ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 14 ਅਗਸਤ : ਕਰੋਨਾ ਮਹਾਂਮਾਰੀ ਦੌਰਾਨ ਬਠਿੰਡਾ ਸ਼ਹਿਰ ਦੇੇ ਮੈਰੀਟੋਰੀਅਸ ਸਕੂਲ ਵਿਚ ਖੁੱਲੇ ਮੁਫ਼ਤ ਕੋਵਿਡ ਸੈਂਟਰ ਵਿਚ ਕਥਿਤ ਫੰਡਾਂ ਦੀ ਦੁਰਵਰਤੋਂ ਦੇ ਮਾਮਲੇ ਵਿਚ ਸਮਾਜ ਸੇਵੀਆਂ ਵਲੋਂ ਚੁੱਕੀ ੳੁੰਗਲ ਤੋਂ ਬਾਅਦ ਆਖਰ ਪ੍ਰਸਾਸਨ ਨੇ ਇਸਦੀ ਉੱਚ ਪੱਧਰੀ ਜਾਂਚ ਦਾ ਫੈਸਲਾ ਲਿਆ ਹੈ। ਮੁਢਲੀ ਪੜਤਾਲ ਮੁਤਾਬਕ ਸੁਸਾਇਟੀ ਦੇ ਅਹੁੱਦੇਦਾਰਾਂ ਵਲੋਂ ਸਰਕਾਰੀ ਫੰਡਾਂ ’ਚੋਂ ਮੈਡੀਕਲ ਸਟਾਫ਼ ਨੂੰ ਤਨਖਾਹਾਂ ਦੇ ਰੂਪ ’ਚ ਦਿੱਤੇ ਕਰੀਬ 19 ਲੱਖ 80 ਹਜ਼ਾਰ 209 ਰੁਪਏ ਦੀ ਰਾਸ਼ੀ ਵਾਪਸ ਸਰਕਾਰੀ ਖ਼ਜਾਨੇ ’ਚ ਜਮ੍ਹਾਂ ਕਰਵਾਉਣ ਦੇ ਹੁਕਮ ਦਿੱਤੇ ਹਨ।
ਖ਼ੁਸਖਬਰ: ਸਾਢੇ ਤਿੰਨ ਸਾਲ ਬਾਅਦ ਬਠਿੰਡਾ ਤੋਂ ਦਿੱਲੀ ਲਈ ਮੁੜ ਸ਼ੁਰੂ ਹੋਵੇਗੀ ਹਵਾਈ ਸੇਵਾ
ਇਸ ਸਬੰਧ ਵਿਚ ਜ਼ਿਲ੍ਹਾ ਸਮਾਲ ਸੇਵਿੰਗ ਅਫ਼ਸਰ ਵਲੋਂ ਪੂਜਾ ਵਾਲਾ ਮੁਹੱਲਾ ਸਥਿਤ ਦਰਸਾਏ ਐਡਰੇਸ ਉਪਰ ਲੰਘੀ 31 ਜੁਲਾਈ ਨੂੰ ਅਪਣੇ ਪੱਤਰ ਨੰਬਰ 268 ਰਾਹੀਂ ਸੁਸਾਇਟੀ ਦੇ ਪ੍ਰਧਾਨ ਨੂੰ ਬੈਂਕ ਸਟੇਟਮੈਂਟਾਂ, ਖਰੀਦੇ ਸਮਾਨ ਦਾ ਸਟਾਕ ਰਜਿਸਟਰ, ਕੇਸ਼ ਬੁੱਕਾਂ ਆਦਿ ਮੁਹੱਈਆਂ ਕਰਵਾਉਣ ਤੋਂ ਇਲਾਵਾ ਸੁਸਾਇਟੀ ਕੋਲ ਮੌਜੂਦ ਸਮਾਨ ਦੀ ਫ਼ਿਜੀਕਲ ਤੌਰ ‘ਤੇ ਵੈਰੀਫ਼ਿਕੇਸ਼ਨ ਕਰਵਾਉਣ ਲਈ ਵੀ ਕਿਹਾ ਹੈ। ਪ੍ਰਸਾਸਨ ਦੇ ਸੂਤਰਾਂ ਮੁਤਾਬਕ ਸੁਸਾਇਟੀ ਦੇ ਅਹੁੱਦੇਦਾਰਾਂ ਵਲੋਂ ਇਸ ਪੱਤਰ ਦੇ ਜਵਾਬ ’ਚ ਕਰੀਬ 51 ਲੱਖ ਰੁਪਏ ਦੇ ਖ਼ਰਚਾ ਸਰਟੀਫਿਕੇਟ ਵੀ ਦਿੱਤੇ ਹਨ ਪ੍ਰੰਤੂ ਅਧਿਕਾਰੀ ਇੰਨ੍ਹਾਂ ਸਰਟੀਫਿਕੇਟਾਂ ਤੋਂ ਸੰਤੁਸਟ ਨਹੀਂ ਹੋਇਆ ਹੈ। ਪਤਾ ਚੱਲਿਆ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਮਾਮਲੇ ਵਿਚ ਕਾਫ਼ੀ ਗੰਭੀਰ ਦਿਖ਼ਾਈ ਦੇ ਰਿਹਾ ਹੈ ਤੇ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਆਉਣ ਵਾਲੇ ਕੁੱਝ ਦਿਨਾਂ ‘ਚ ਇਸਦੀ ਨਿਰਪੱਖ ਜਾਂਚ ਲਈ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ।
ਐਨ ਜੀ ਓ ਅਧੀਨ ਕੰਮ ਕਰਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਵਿਧਾਇਕ ਦੇ ਘਰ ਅੱਗੇ ਕੀਤਾ ਰੋਸ ਪ੍ਰਦਰਸ਼ਨ
ਉਧਰ ਛੋਟੀਆਂ ਬੱਚਤਾਂ ਵਿਭਾਗ ਦੇ ਉਚ ਅਧਿਕਾਰੀ ਇਸ ਗੱਲ ਦੀ ਵੀ ਪੜਤਾਲ ਕਰ ਰਹੇ ਹਨ ਕਿ ਤੁਰੰਤ ਰਜਿਸਟਰ ਹੋਈ ਸੁਸਾਇਟੀ ਨੂੰ ਕਿਸ ਤਰ੍ਹਾਂ ਤੇ ਕਿੰਨੇ ਫੰਡ ਮੁਹੱਈਆਂ ਕਰਵਾਈ ਜਾ ਸਕਦੇ ਹਨ। ਦਸਣਾ ਬਣਦਾ ਹੈ ਕਿ ਕੋਵਿਡ ਕੇਅਰ ਸੈਂਟਰ ਸੁਸਾਇਟੀ ਦੇ ਨਾਂ ‘ਤੇ 31 ਮਈ 2021 ਨੂੰ ਇੱਕ ਸੁਸਾਇਟੀ ਰਜਿਸਟਰ ਕਰਵਾਈ ਗਈ ਸੀ, ਜਿਸਨੂੰ ਬਾਅਦ ਵਿਚ ਤਤਕਾਲੀ ਵਿਤ ਮੰਤਰੀ ਵਲੋਂ ਅਪਣੇ ਅਖਤਿਆਰੀ ਕੋਟੇ ਵਿਚੋਂ 30 ਲੱਖ ਰੁਪਏ ਗ੍ਰਾਂਟ ਦਿੰਤੀ ਗਈ ਸੀ। ਸੂਤਰਾਂ ਨੇ ਇਹ ਵੀ ਦਸਿਆ ਹੈ ਕਿ ਪਹਿਲਾਂ ਇਸ ਗ੍ਰਾਂਟ ਨੂੰ ਖਰਚਣ ਲਈ ਰੈਡ ਕਰਾਸ ਨੂੰ ਕਾਰਜ਼ਕਾਰੀ ਏਜੰਸੀ ਬਣਾਇਆ ਗਿਆ ਸੀ ਪ੍ਰੰਤੂ ਅਚਾਨਕ ਇੱਕ ਦਿਨ ਬਾਅਦ ਕਾਰਜ਼ਕਾਰੀ ਏਜੰਸੀ ਵੀ ਇਸ ਸੁਸਾਇਟੀ ਨੂੰ ਹੀ ਬਣਾ ਦਿੱਤਾ ਗਿਆ ਸੀ। ਇਸਤੋਂ ਇਲਾਵਾ ਸਰਕਾਰੀ ਖ਼ਜਾਨੇ ਵਿਚੋਂ 11 ਲੱਖ ਰੁਪਏ ਹੋਰ ਫੰਡ ਵੀ ਜਾਰੀ ਹੋਏ ਦੱਸੇ ਜਾ ਰਹੇ ਹਨ।
ਜੀਦਾ ਟੋਲ ਪਲਾਜ਼ੇ ਵਾਲਿਆਂ ਦੀ ਗੁੰਡਾਗਰਦੀ: ਕਿਸਾਨ ਆਗੂ ਦੀ ਪੱਗ ਲਾਹੀ, ਹੋਇਆ ਪਰਚਾ ਦਰਜ਼
ਗੌਰਤਲਬ ਹੈ ਕਿ ਸਰਕਾਰੀ ਰਾਸ਼ੀ ਤੋਂ ਇਲਾਵਾ ਲੱਖਾਂ ਰੁਪਏ ਦੇ ਸਮਾਨ ਆਦਿ ਦੇ ਰੂਪ ਵਿਚ ਇਸ ਸੁਸਾਇਟੀ ਨੂੰ ਦਾਨ ਮਿਲਿਆ ਸੀ। ਇਸੇ ਤਰ੍ਹਾਂ ਇੱਥੇ ਭਰਤੀ ਹੋਣ ਵਾਲੇ ਮਰੀਜ਼ਾਂ ਤੇ ਉਨ੍ਹਾਂ ਦੇ ਅਟੈਂਡਟਾਂ ਲਈ ਬਠਿੰਡਾ ਸ਼ਹਿਰ ਦੀ ਢਾਬਾ ਐਸੋਸੀਏਸ਼ਨ ਵਲੋਂ ਮੁਫ਼ਤ ਖਾਣਾ ਮੁਹੱਈਆਂ ਕਰਵਾਉਣ ਦਾ ਜਨਤਕ ਐਲਾਨ ਕੀਤਾ ਸੀ, ਜਿਸਦੀਆਂ ਅਖ਼ਬਾਰਾਂ ਵਿਚ ਲੱਗੀਆਂ ਕਤਰਾਂ ਵੀ ਸ਼ਹਿਰ ਦੇ ਲੋਕਾਂ ਵਲੋਂ ਸੰਭਾਲ ਕੇ ਰੱਖੀਆਂ ਹੋਈਆਂ ਹਨ। ਵੱਡੀ ਗੱਲ ਇਹ ਹੈ ਕਿ ਇਸ ਸੁਸਾਇਟੀ ਵਲੋ ਕੀਤੇ ਕਾਰਜਾਂ ਦੇ ਫੰਡਾਂ ਦਾ ਹਿਸਾਬ ਕਿਤਾਬ ਨਾ ਦੇਣ ਅਤੇ ਇੱਥੈ ਮੌਜੂਦ ਕਰੋੜਾਂ ਰੁਪਏ ਦੇ ਮਿਲੇ ਸਾਜੋ-ਸਮਾਨ ਬਾਰੇ ਕੁੱਝ ਵੀ ਪਤਾ ਨਾ ਹੋਣ ਦਾ ਦਾਅਵਾ ਵੀ ਇੱਥੈ ਕੰਮ ਕਰ ਚੁੱਕੀ ਇੱਕ ਉੱਘੀ ਸਮਾਜ ਸੇਵੀ ਸੰਸਥਾ ਦੇ ਅਹੁੱਦੇਦਾਰ ਵਲੋਂ ਸੋਸਲ ਮੀਡੀਆ ਉਪਰ ਕੀਤਾ ਗਿਆ ਸੀ। ਜਿਸਤੋਂ ਬਾਅਦ ਹੁਣ ਕਈ ਹੋਰ ਸੰਸਥਾਵਾਂ ਵੀ ਇਸ ਮਾਮਲੇ ਵਿਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨ ਲਈ ਅਵਾਜ਼ ਉਠਾਉਣ ਲੱਗੀਆਂ ਹਨ।
