਹ ਪੁਲਿਸ ਥਾਣਿਆਂ ਤੇ ਚੌਂਕੀ ਵਿੱਚ ਡੇਂਗੂ ਸਰਵੇ ਕੀਤਾ ਗਿਆ।
Share the post "ਡੈਂਗੂ ਦਾ ਡੰਗ: ਸਿਹਤ ਵਿਭਾਗ ਦੀਆਂ ਟੀਮਾਂ ਨੇ ਪੁਲਿਸ ਥਾਣਿਆਂ ਤੇ ਦਫ਼ਤਰਾਂ ਦੀ ਕੀਤੀ ਚੈਕਿੰਗ"