ਅਠਾਰਾਂ ਸਾਲਾਂ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਤੋ ਬਾਅਦ ਥਾਣੇ ਅੱਗੇ ਧਰਨਾ

0
51
0

ਰਜਿੰਦਰਪਾਲ ਸ਼ਰਮਾ
ਭਗਤਾ ਭਾਈਕਾ, 19 ਅਗਸਤ: ਨੌਜਵਾਨ ਦੀ ਨਸ਼ੇ ਦੀ ਓਵਰਡੋਜ ਨਾਲ ਹੋਈ ਮੌਤ ਤੋ ਬਾਅਦ ਪਰਿਵਾਰ ਵਲੋਂ ਇਨਸਾਫ਼ ਲੈਣ ਲਈ ਨੌਜਵਾਨ ਦੀ ਲਾਸ਼ ਨੂੰ ਥਾਣਾ ਭਗਤਾ ਭਾਈਕਾ ਅੱਗੇ ਰੱਖਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਧਰਨਾ ਦਿੱਤਾ ਗਿਆ। ਇਸ ਦੌਰਾਨ ਕਿਸਾਨ ਆਗੂਆਂ ਅਤੇ ਪ੍ਰੀਵਾਰ ਨੇ ਨਸ਼ੇ ਦੇ ਸੌਦਾਗਰਾਂ ਤੇ ਕਾਰਵਾਈ ਕਰਨ ਦੀ ਮੰਗ ਕੀਤੀ।

ਬਠਿੰਡਾ ਦੇ ‘ਏਬੀਐਮ ਇੰਟਰਨੈਸ਼ਨਲ ਇੰਮੀਗਰੇਸ਼ਨ ਸੈਂਟਰ’ ਦਾ ਕੰਸਲਟੈਸੀ ਲਾਇਸੰਸ ਹੋਇਆ ਰੱਦ

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮਲੂਕਾ ਦਾ 18 ਸਾਲਾਂ ਨੌਜਵਾਨ ਇਕਬਾਲ ਸਿੰਘ ਗੱਗੂ ਪੁੱਤਰ ਸਤਪਾਲ ਸਿੰਘ ਦੀ ਨਸ਼ੇ ਦੀ ਓਵਰ ਡੋਜ ਨਾਲ ਮੌਤ ਹੋ ਗਈ ਸੀ। ਜਿਸ ਤੋ ਬਾਅਦ ਪ੍ਰੀਵਾਰ ਨੇ ਪਿੰਡ ਦੇ ਕੁਝ ਵਿਅਕਤੀਆਂ ਤੇ ਨਸ਼ਾ ਵੇਚਣ ਦਾ ਇਲਜਾਮ ਲਗਾਕੇ ਓਨ੍ਹਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਇਸ ਮੌਕੇ ਜਾਣਕਾਰੀ ਦਿੰਦਿਆ ਨਗਰ ਪੰਚਾਇਤ ਮਲੂਕਾ ਦੇ ਪ੍ਰਧਾਨ ਦੇ ਪਤੀ ਜਗਸੀਰ ਸਿੰਘ ਜੱਗਾ ਨੇ ਕਿਹਾ ਕਿ ਇਸ ਤੋਂ ਪਹਿਲਾ ਵੀ ਨਸ਼ੇ ਨਾਲ ਪਿੰਡ ਦੇ 18 ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ। ਸਰਕਾਰ ਨੂੰ ਇਸ ਮਸਲੇ ਤੇ ਧਿਆਨ ਦੇਣਾ ਚਾਹੀਦਾ ਹੈ। ।

ਬਠਿੰਡਾ ’ਚ ਮਲੋਟ ਰੋਡ ’ਤੇ ਬਣਨ ਵਾਲਾ ਨਵਾਂ ਬੱਸ ਅੱਡਾ ਹੁਣ ਹੋਰ ਅੱਗੇ ਵੱਲ ਹੋਵੇਗਾ ਸਿਫ਼ਟ!

ਧਰਨੇ ਦੌਰਾਨ ਕਿਸਾਨ ਯੂਨੀਅਨ ਦੇ ਆਗੂਆਂ ਜਗਸੀਰ ਸਿੰਘ ਜੱਗਾ, ਮਜਦੂਰ ਆਗੂ ਤੀਰਥ ਸਿੰਘ ਕੋਠਾ ਗੁਰੂ ਬਸੰਤ ਸਿੰਘ ਕੋਠਾ ਗੁਰੂ, ਬ੍ਰਿਛਪਾਲ ਸਿੰਘ ਮਲੂਕਾ, ਜਸਪਾਲ ਸਿੰਘ ਕੋਠਾ ਗੁਰੂ, ਰਣਧੀਰ ਸਿੰਘ ਧੀਰਾ, ਜਸਕਰਨ ਸਿੰਘ ਮਲੂਕਾ ਅਤੇ ਸਮਾਜ ਸੇਵੀ ਤੀਰਥ ਸਿੰਘ ਸਿੱਧੂ ਦਿਆਲਪੁਰਾ ਨੇ ਇਕੱਠ ਨੂੰ ਸੰਬੋਧਿਤ ਕੀਤਾ। ਉਧਰ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਇਸ ਮਾਮਲੇ ਵਿਚ ਬਿਆਨਾਂ ਦੇ ਆਧਾਰ ’ਤੇ ਤੁਰੰਤ ਕਾਰਵਾਈ ਕਰਦਿਆਂ ਮੁਕਦਮਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਸਾਲਾਨਾ ਇਨਾਮ ਵੰਡ ਸਮਾਰੋਹ ਵਿਚ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਵੱਲੋ ਵਿਦਿਆਰਥੀਆਂ  ਦਾ ਸਨਮਾਨ

ਇਸ ਸਮੇਂ ਮਨਜਿੰਦਰ ਕੌਰ ਢਿਲੋਂ, ਕੁਲਵਿੰਦਰ ਕੌਰ ਕੌਂਸਲਰ, ਸਿਕੰਦਰ ਸਿੰਘ ਕੌਂਸਲਰ, ਵੀਰਪਾਲ ਕੌਰ ਕੌਂਸਲਰ, ਕੁਲਜੀਤ ਕੌਰ ਕੌਂਸਲਰ, ਅੰਗਰੇਜ ਸਿੰਘ ਕੌਂਸਲਰ, ਕੁਲਦੀਪ ਸਿੰਘ ਕੌਂਸਲਰ, ਦਰਸ਼ਨ ਸਿੰਘ ਢਿੱਲੋ, ਬ੍ਰਿਛਪਾਲ ਸਿੰਘ ਸਾਬਕਾ ਕੌਂਸਲਰ, ਰਾਣੀ ਕੌਰ ਕੌਂਸਲਰ, ਮੱਘਰ ਸਿੰਘ ਮੈਂਬਰ, ਤੋ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਦੇ ਲੋਕ ਹਾਜਿਰ ਸਨ।

0

LEAVE A REPLY

Please enter your comment!
Please enter your name here