ਠੇਕਾ ਮੁਲਾਜ਼ਮ 15 ਅਗਸਤ ਨੂੰ ਮੁੱਖ ਮੰਤਰੀ ਅਤੇ ਮੰਤਰੀਆਂ ਦਾ ਕਾਲੇ ਝੰਡਿਆਂ ਨਾਲ਼ ਕਰਨਗੇ ਵਿਰੋਧ
ਇਸ ਸਬੰਧੀ ਸਭ ਤੋਂ ਪਹਿਲਾਂ ਅਵਾਜ਼ ਉਠਾਉਣ ਵਾਲੇ ਗੁਰਵਿੰਦਰ ਸਰਮਾ ਨੇ ਅਪਣੀ ਫ਼ੇਸਬੁੱਕ ’ਤੇ ਇਸ ਕੋਵਿਡ ਸੈਂਟਰ ਵਿਚੋਂ ਸਮਾਨ ਗਾਇਬ ਹੋਣ ਸਬੰਧੀ ਪੋਸਟ ਪਾਈ ਗਈ ਸੀ, ਜਿਸ ਵਿਚ ਉਨ੍ਹਾਂ ਦੋਸ਼ ਲਗਾਇਆ ਸੀ ਕਿ ਆਕਸੀਜਨ ਕੰਸਨਟਰੇਟਰ ਤੋਂ ਇਲਾਵਾ ਇੱਥੇ ਦਰਜਨਾਂ ਏਸੀ, ਮਹਿੰਗੀਆਂ ਡਾਕਟਰੀ ਮਸ਼ੀਨਾਂ, ਡੀਪ ਫਰੀਜ਼ਰ, ਮਰੀਜਾਂ ਲਈ ਬੈਡ, ਦਰਜਨਾਂ ਸੀਸੀਟੀਵ ਕੈਮਰੇ, ਕੂਲਰ ਅਤੇ ਹੋਰ ਬਹੁਤ ਸਾਰਾ ਸਮਾਨ ਇੱਥੇ ਪਿਆ ਹੋਇਆ ਸੀ ਪ੍ਰੰਤੂ ਜਦੋਂ ਬਿਮਾਰੀ ਖਤਮ ਹੋ ਗਈ ਤਾਂ ਓਹ ਸਮਾਨ ਖੁਰਦ ਬੁਰਦ ਹੋ ਗਿਆ। ਉਨ੍ਹਾਂ ਇਸ ਮਾਮਲੇ ਵਿਚ ਅਸਿੱਧੇ ਤੌਰ ‘ਤੇ ਕੁੱਝ ਪ੍ਰਧਾਨਾਂ ’ਤੇ ਵੀ ੳੁੰਗਲ ਉਠਾਈ ਸੀ।
ਹਾਲਾਂਕਿ ਇਸ ਕੋਵਿਡ ਸੈਂਟਰ ਨੂੰ ਚਲਾਉਣ ਲਈ ਬਣਾਈ ਸੁਸਾਇਟੀ ਦੇ ਖ਼ਜਾਨਚੀ ਦਰਵਜੀਤ ਮੈਰੀ ਨੇ ਦਾਅਵਾ ਕੀਤਾ ਸੀ ਕਿ ‘‘ ਉਨ੍ਹਾਂ ਕੋਲ ਇੱਕ ਇੱਕ ਪੈਸੇ ਦਾ ਹਿਸਾਬ ਹੈ ਤੇ ਆਕਸੀਜਨ ਕੰਸਨਟਰੇਟਰ ਸਹਿਤ ਕੁੱਝ ਸਮਾਨ ਉਨ੍ਹਾਂ ਕੋਲ ਪਿਆ ਹੈ ਜਦ ਕਿ ਬਾਕੀ ਸਮਾਨ ਮੈਰੀਟੋਰੀਅਸ ਸਕੂਲ ਅਤੇ ਸਿਵਲ ਹਸਪਤਾਲ ਵਿਚ ਖੁੱਲੇ ਡੀਡੀਆਰਸੀ ਸੈਂਟਰ ਨੂੰ ਦੇ ਦਿੱਤਾ ਗਿਆ ਸੀ। ’’ਦੂਜੇ ਪਾਸੇ ਡਿਪਟੀ ਕਮਿਸ਼ਨਰ ਸੌਕਤ ਅਹਿਮਦ ਪਰੇ ਨੇ ਕਿਹਾ ਹੈ ਕਿ ‘‘ ਸੁਸਾਇਟੀ ਨੂੰ ਪੱਤਰ ਜਾਰੀ ਕੀਤਾ ਗਿਆ ਹੈ ਤੇ ਮਾਮਲੇ ਦੀ ਜਾਂਚ ਕਰ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਸੁਸਾਇਟੀ ਦੇ ਅਹੁੱਦੇਦਾਰ ਤੇ ਕੁੱਝ ਹੋਰ ਸੰਸਥਾਵਾਂ ਉਨ੍ਹਾਂ ਨੂੰ ਮਿਲੀਆਂ ਵੀ ਹਨ, ਜਿੰਨ੍ਹਾਂ ਨੂੰ ਰਿਕਾਰਡ ਤੇ ਖਰਚੇ ਪੈਸੇ ਦਾ ਹਿਸਾਬ ਕਿਤਾਬ ਦਿਖਾਉਣ ਲਈ ਕਿਹਾ ਗਿਆ ਹੈ।
ਅਕਾਲੀ ਦਲ ਹੜ੍ਹ ਮਾਰੇ ਕਿਸਾਨਾਂ ਵਾਸਤੇ ਨਿਆਂ ਲੈਣ ਲਈ ਪਟਿਆਲਾ, ਮਾਨਸਾ ਤੇ ਸ਼ਾਹਕੋਟ ’ਚ ਧਰਨੇ ਦੇਵੇਗਾ
ਮਾਮਲੇ ਦੀ ਜਾਂਚ ਵਿਜੀਲੈਂਸ ਨੂੰ ਸੋਂਪੀ ਜਾਵੇ: ਸਾਧੂ ਰਾਮ ਕੁਸ਼ਲਾ ਤੇ ਸੋਨੂੰ ਮਹੇਸ਼ਵਰੀ
ਬਠਿੰਡਾ: ਉਧਰ ਭ੍ਰਿਸਟਾਚਾਰ ਸਹਿਤ ਹੋਰਨਾਂ ਸਮਾਜਿਕ ਬੁਰਾਈਆਂ ਦੇ ਵਿਰੁਧ ਲਗਾਤਾਰ ਕਈ ਦਹਾਕਿਆਂ ਤੋਂ ਕੰਮ ਕਰਨ ਵਾਲੇ ਸ਼ਹਿਰ ਦੇ ਉੱਘੇ ਸਮਾਜ ਸੇਵੀ ਸਾਧੂ ਰਾਮ ਕੁਸ਼ਲਾ ਨੇ ਇਸ ਮੁੱਦੇ ’ਤੇ ਸੋਸਲ ਮੀਡੀਆ ਉਪਰ ਇੱਕ ਪੋਸਟ ਪਾ ਕੇ ਮਾਮਲੇ ਦੀ ਨਿਰਪੱਖ ਤੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਸੰਪਰਕ ਕਰਨ ‘ਤੇ ਉਨ੍ਹਾਂ ਕਿਹਾ ਕਿ ‘‘ ਜੇਕਰ ਕਰੋਨਾਂ ਵਰਗੀ ਮਹਾਂਮਾਰੀ ਵਿਚ ਵੀ ਕਿਸੇ ਨੇ ਕੋਈ ਗਲਤ ਕੰਮ ਕੀਤਾ ਹੈ ਤਾਂ ਉਸਨੂੰ ਕਿਸੇ ਵੀ ਕੀਮਤ ’ਤੇ ਬਖਸਿਆਂ ਨਹੀਂ ਜਾਣਾ ਚਾਹੀਦਾ ਹੈ। ’’ ਸ਼੍ਰੀ ਕੁਸ਼ਲਾ ਨੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਮੰਗ ਕੀਤੀ ਕਿ ਇਸ ਮਾਮਲੇ ਵਿਚ ਸਚਾਈ ਜਾਣ ਲਈ ਵਿਜੀਲੈਂਸ ਕੋਲੋਂ ਇਸਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਤੇ ਜੇਕਰ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸਦੇ ਵਿਰੁਧ ਮਿਸਾਲੀ ਕਾਰਵਾਈ ਹੋਣੀ ਚਾਹੀਦੀ ਹੈ।
ਬਠਿੰਡਾ ’ਚ ਪਾਰਕਿੰਗ ਦਾ ਮੁੱਦਾ ਹੋਇਆ ਹੱਲ, ਹੁਣ ਪੀਲੀ ਲਾਈਨ ਦੇ ਅੰਦਰ ਖੜੀਆਂ ਗੱਡੀਆਂ ਨਹੀਂ ਚੁੱਕ ਸਕੇਗਾ ਠੇਕੇਦਾਰ
ਇਸੇ ਤਰ੍ਹਾਂ ਸ਼ਹਿਰ ਦੇ ਇੱਕ ਹੋਰ ਉੱਘੇ ਸਮਾਜ ਸੇਵੀ ਸੋਨੂੰ ਮਹੇਸ਼ਵਰੀ ਨੇ ਇਸ ਮਸਲੇ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਮਾਮਲਾ ਇਸ ਕਰਕੇ ਹੋਰ ਵੀ ਗੰਭੀਰ ਬਣ ਜਾਂਦਾ ਹੈ ਕਿ ਇਹ ਮੁੱਦਾ ਚੁੱਕਣ ਵਾਲੀ ਸੰਸਥਾ ਦੇ ਆਗੂ ਗੁਰਵਿੰਦਰ ਸਰਮਾ ਨੇ ਉਸ ਸਮੇਂ ਅਪਣੀ ਜਾਨ ’ਤੇ ਖੇਡ ਕੇ ਕੋਵਿਡ ਕੇਅਰ ਸੈਂਟਰ ਵਿਚ ਕੰਮ ਕੀਤਾ ਹੈ, ਜਿਸਦੇ ਚੱਲਦੇ ਉਨ੍ਹਾਂ ਦੀ ਗੱਲ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ ਤੇ ਪ੍ਰਸ਼ਾਸਨ ਤੇ ਸਰਕਾਰ ਨੂੰ ਨਿਰਪੱਖ ਜਾਂਚ ਕਰਕੇ ਸ਼ਹਿਰ ਵਾਸੀਆਂ ਸਾਰੇ ਸਚਾਈ ਰੱਖਣ ਚਾਹੀਦੀ ਹੈ। ਸ਼੍ਰੀ ਮਹੇਸ਼ਵਰੀ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਵਲੋਂ ਵੀ ਤੱਥ ਇਕੱਤਰ ਕੀਤੇ ਜਾ ਰਹੇ ਹਨ ਤੇ ਵਿਜੀਲੈਂਸ ਜਾਂਚ ਲਈ ਜਲਦੀ ਹੀ ਸਿਕਾਇਤ ਦਿੱਤੀ ਜਾ ਰਹੀ ਹੈ।
Share the post "ਕੋਵਿਡ ਸੈਂਟਰ ਦਾ ਮਾਮਲਾ: ਡੀਸੀ ਨੇ ਸੁਸਾਇਟੀ ਨੂੰ 20 ਲੱਖ ਜਮ੍ਹਾਂ ਕਰਵਾਉਣ ਦਾ ਕੱਢਿਆ ਨੋਟਿਸ"